13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪੰਡਿਤ ਸ਼ਰਧਾ ਰਾਮ ਫਿਲੌਰੀ ਦਾ ਜਨਮ ਦਿਨ 28 ਨੂੰ ਮਨਾਇਆ ਜਾਵੇਗਾ- ਬਾਵਾ, ਪੁਰੀਸ਼

Ad Position 21
No active advertisement
ਅਜੀਤ ਡੈਸਕ 22-09-2025
ਲੁਧਿਆਣਾ, 21 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੰਡਿਤ ਸ਼ਰਧਾ ਰਾਮ ਫਿਲੌਰੀ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਪੰਜਾਬ ਦੀ ਮੀਟਿੰਗ ਸਰਕਟ ਹਾਊਸ ਵਿਖੇ ਸੁਸਾਇਟੀ ਦੇ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ, ਪ੍ਰਧਾਨ ਪੁਰੀਸ਼ ਸਿੰਗਲਾ ਅਤੇ ਕਨਵੀਨਰ ਪੰਜਾਬ ਨਵਦੀਪ ਨਵੀ ਦੀ ਸਰਪ੍ਰਸਤੀ ਹੇਠ ਹੋਈ | ਮੀਟਿੰਗ 'ਚ ਦਰਸ਼ਨ ਲਾਲ ਬਵੇਜਾ ਮੁੱਖ ਮਹਿਮਾਨ ਵਜੋਂ ਪਹੁੰਚੇ, ਜਦਕਿ ਮਨਮੋਹਨ ਕੌੜਾ ਵਾਈਸ ਚੇਅਰਮੈਨ, ਵਰਿੰਦਰ ਅਗਰਵਾਲ ਵਾਈਸ ਚੇਅਰਮੈਨ, ਸਤੀਸ਼ ਬਜਾਜ ਸਰਪ੍ਰਸਤ, ਚੰਦਰਸ਼ੇਖਰ ਪ੍ਰਭਾਕਰ ਸਰਪ੍ਰਸਤ, ਅਸ਼ਵਨੀ ਮਹੰਤ ਐਡਵੋਕੇਟ ਵਾਈਸ ਪ੍ਰਧਾਨ, ਆਰ. ਐਨ. ਨਈਅਰ ਸਰਪ੍ਰਸਤ, ਜਸਵੀਰ ਸਿੰਘ ਰਾਣਾ ਸੈਕਟਰੀ, ਸੁਨੀਲ ਮੈਣੀ ਵਾਈਸ ਪ੍ਰਧਾਨ ਸ਼ਾਮਿਲ ਹੋਏ | ਇਸ ਮੌਕੇ ਬਾਵਾ ਅਤੇ ਪੁਰੀਸ਼ ਨੇ ਦੱਸਿਆ ਕਿ ਮਹਾਨ ਲੇਖਕ, ਸੁਤੰਤਰਤਾ ਸੰਗਰਾਮੀ, ਸਮਾਜ ਸੁਧਾਰਕ ਅਤੇ ''ਓਮ ਜੈ ਜਗਦੀਸ਼ ਹਰੇ-ਸੁਆਮੀ ਜੈ ਜਗਦੀਸ਼ ਹਰੇU ਆਰਤੀ ਦੀ ਰਚਨਾ ਕਰਨ ਵਾਲੇ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ 188ਵਾਂ ਜਨਮ ਉਤਸਵ 28 ਸਤੰਬਰ ਨੂੰ ਸੰਗਲਾਂ ਵਾਲਾ ਸ਼ਿਵਾਲਾ (ਪ੍ਰਾਚੀਨ ਮੰਦਿਰ) ਵਿਖੇ ਮਹੰਤ ਨਰਾਇਣ ਪੁਰੀ ਦੀ ਸਰਪ੍ਰਸਤੀ ਹੇਠ ਮਨਾਇਆ ਜਾਵੇਗਾ | ਇਸ ਸਮੇਂ ਨਵਦੀਪ ਨਵੀ ਨੇ ਜਾਣਕਾਰੀ ਦਿੱਤੀ ਕਿ 28 ਸਤੰਬਰ ਨੂੰ 11 ਸਮਾਜਸੇਵੀ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ | ਇਸ ਸਮੇਂ ਮਿੰਟੂ ਸਚਦੇਵਾ ਸੈਕਟਰੀ, ਲੱਕੀ ਮੂੰਗਾ ਸੈਕਟਰੀ, ਅਮਰੀਕ ਸਿੰਘ ਬੱਤਰਾ, ਕੁਨਾਲ ਗਰਗ, ਵਿਨੇ ਜੈਨ, ਗੁਲਸ਼ਨ ਬਾਵਾ, ਵਿਕਾਸ ਚੋਪੜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਕੀਰਤਨ ਸਮਾਗਮ ਅਗਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਮੱਸਿਆ ਦਾ ਦਿਹਾੜਾ ਮਨਾਇਆ
Ad Position 24