ਲੁਧਿਆਣਾ, 21 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਉੱਘੇ ਸਮਾਜ ਸੇਵਕ ਅਤੇ ਸੀਨੀਅਰ ਅਕਾਲੀ ਆਗੂ ਸੁਰਿੰਦਰ ਸਿੰਘ ਚੌਹਾਨ ਦੇ ਭਰਾ ਮਨਜਿੰਦਰ ਸਿੰਘ ਚੌਹਾਨ (ਸੋਨੀ) ਦੀ ਅੰਤਿਮ ਅਰਦਾਸ ਅੱਜ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਹੋਈ, ਜਿੱਥੇ ਕਿ ਸਮਾਜ ਦੇ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਸਮਾਜਿਕ ਅਤੇ ਰਾਜਸੀ ਆਗੂਆਂ ਵਲੋਂ ਸਵ: ਮਨਜਿੰਦਰ ਸਿੰਘ ਚੌਹਾਨ (ਸੋਨੀ) ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਜਥੇਦਾਰ ਹੀਰਾ ਸਿੰਘ ਗਾਬੜੀਆ, ਸ਼ਰਨਜੀਤ ਸਿੰਘ ਢਿੱਲੋਂ, ਚਰਨਜੀਤ ਸਿੰਘ ਅਟਵਾਲ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਅਮਰਜੀਤ ਸਿੰਘ ਸਿੰਘ ਚਾਵਲਾ, ਬਾਬਾ ਅਜੀਤ ਸਿੰਘ, ਪਰਉਪਕਾਰ ਸਿੰਘ ਘੁੰਮਣ, ਸਿਮਰਜੀਤ ਸਿੰਘ ਬੈਂਸ, ਉਪਕਾਰ ਸਿੰਘ ਆਹੂਜਾ, ਤਜਿੰਦਰ ਸਿੰਘ ਡੰਗ, ਭੁਪਿੰਦਰ ਸਿੰਘ ਭਿੰਦਾ ਪ੍ਰਧਾਨ ਅਕਾਲੀ ਜਥਾ ਸ਼ਹਿਰੀ, ਗੁਰਦੁਆਰਾ ਗੁਰੂ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਮੱਕੜ, ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਪ੍ਰਧਾਨ ਪਿ੍ਤਪਾਲ ਸਿੰਘ, ਸੁਰਿੰਦਰ ਪਾਲ ਸਿੰਘ ਬਿੰਦਰਾ, ਸੁਖਵਿੰਦਰ ਸਿੰਘ ਲਾਲੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਸ ਇਕ ਦੁਗਰੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਬੈਨੀਪਾਲ, ਅਮਰਜੀਤ ਸਿੰਘ ਟਿੱਕਾ, ਗੁਰਦੀਪ ਸਿੰਘ ਗੋਸ਼ਾ ਸੀਨੀਅਰ ਭਾਜਪਾ ਆਗੂ, ਜਸਪ੍ਰੀਤ ਸਿੰਘ ਸਿੰਘ ਹੋਬੀ, ਵਿਜੇ ਦਾਨਵ, ਨਰੇਸ਼ ਸਿੰਘ ਧੀਂਗਾਨ, ਜਤਿੰਦਰ ਮਿੱਤਲ, ਹਰਸਿਮਰਨ ਸਿੰਘ ਲੱਕੀ, ਗੁਰਮੀਤ ਸਿੰਘ ਕੁਲਾਰ, ਗੁਰਮੀਤ ਸਿੰਘ ਪ੍ਰਧਾਨ ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਿੰਘ ਸਭਾ, ਕੌਂਸਲਰ ਸੋਨੂ ਡੀਕੋ, ਕਮਲਜੀਤ ਸਿੰਘ ਸੋਹੀ, ਹਰਪ੍ਰੀਤ ਸਿੰਘ ਬੇਦੀ, ਨਿਰਮਲ ਸਿੰਘ ਐਸ.ਐਸ., ਹਰਪਾਲ ਸਿੰਘ ਕੋਹਲੀ, ਰਜੇਸ਼ ਮਿਸ਼ਰਾ ਕੌਂਸਲਰ, ਸੁਰਜੀਤ ਸਿੰਘ ਦੰਗਾ ਪੀੜਤ, ਗੁਰਚਰਨ ਸਿੰਘ ਖੁਰਾਨਾ, ਰਜੇਸ਼ਵਰ ਗੋਸਾਈ, ਜਸਵਿੰਦਰ ਸਿੰਘ ਭੋਲਾ, ਐਡਵੋਕੇਟ ਬਿਕਰਮ ਸਿੰਘ ਸਿੱਧੂ, ਜਗਬੀਰ ਸਿੰਘ ਸੋਖੀ, ਹਰਪ੍ਰੀਤ ਸਿੰਘ ਡੰਗ, ਬਲਵਿੰਦਰ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਬੱਬਲ, ਕੌਂਸਲਰ ਜਸਵਿੰਦਰ ਸਿੰਘ ਠਕਰਾਲ, ਕਮਲਜੀਤ ਸਿੰਘ ਕੜਵਲ, ਕੁਲਦੀਪ ਸਿੰਘ ਖਾਲਸਾ, ਗੁਰਦੀਪ ਸਿੰਘ ਲੀਲ, ਮਨਿੰਦਰ ਸਿੰਘ ਆਹੂਜਾ, ਭੁਪਿੰਦਰ ਸਿੰਘ ਬਸੰਤ, ਐਡਵੋਕੇਟ ਗਗਨਦੀਪ ਸਿੰਘ, ਜਤਿੰਦਰ ਪਾਲ ਸਿੰਘ ਸਲੂਜਾ, ਅੰਮਿ੍ਤਪਾਲ ਸਿੰਘ ਯੂਨਾਈਟਿਡ ਸਿਖਜ, ਸੁਖਵਿੰਦਰ ਸਿੰਘ ਹੈਪੀ ਕੋਚਰ, ਮਾਤਾ ਵਿਪਨਪ੍ਰੀਤ ਕੌਰ, ਬਾਬਾ ਸੁਖਦੇਵ ਸਿੰਘ, ਬਾਬਾ ਸ਼ੁੱਧ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ | ਇਨ੍ਹਾਂ ਵੱਲੋਂ ਸਵਰਗੀ ਸੋਨੀ ਦੇ ਭਰਾ ਸੁਰਿੰਦਰ ਸਿੰਘ ਚੌਹਾਨ, ਦਵਿੰਦਰ ਸਿੰਘ ਚੌਹਾਨ ਪੁੱਤਰ ਹਰਕਰਨਦੀਪ ਸਿੰਘ ਨਾਲ ਦੁੱਖ ਸਾਂਝਾ ਕੀਤਾ ਗਿਆ |