12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪੰਜਾਬ ਵਿਚ ਹੀ ਘੱਟ ਗਿਣਤੀ 'ਚ ਰਹਿ ਜਾਣਗੇ ਪੰਜਾਬੀ-ਜੇ. ਜੇ. ਅਰੋੜਾ

Ad Position 21
No active advertisement
ਅਜੀਤ ਡੈਸਕ 22-09-2025
ਲੁਧਿਆਣਾ, 21 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਸੂਬਾ ਜਨਰਲ ਸਕੱਤਰ ਜਗਜੀਤ ਸਿੰਘ ਅਰੋੜਾ ਉਰਫ਼ ਜੇ.ਜੇ. ਅਰੋੜਾ ਨੇ ਆਖਿਆ ਕਿ ਬੀਤੇ ਸਮੇਂ ਦੌਰਾਨ ਪਰਵਾਸੀਆਂ ਨੇ ਬਹੁਤ ਤੇਜ਼ੀ ਨਾਲ ਪੰਜਾਬ ਵੱਲ ਦਾ ਰੁਖ ਕੀਤਾ ਅਤੇ ਲਾਲਚੀ ਲੀਡਰ ਆਪਣੀਆਂ ਵੋਟਾਂ ਖ਼ਾਤਰ ਉਨ੍ਹਾਂ ਦੇ ਆਧਾਰ ਕਾਰਡ ਰਾਸ਼ਨ ਕਾਰਡ ਅਤੇ ਹੋਰ ਦਸਤਾਵੇਜ਼ ਤਿਆਰ ਕਰਵਾ ਦਿੱਤੇ | ਉਨ੍ਹਾਂ ਕਿਹਾ ਕਿ ਇਸ ਦਾ ਪੰਜਾਬ ਦੇ ਆਮ ਲੋਕਾਂ ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ, ਜਿਸ ਦੇ ਨਤੀਜੇ ਆਉਣ ਵਾਲੇ ਦਸ 12 ਸਾਲਾਂ ਵਿਚ ਭੁਗਤਣੇ ਪੈਣਗੇ ਜਦੋਂ ਪੰਜਾਬੀ ਲੋਕ ਹੀ ਪੰਜਾਬ ਵਿਚ ਘੱਟ ਗਿਣਤੀ ਵਿਚ ਰਹਿ ਜਾਣਗੇ | ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਅਗਰ ਪੰਜਾਬ ਦੇ ਲੋਕ ਰਾਜਸਥਾਨ ਹਿਮਾਚਲ ਪ੍ਰਦੇਸ਼ ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਸਮੇਤ ਪੰਜਾਬ ਦੇ ਹੋਰ ਕਈ ਰਾਜਾਂ ਵਿਚ ਜ਼ਮੀਨ ਖ਼ਰੀਦਣੀ ਚਾਹੁਣ ਤਾਂ ਨਹੀਂ ਖ਼ਰੀਦ ਸਕਦੇ, ਪ੍ਰੰਤੂ ਪ੍ਰਵਾਸੀ ਲੋਕ ਲੋਕ ਰਾਤੋਂ ਰਾਤ ਇੱਥੇ ਆ ਕੇ ਜ਼ਮੀਨਾਂ ਮਕਾਨ ਆਦਿ ਖ਼ਰੀਦ ਰਹੇ ਹਨ | ਉਨ੍ਹਾਂ ਕਿਹਾ ਕਿ ਕਈ ਲੋਕ ਤਾਂ ਆਪਣੇ ਪਿਤਰੀ ਰਾਜਿਆਂ ਵਿਚ ਲੁੱਟ ਖੋਹ ਕਤਲ ਜਬਰ ਜਨਾਹ ਆਦਿ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਇੱਥੇ ਆ ਕੇ ਲੁੱਕ ਕੇ ਰਹਿੰਦੇ ਹਨ | ਇਸੇ ਕਰਕੇ ਪੰਜਾਬ ਵਿਚ ਜੁਰਮ ਦੀ ਦਰਦ ਦਿਨੋਂ ਦਿਨ ਵਧਦੀ ਜਾ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਇਕ ਤਾਂ ਸਰਕਾਰੀ ਨੌਕਰੀਆਂ 'ਚ ਸਿਰਫ਼ ਪੰਜਾਬ ਦੇ ਬੱਚਿਆਂ ਨੂੰ ਹੀ ਰੱਖਿਆ ਜਾਵੇ | ਦੂਸਰੇ ਪਾਸੇ ਉਨ੍ਹਾਂ ਕਿਹਾ ਕਿ ਪ੍ਰਾਈਵੇਟ ਕਾਰੋਬਾਰਾਂ ਸਬੰਧੀ ਵੀ ਇਕ ਕਾਨੂੰਨ ਬਣਾ ਦਿੱਤਾ ਜਾਵੇ ਕਿ ਕਿਸੇ ਵੀ ਫ਼ੈਕਟਰੀ ਦੁਕਾਨ ਜਾਂ ਹੋਰ ਕਿਸੇ ਕਾਰੋਬਾਰ ਵਿਚ ਪੰਜਾਬ ਦੇ ਲੋਕ ਘੱਟੋ ਘੱਟ 70-80 ਫ਼ੀਸਦੀ ਜ਼ਰੂਰ ਰੱਖੇ ਜਾਣ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਲੜਕੀਆਂ 'ਚ ਕਰਵਾਏ ਪੋਸਟਰ ਬਣਾਉਣ ਦੇ ਮੁਕਾਬਲੇ <br/> ਅਗਲੀ ਖ਼ਬਰ ਅਕਾਲੀ ਆਗੂ ਨੀਲਾਮਹਿਲ ਦੇ ਗ੍ਰਹਿ ਵਿਖੇ ਪੁੱਜੇ ਸੁਖਬੀਰ ਸਿੰਘ ਬਾਦਲ <br/>
Ad Position 24