ਲੁਧਿਆਣਾ, 21 ਸਤੰਬਰ (ਜਸਵਿੰਦਰ ਸਿੰਘ)-ਸਰਕਾਰੀ ਕਾਲਜ ਲੜਕੀਆਂ ਵਿਖੇ ਕਰਵਾਏ ਪੋਸਟਰ ਬਣਾਉਣ ਦੀ ਸ਼ੁਰੂਆਤ ਗੀਤਿਕਾ ਰਾਣੀ (ਪ੍ਰਧਾਨ, ਹਿੰਦੀ ਸੋਸਾਇਟੀ) ਦੇ ਸਵਾਗਤੀ ਨੋਟ ਅਤੇ ਸਰਸਵਤੀ ਵੰਦਨਾ ਨਾਲ ਹੋਈ | ਕੁਇਜ਼ ਵਿਚ ਚਾਰ ਟੀਮਾਂ ਮਹਾਦੇਵੀ ਵਰਮਾ, ਜੈਸ਼ੰਕਰ ਪ੍ਰਸਾਦ, ਸੂਰਿਆਕਾਂਤ ਤਿ੍ਪਾਠੀ ਨਿਰਾਲਾ ਅਤੇ ਸੁਮਿਤ੍ਰਾਨੰਦਨ ਪੰਤ - ਨੇ ਹਿੱਸਾ ਲਿਆ, ਜਿਸ ਵਿਚ ਜੈਸ਼ੰਕਰ ਪ੍ਰਸਾਦ ਟੀਮ ਜੇਤੂ ਰਹੀ | ਸੁਸ਼ਮਾ ਨੇ ਭਾਸ਼ਣ ਦਿੱਤਾ ਅਤੇ ਵਿਦਿਆਰਥੀਆਂ ਨੇ ਕਵਿਤਾਵਾਂ ਸੁਣਾਈਆਂ | ਅਮਨਜਯੋਤੀ ਨੂੰ ਹਿੰਦੀ ਵਿਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ | ਪੋਸਟਰ-ਮੇਕਿੰਗ ਵਿਚ, ਖੁਸ਼ਬੂ ਨੇ ਪਹਿਲਾ ਇਨਾਮ, ਬਾਸੂਕੀ ਨੇ ਦੂਜਾ ਅਤੇ ਲਾਵਣਿਆ ਨੇ ਤੀਜਾ ਇਨਾਮ ਜਿੱਤਿਆ | ਫੈਕਲਟੀ ਮੈਂਬਰ ਡਾ. ਬਲਜਿੰਦਰ ਕੁਮਾਰ, ਡਾ. ਮਨੀਸ਼ਾ, ਸਰਿਤਾ ਮਿਨਹਾਸ, ਨਿਵੇਦਿਤਾ ਗੁਪਤਾ, ਸੁਜਾਤਾ, ਸਿਖਾ, ਆਂਚਲ ਅਤੇ ਡਾ. ਸਰਬਜੀਤ ਕੌਰ ਮੌਜੂਦ ਸਨ | ਪ੍ਰੋਗਰਾਮ ਗੀਤਿਕਾ ਦੇ ਧੰਨਵਾਦ ਮਤੇ ਨਾਲ ਸਮਾਪਤ ਹੋਇਆ |