12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਬੈਂਸ ਪੰਜਾਬ, ਪੰਜਾਬੀਆਂ ਅਤੇ ਆਮ ਲੋਕਾਂ ਲਈ ਲੜਨ ਤੇ ਖੜ੍ਹਨ ਵਾਲਾ ਲੀਡਰ ਹੈ-ਕਲੇਰ

Ad Position 21
No active advertisement
ਅਜੀਤ ਡੈਸਕ 22-09-2025
ਡਾਬਾ/ਲੁਹਾਰਾ, 21 ਸਤੰਬਰ (ਕੁਲਵੰਤ ਸਿੰਘ ਸੱਪਲ)-ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਪੰਜਾਬ, ਪੰਜਾਬੀਆਂ ਅਤੇ ਆਮ ਲੋਕਾਂ ਦੇ ਹੱਕਾਂ ਲਈ ਲੜਨ ਅਤੇ ਖੜ੍ਹਨ ਵਾਲਾ ਲੀਡਰ ਹੈ | ਇਹ ਵਿਚਾਰ ਚੋਣਵੇਂ ਪੱਤਰਕਾਰਾਂ ਸਾਹਮਣੇ ਪੇਸ਼ ਕਰਦੇ ਹੋਏ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਕਾਂਗਰਸ ਪਾਰਟੀ ਦੇ ਬਲਾਕ ਹਰਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਜਿੰਨ੍ਹੀ ਡਿਊਟੀ ਬੈਂਸ ਨੇ ਕੌਂਸਲਰ ਅਤੇ ਵਿਧਾਇਕ ਹੁੰਦੇ ਹੋਏ ਆਪਣੇ ਦਫ਼ਤਰ ਵਿਚ ਸੁਵਿਧਾ ਸੈਂਟਰ ਬਣਾ ਕੇ ਅਤੇ ਉਸ ਉਪਰੰਤ ਸਾਬਕਾ ਵਿਧਾਇਕ ਹੁੰਦੇ ਹੋਏ ਦੇ ਰਹੇ ਹਨ, ਓਨੀ ਡਿਊਟੀ ਕੋਈ ਸੱਤਾਧਾਰੀ ਆਗੂ ਵੀ ਨਹੀਂ ਦੇ ਰਿਹਾ ਅਤੇ ਜਿੰਨੇ ਕੰਮ ਬਿਨਾ ਰਿਸ਼ਵਤ ਦੇ ਸਰਕਾਰੇ ਦਰਬਾਰੇ ਬੈਂਸ ਦੇ ਹੋ ਰਹੇ ਹਨ, ਓਨੇ ਕਿਸੇ ਮੌਜੂਦਾ ਵਿਧਾਇਕ ਦੇ ਵੀ ਨਹੀਂ ਹੋ ਰਹੇ | ਕਲੇਰ ਨੇ ਅੱਗੇ ਕਿਹਾ ਕਿ ਬੈਂਸ ਹੱਕ ਤੇ ਸੱਚ 'ਤੇ ਖੜ੍ਹਨ ਵਾਲੇ ਆਗੂ ਹਨ, ਜਿਸ ਕਾਰਨ ਇਨ੍ਹਾਂ ਨੂੰ ਵਿਧਾਨ ਸਭਾ ਵਿਚੋਂ ਚੱਕ ਕੇ ਬਾਹਰ ਸੁੱਟ ਦਿੱਤਾ ਗਿਆ ਸੀ, ਪਰ ਬਾਅਦ ਵਿਚ ਪੰਜਾਬ ਸਰਕਾਰ ਨੂੰ ਉਨ੍ਹਾਂ ਦੀ ਮੰਗ 'ਤੇ ਦਰਿਆਈ ਪਾਣੀਆਂ ਦੀ ਕੀਮਤ ਲੈਣ ਲਈ ਮਤਾ ਪਾਸ ਕਰਨਾ ਪਿਆ ਸੀ | ਉਨ੍ਹਾਂ ਕਿਹਾ ਕਿ ਬੈਂਸ ਨੇ ਪੰਜਾਬ, ਪੰਜਾਬੀਆਂ ਅਤੇ ਆਮ ਲੋਕਾਂ ਲਈ ਲੜਦੇ ਹੋਏ ਆਪਣੇ ਅਤੇ ਆਪਣੇ ਸਾਥੀਆਂ 'ਤੇ ਦਰਜਨਾਂ ਮੁਕੱਦਮੇ ਦਰਜ ਕਰਵਾਏ | ਕਲੇਰ ਨੇ ਕਿਹਾ ਕਿ ਆਮ ਲੋਕਾਂ ਦੇ ਹੱਕਾਂ ਲਈ ਲੜਨ ਖਾਤਿਰ ਹੀ ਬੈਂਸ ਹਰਮਨ ਪਿਆਰੇ ਹਨ ਅਤੇ ਹਲਕਾ ਆਤਮ ਨਗਰ ਤੇ ਦੱਖਣੀ ਦੇ ਲੋਕਾਂ ਦੇ ਪਿਆਰ ਕਾਰਨ ਹੀ ਦੋ ਵਾਰ ਆਜ਼ਾਦ ਤੌਰ 'ਤੇ ਦੋਵੇਂ ਭਰਾਵਾਂ ਨੂੰ ਲਗਾਤਾਰ ਵਿਧਾਇਕ ਚੁਣਿਆ ਹੈ | ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਕਾਂਗਰਸ ਪਾਰਟੀ ਦੀ ਟਿਕਟ 'ਤੇ ਲੜਦੇ ਹੋਏ ਬੈਂਸ ਭਰਾ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ ਅਤੇ ਅੱਗੇ ਨਾਲੋਂ ਵੱਧ ਉਤਸ਼ਾਹ ਨਾਲ ਲੋਕ ਸੇਵਾ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਹਿਰਦੇਪਾਲ ਸਿੰਘ ਢੀਂਡਸਾ ਨੂੰ ਕਾਂਗਰਸ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਜਾਵੇ ਅਗਲੀ ਖ਼ਬਰ ਸਰਕਾਰੀ ਕਾਲਜ ਲੜਕੀਆਂ 'ਚ ਕਰਵਾਏ ਪੋਸਟਰ ਬਣਾਉਣ ਦੇ ਮੁਕਾਬਲੇ <br/>
Ad Position 24