12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਆਲ ਇੰਡੀਆ ਥਲ ਸੈਨਿਕ ਕੈਂਪ ਲਈ ਚੁਣੀ ਸ਼ਹਿਰ ਦੀ ਇਕਲੌਤੀ ਕੈਡਿਟ ਨਵਰੀਤ ਕੌਰ

Ad Position 21
No active advertisement
ਅਜੀਤ ਡੈਸਕ 22-09-2025
ਲੁਧਿਆਣਾ, 21 ਸਤੰਬਰ (ਜਸਵਿੰਦਰ ਸਿੰਘ)-ਸਰਕਾਰੀ ਕਾਲਜ ਲੜਕੀਆਂ ਦੀ ਪੰਜਾਬ ਗਰਲਜ਼ ਬਟਾਲੀਅਨ 3, ਐਨ.ਸੀ.ਸੀ. ਕੈਡਿਟ ਅੰਡਰ ਅਫ਼ਸਰ ਨਵਰੀਤ ਕੌਰ ਨੇ ਹਾਲ ਹੀ ਵਿਚ ਹੋਏ ਆਲ ਇੰਡੀਆ ਥਲ ਸੈਨਿਕ ਕੈਂਪ ਲਈ ਬਟਾਲੀਅਨ 'ਚੋਂ ਚੁਣੀ ਗਈ ਇਕਲੌਤੀ ਕੈਡਿਟ ਬਣ ਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ | ਨਵਰੀਤ ਕੌਰ ਨੂੰ ਰਾਸ਼ਟਰੀ ਕੈਂਪ 'ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਦੀ ਨੁਮਾਇੰਦਗੀ ਕਰਨ ਦਾ ਮਾਣ ਪ੍ਰਾਪਤ ਹੋਇਆ | ਇਸ ਸਮਾਗਮ ਦੌਰਾਨ ਉਸ ਨੇ ਪਾਇਲਟਿੰਗ 'ਚ ਵੀ ਹਿੱਸਾ ਲਿਆ ਅਤੇ ਉਸ ਦੇ ਸਮਰਪਣ ਅਤੇ ਅਨੁਸ਼ਾਸਨ ਲਈ ਸਨਮਾਨਿਤ ਕੀਤਾ ਗਿਆ | ਸਨਮਾਨ ਦੇ ਚਿੰਨ ਵਜੋਂ ਉਸਨੂੰ ਡਾ. ਏ.ਪੀ.ਜੇ. ਅਬਦੁਲ ਕਲਾਮ ਦੁਆਰਾ ਲਿਖੀ ਗਈ ਪ੍ਰੇਰਨਾਦਾਇਕ ਆਤਮਕਥਾ 'ਵਿੰਗਜ਼ ਆਫ਼ ਫਾਇਰ' ਭੇਟ ਕੀਤੀ ਗਈ, ਜਿਸ 'ਤੇ ਡਾਇਰੈਕਟਰ ਜਨਰਲ ਐਨ.ਸੀ.ਸੀ. ਲੈਫਟੀਨੈਂਟ ਜਨਰਲ ਗੁਰਬੀਰਪਾਲ ਸਿੰਘ ਦੁਆਰਾ ਨਿੱਜੀ ਤੌਰ 'ਤੇ ਦਸਤਖਤ ਕੀਤੇ ਗਏ ਸਨ | ਨਵਰੀਤ ਨੇ 3 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਦੇ ਕਮਾਂਡਿੰਗ ਅਫ਼ਸਰ ਕਰਨਲ ਆਰ.ਐਸ. ਚੌਹਾਨ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਵੱਖ-ਵੱਖ ਤਿਆਰੀ ਕੈਂਪਾਂ ਵਿਚ ਸਖ਼ਤ ਸਿਖਲਾਈ ਅਤੇ ਨਿਰੰਤਰ ਪ੍ਰਦਰਸ਼ਨ ਤੋਂ ਬਾਅਦ ਇਹ ਮਾਣ ਪ੍ਰਾਪਤ ਕੀਤਾ | ਕਾਲਜ ਦੇ ਪਿ੍ੰਸੀਪਲ, ਸੁਮਨ ਲਤਾ ਨੇ ਨਵਰੀਤ ਦੀ ਪ੍ਰਾਪਤੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਸਨੇ ਰਾਸ਼ਟਰੀ ਪੱਧਰ 'ਤੇ ਸੰਸਥਾ ਅਤੇ ਬਟਾਲੀਅਨ ਦਾ ਮਾਣ ਵਧਾਇਆ ਹੈ | ਐਸੋਸੀਏਟ ਐਨ ਸੀ ਸੀ ਅਫਸਰ ਲੈਫਟੀਨੈਂਟ ਜਸਦੀਪ ਕੌਰ ਨੇ ਵੀ ਨਵਰੀਤ ਦੀ ਵਚਨਬੱਧਤਾ ਅਤੇ ਸਖ਼ਤ ਮਿਹਨਤ ਦੀ ਪ੍ਰਸ਼ੰਸਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਅਭੇ ਸਹੋਤਾ ਹਲਕਾ ਉੱਤਰੀ ਦੇ ਕੋਆਰਡੀਨੇਟਰ ਨਿਯੁਕਤ ਅਗਲੀ ਖ਼ਬਰ ਮਾਸਟਰ ਤਾਰਾ ਸਿੰਘ ਕਾਲਜ ਵਿਖੇ ਪਾਵਰ ਆਫ਼ ਪਰਸਨਲ ਅਪੀਅਰੈਂਸ ਥੀਮ 'ਤੇ ਸੈਸ਼ਨ
Ad Position 24