ਰਾਏਕੋਟ, 21 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਰੋਟਰੀ ਕਲੱਬ ਲੁਧਿਆਣਾ ਦੇ ਪ੍ਰਧਾਨ, ਸਵਾਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ ਰਾਏਕੋਟ ਦੇ ਪ੍ਰਧਾਨ ਅਤੇ ਉੱਘੇ ਵਪਾਰੀ ਆਗੂ ਰਮੇਸ਼ ਕੌੜਾ (82) ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰੀ ਤੋਂ ਪੀੜਤ ਸਨ, ਜੋ ਬੀਤੇ ਦਿਨੀਂ ਆਪਣੀ ਸਵਾਸਾਂ ਦੀ ਪੂੰਜੀ ਨੂੰ ਪੂਰੀ ਕਰਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ | ਜਿਨ੍ਹਾਂ ਦੀ ਮੌਤ 'ਤੇ ਪਰਿਵਾਰਿਕ ਮੈਂਬਰ ਭੈਣ ਸੁਦਰਸ਼ਨ ਕਿ੍ਪਾਲ ਕੈਨੇਡਾ, ਬੇਟਾ ਮੁਕੇਸ਼ ਮਿੰਟੂ ਕੌੜਾ, ਭਰਾ ਜੈ ਦੇਵ ਕਿਸ਼ਨ ਕੌੜਾ, ਭਤੀਜਾ ਰਕੇਸ਼ ਕੌੜਾ (ਕਾਜੂ), ਭਤੀਜਾ ਰਾਜੇਸ਼ ਕੌੜਾ, ਭਤੀਜਾ ਵਿਵੇਕ ਕੌੜਾ ਵਿੱਕੀ, ਪੋਤਰਾ ਨਿਸ਼ਚੈ ਕੌੜਾ ਨਾਲ ਇਸ ਦੁੱਖ ਦੀ ਘੜੀ ਵਿੱਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ, ਉਂਕਾਰ ਸਿੰਘ ਪਾਹਵਾ (ਏ-ਵੰਨ ਸਾਈਕਲ ਵਾਲੇ), ਕੌਂਸਲਰ ਰਾਮਪਾਲ ਸਰਾਭਾ ਨਗਰ, ਕੌਂਸਲਰ ਸਨੀ ਭੱਲਾ, ਕੌਂਸਲਰ ਇੰਦਰਜੀਤ ਸਿੰਘ ਇੰਦੀ, ਕਮਲ ਚੇਤਲੀ ਸੀਨੀਅਰ ਅਕਾਲੀ ਆਗੂ, ਸ਼ਰਾਬ ਕਾਰੋਬਾਰੀ ਡਾ. ਟੀਪੀ ਸਿੰਘ ਲੁਧਿਆਣਾ, ਪਿ੍ੰਸੀਪਲ ਡਾ. ਰਜਨੀ ਬਾਲਾ, ਪਿ੍ੰਸੀਪਲ ਸ਼ਵਿਤਾ ਉੱਪਲ, ਆੜ੍ਹਤੀਆਂ ਐਸੋਸੀਏਸ਼ਨ ਰਾਏਕੋਟ ਦੇ ਸਾਬਕਾ ਪ੍ਰਧਾਨ ਪ੍ਰਸੋਤਮ ਗੁਪਤਾ, ਆੜ੍ਹਤੀਆਂ ਐਸੋਸੀਏਸ਼ਨ ਰਾਏਕੋਟ ਦੇ ਪ੍ਰਧਾਨ ਸੰਜੀਵ ਕੁਮਾਰ ਬੌਵਾ ਗੋਇਲ, ਕੀਮਤੀ ਲਾਲ ਬਵੇਜਾ, ਰਾਜਿੰਦਰ ਬਾਂਸਲ, ਰਮਨ ਗੋਇਲ, ਸ਼ਰਾਬ ਕਾਰੋਬਾਰੀ ਬਾਵਾ ਸਿੰਘ ਗਿੱਲ, ਆੜ੍ਹਤੀਆਂ ਨਿਰਮਲ ਸਿੰਘ ਵਿਰਕ, ਸੁਸ਼ੀਲ ਕੁਮਾਰ ਸ਼ੀਲਾ, ਪਰਮਿੰਦਰ ਸਿੰਘ ਬੱਸੀਆਂ, ਮਨੋਜ ਜੈਨ ਬੱਸੀਆਂ, ਕੀਮਤੀ ਲਾਲ ਜੈਨ, ਗੁਰਚਰਨ ਸਿੰਘ ਬੱਸੀਆਂ, ਸਾਬਕਾ ਸਰਪੰਚ ਰਵਿੰਦਰ ਸਿੰਘ ਸੁਲਤਾਨ ਖਾਂ ਆਦਿ ਆਗੂਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |