03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸਮਾਜ ਤੇ ਧਰਮ ਨੂੰ ਬਚਾਉਣ 'ਚ ਔਰਤਾਂ ਦਾ ਜਾਗਰੂਕ ਹੋਣਾ ਜ਼ਰੂਰੀ-ਵਿਜੈ ਦਾਨਵ <br/>

Ad Position 21
No active advertisement
ਅਜੀਤ ਡੈਸਕ 23-09-2025
ਲੁਧਿਆਣਾ, 22 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵਲੋਂ ਮਾਤਾ ਗੋਮਤੀ ਨੂੰ ਸਮਰਪਿਤ ਦੂਸਰਾ ਮਹਿਲਾ ਕਾਰਜਕਰਤਾ ਸੰਮੇਲਨ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਨੇਹਾ ਚਨਾਲਿਆ ਅਤੇ ਭਾਵਾਧਸ ਦੇ ਜ਼ਿਲ੍ਹਾ ਸੰਗਠਨ ਦੀ ਟੀਮ ਦੇ ਸਹਿਯੋਗ ਨਾਲ ਕਰਵਾਇਆ ਗਿਆ | ਸੰਮੇਲਨ ਵਿਚ ਭਾਵਾਧਸ ਦੇ ਰਾਸ਼ਟਰੀ ਮੁੱਖ ਸੰਚਾਲਕ ਵੀਰੇਸ਼ ਵਿਜੈ ਦਾਨਵ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦੋਂ ਕਿ ਰਾਸ਼ਟਰੀ ਸੰਚਾਲਕ ਕਰਮਯੋਗੀ ਚੌਧਰੀ ਯਸ਼ਪਾਲ ਅਤੇ ਰਾਸ਼ਟਰੀ ਮਹਿਲਾ ਵਿੰਗ ਦੀ ਪ੍ਰਧਾਨ ਲਕਸ਼ਮੀ ਦੇਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਵਿਜੈ ਦਾਨਵ ਵਲੋਂ ਜਿੱਥੇ ਭਾਵਾਧਸ ਦੀਆਂ ਮਹਿਲਾ ਆਗੂਆਂ ਨੂੰ ਮੌਜੂਦਾ ਸਮੇਂ ਵਿਚ ਆਪਣੇ ਆਪ ਨੂੰ ਅੱਗੇ ਲਿਆਉਣ ਲਈ ਜਾਗਰੂਕ ਕੀਤਾ, ਉਥੇ ਹੀ ਉਨ੍ਹਾਂ ਨੂੰ ਆਪਣੇ ਧਰਮ ਅਤੇ ਸਮਾਜ ਦੀ ਰੱਖਿਆ ਕਰਨ ਲਈ ਵਿਸ਼ੇਸ਼ ਤੌਰ 'ਤੇ ਉਤਸ਼ਾਹਿਤ ਵੀ ਕੀਤਾ ਗਿਆ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਵਾਲਮੀਕਿਨ ਕੌਮ ਦੀ ਦਸ਼ਾ ਤੇ ਦਿਸ਼ਾ ਸੁਧਾਰਨ ਵਿਚ ਔਰਤਾਂ ਅਹਿਮ ਰੋਲ ਅਦਾ ਕਰਨ ਕਿਉਂਕਿ ਜੇਕਰ ਔਰਤਾਂ ਪੜ੍ਹੀਆਂ-ਲਿਖੀਆਂ ਅਤੇ ਜਾਗਰੂਕ ਹੋਣਗੀਆਂ ਤਾਂ ਹੀ ਉਹ ਆਪਣੇ ਪਰਿਵਾਰ, ਕੌਮ ਅਤੇ ਸਮਾਜ ਦਾ ਭਲਾ ਕਰ ਸਕਦੀਆਂ ਹਨ | ਇਸ ਸੰਮੇਲਨ ਦਾ ਉਦੇਸ਼ ਨਾਰੀ ਸ਼ਕਤੀ ਨੂੰ ਧਰਮ ਪਰਿਵਰਤਨ ਅਤੇ ਹੋਰ ਅਨੇਕਾਂ ਸਮੱਸਿਆਵਾਂ ਬਾਰੇ ਜਾਗਰੂਕ ਕਰਨਾ ਹੈ ਕਿਉਂਕਿ ਧਰਮ ਨੂੰ ਬਚਾਉਣ 'ਚ ਨਾਰੀ ਦਾ ਅਹਿਮ ਯੋਗਦਾਨ ਹੁੰਦਾ ਹੈ | ਅੰਤ 'ਚ ਉਨ੍ਹਾਂ ਭਾਵਾਧਸ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ 6 ਅਕਤੂਬਰ ਨੂੰ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ 'ਚ ਸ਼ਾਮਿਲ ਹੋ ਕੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ | ਇਸ ਮੌਕੇ ਸ਼ਾਰਦਾ ਬੱਗਣ, ਸੋਨਾਲੀ ਦਾਨਵ, ਤਮਸਾ ਬੱਗਣ, ਦੀਕਸ਼ਾ ਸ਼ੈਲੀ, ਯੋਗਿਮਾ ਭੀਲ, ਕੋਮਲ ਸ਼ੈਲੀ, ਤਨੰੂ, ਉਰਮੀਲਾ, ਨੈਨਸੀ, ਮਨਪ੍ਰੀਤ ਕੌਰ, ਸੁਨੈਨਾ, ਪੂਨਮ, ਸ਼ਕੰਤਲਾ, ਨੀਤੂ, ਗੀਤਾ, ਰਜਨੀ, ਸੀਮਾ, ਸਵਿਤਾ, ਸੋਨੀਆ, ਆਸ਼ਾ, ਸ਼ੀਲਾ ਆਦਿ ਵੱਡੀ ਗਿਣਤੀ ਵਿਚ ਮਹਿਲਾਵਾਂ ਹਾਜ਼ਰ ਸਨ | ਇਸ ਤੋਂ ਇਲਾਵਾ ਰੋਹਿਤ ਸਹੋਤਾ, ਵਿਮਲ ਭੱਟੀ, ਅਸ਼ੋਕ ਦੈਤਯਾ, ਅਸ਼ਵਨੀ ਭੀਲ, ਸਵਰਨ ਸੋਨੀ, ਮਹਿਕ ਸਿੰਘ ਚੌਹਾਨ, ਟੋਨੀ ਗਹਿਲੋਤ, ਧਰਮਵੀਰ ਮਚਲ, ਬਲੇਸ਼ਵਰ ਦੈਤਯਾ, ਸੁਰੇਸ਼ ਸ਼ੈਲੀ, ਸੰਜੀਵ ਬੇਗੜਾ, ਜਤਿੰਦਰ ਘਾਵਰੀ, ਪਵਨਦੀਪ ਲੁਹਾਰ, ਆਈ ਟੀ ਵਿੰਗ ਪ੍ਰਧਾਨ ਕਨੌਜ ਦਾਨਵ, ਸ਼ਿਵ ਕੁਮਾਰ ਅਕਸ਼ੇ ਰਾਜ, ਬਨਵਾਰੀ ਲਾਲ, ਸੰਦੀਪ ਕੁਮਾਰ, ਮਦਨ ਧਾਰੀਵਾਲ, ਵਿੱਕੀ ਕੁਮਾਰ, ਮੋਹਣ ਸਰਪੰਚ, ਪਰਵਿੰਦਰ ਪੁਹਾਲ ਆਦਿ ਆਗੂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮਨਾਇਆ <br/> ਅਗਲੀ ਖ਼ਬਰ ਇਕਾਈ ਹਸਪਤਾਲ ਦੇ ਯੂਰੋਲੋਜੀ ਵਿਭਾਗ ਵਲੋਂ ਲੇਜ਼ਰ 'ਤੇ ਭਾਸ਼ਨ <br/>
Ad Position 24
No active advertisement