03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸ਼ੈਲ ਪੁੱਤਰੀ ਮਾਤਾ ਦੀ ਅਰਾਧਨਾ ਨਾਲ ਨਵਰਾਤਰੇ ਦੀ ਹੋਈ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 23-09-2025
ਲੁਧਿਆਣਾ, 22 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸੋਮਵਾਰ ਨੰੂ ਨਵਰਾਤਰੀ ਦੇ ਪਹਿਲੇ ਦਿਨ ਸ਼ਹਿਰ ਦੇ ਵੱਖ ਵੱਖ ਮੰਦਰਾਂ ਵਿਚ ਸਵੇਰ ਤੋਂ ਹੀ ਮਾਂ ਭਗਤਾਂ ਦੀ ਭੀੜ ਲੱਗ ਗਈ ਅਤੇ ਮੱਥਾ ਟੇਕਣ ਲਈ ਸਵੇਰ ਤੋਂ ਹੀ ਭਗਤਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ | ਭਗਤਾਂ ਨੇ ਸ਼ੈਲ ਪੱੁਤਰੀ ਮਾਤਾ ਦੀ ਅਰਾਧਨਾ ਕਰਕੇ ਨਵਰਾਤਰੇ ਦੇ ਪਵਿੱਤਰ ਦਿਨਾਂ ਦੀ ਸ਼ੁਰੂਆਤ ਕੀਤੀ | ਨਵਰਾਤਰਿਆਂ ਦੇ ਮੱਦੇਨੇਜ਼ਰ ਸ਼ਹਿਰ ਦੇ ਮੰਦਰਾਂ ਨੰੂ ਖ਼ਾਸ ਤੌਰ 'ਤੇ ਫੁੱਲਾਂ ਦੀਆਂ ਮਾਲਾਵਾਂ ਤੇ ਰੌਸ਼ਨੀਆਂ ਨਾਲ ਸਜਾਇਆ ਗਿਆ ਹੈ | ਮੰਦਰਾਂ ਵਿਚ ਮਾਤਾ ਦੇ ਦਰਸ਼ਨਾਂ ਲਈ ਪਰਿਵਾਰਾਂ ਸਹਿਤ ਭਗਤਾਂ ਦਾ ਆਉਣਾ-ਜਾਣਾ ਦੇਰ ਸ਼ਾਮ ਤੱਕ ਚੱਲਦਾ ਰਿਹਾ | ਸ਼ਹਿਰ ਦੇ ਦੁਰਗਾ ਮਾਤਾ ਮੰਦਰ, ਸ਼੍ਰੀ ਨਵਦੁਰਗਾ ਮੰਦਰ, ਕਾਲੀ ਦਾ ਭਵਨ, ਗੀਤਾ ਮੰਦਰਾਂ ਆਦਿ ਨੰੂ ਇਨ੍ਹਾਂ ਦਿਨਾਂ 'ਚ ਵਿਸ਼ੇਸ਼ ਤੌਰ 'ਤੇ ਸਜਾਇਆ ਗਿਆ ਹੈ | ਮੰਦਰਾਂ ਵਿਚ ਦਿਨ ਭਰ ਕੀਰਤਨ, ਪਾਠ ਤੇ ਆਰਤੀ ਦਾ ਆਯੋਜਨ ਕੀਤਾ ਗਿਆ, ਜਿਨ੍ਹਾਂ ਵਿਚ ਦੁਰਗਾ ਸਪਤਸ਼ਤੀ ਦਾ ਪਾਠ ਪ੍ਰਮੁੱਖ ਸੀ | ਇਸਤੋਂ ਇਲਾਵਾ ਮੰਦਰਾਂ ਵਿਚ 108 ਜੋਤੀਆਂ ਵੀ ਜਲਾਈਆਂ ਗਈਆਂ | ਮੰਦਰਾਂ ਦੇ ਬਾਹਰ ਸਜੀਆਂ ਦੁਕਾਨਾਂ ਤੋ ਭਗਤਾਂ ਵਲੋਂ ਨਾਰੀਅਲ, ਲਾਲ ਚੁਨਰੀ, ਮਾਤਾ ਦਾ ਸ਼ਿੰਗਾਰ, ਫਲ ਤੇ ਹੋਰ ਸਾਮਾਨ ਦੀ ਖ਼ਰੀਦਦਾਰੀ ਕੀਤੀ ਗਈ | ਇਸ ਮੌਕੇ ਕਈ ਭਗਤਾਂ ਵਲੋਂ ਵਰਤ ਵੀ ਰੱਖੇ ਗਏ | ਭਗਤਾਂ ਦਾ ਕਹਿਣਾ ਹੈ ਕਿ ਮਾਂ ਦੁਰਗਾ ਦੀ ਪੂਜਾ ਕਰਨ ਨਾਲ ਘਰ 'ਚ ਸ਼ਾਂਤੀ ਤੇ ਸੁੱਖ ਆਉਂਦਾ ਹੈ | ਕਈ ਮੰਦਰਾਂ ਵਿਚ ਡਾਂਡੀਆਂ ਦਾ ਵੀ ਖੇਡੀਆ ਗਿਆ |

Ad Position 22
No active advertisement
ਪਿਛਲੀ ਖ਼ਬਰ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ-ਬਾਬਾ ਬੂਟਾ ਸਿੰਘ <br/> ਅਗਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮਨਾਇਆ <br/>
Ad Position 24
No active advertisement