ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਨਸ਼ਾ ਤਸਕਰੀ ਦੇ 9 ਮਾਮਲਿਆਂ ਦਾ ਸਾਹਮਣਾ ਕਰ ਰਹੀ ਇਕ ਔਰਤ ਦੇ ਘਰ ਨੂੰ ਪੁਲਿਸ ਨੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਮਦਦ ਨਾਲ ਅੱਜ ਢਾਹ ਦਿੱਤਾ ਹੈ | ਪੁਲਿਸ ਅਨੁਸਾਰ ਸੋਨੀਆ ਨਾਂਅ ਦੀ ਇਹ ਔਰਤ ਪੀਰੂ ਬੰਦਾ ਮੁਹੱਲੇ 'ਚ ਰਹਿੰਦੀ ਸੀ ਅਤੇ ਉਸ ਖ਼ਿਲਾਫ਼ ਨਸ਼ਾ ਤਸਕਰੀ ਦੇ ਵੱਖ ਵੱਖ ਥਾਣਿਆਂ 'ਚ 9 ਮਾਮਲੇ ਦਰਜ ਹਨ ਅਤੇ ਅੱਜਕੱਲ੍ਹ ਉਹ ਜ਼ਮਾਨਤ 'ਤੇ ਬਾਹਰ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਸ ਨੇ ਆਪਣਾ ਘਰ ਨਸ਼ਾ ਵੇਚ ਕੇ ਬਣਾਇਆ ਹੈ, ਜਿਸ ਕਾਰਨ ਪੁਲਿਸ ਵਲੋਂ ਅੱਜ ਨਗਰ ਨਿਗਮ ਅਧਿਕਾਰੀਆਂ ਦੀ ਮਦਦ ਨਾਲ ਉਸ ਦਾ ਘਰ ਢਾਹ ਦਿੱਤਾ ਗਿਆ ਹੈ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਆਉਂਦੇ ਦਿਨਾਂ 'ਚ ਵੀ ਜਾਰੀ ਰਹੇਗੀ |