30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਡਾਇੰਗ ਮਿੱਲਾਂ ’ਚੋਂ ਨਿਕਲਣ ਵਾਲੀ ਰਾਖ ਲੋਕਾਂ ਲਈ ਬਣੀ ‘ਜੀਅ ਦਾ ਜ਼ੰਜਾਲ ਨੇੜੇ ਰਹਿੰਦੇ ਲੋਕਾਂ ਦੇ ਘਰਾਂ ਦੀਆਂ ਛੱਤਾਂ ’ਤੇ ਵਿਛ ਰਹੀ ਕਾਲੀ ਪਰਤ ਤੋਂ ਆਸ-ਪਾਸ ਦੇ ਲੋਕ ਪ੍ਰੇਸ਼ਾਨ ਜਤਿੰਦਰ ਭੰਬੀ

ਭਾਮੀਆਂ ਕਲਾਂ, 30 ਸਤੰਬਰ- ਸਨਅਤੀ ਸ਼ਹਿਰ ’ਚ ਚੱਲ ਰਹੇ ਕਾਰੋਬਾਰਾਂ ਨੂੰ ਲੈ ਕੇ ਜਿੱਥੇ ਕਾਰੋਬਾਰੀ ਕਈ ਕਿਸਮ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ, ਉਥੇ ਹੀ ਡਾਇੰਗ ਮਿਲਾਂ ‘ਚੋਂ ਨਿਕਲਣ ਵਾਲੀ ਕਾਲੀ ਦਾਣੇਦਾਰ ਸੁਆਹ ਤੋਂ ਸ਼ਹਿਰ ਵਾਸੀ ਅਤੇ ਆਸ-ਪਾਸ ਦੇ ਮੁਹੱਲਿਆਂ ‘ਚ ਰਹਿਣ ਵਾਲੇ ਲੋਕ ਵੀ ਬੇਹੱਦ ਦੁਖੀ ਹਨ, ਕਿਉਂਕਿ ਡਾਇੰਗ ਮਿੱਲਾਂ ‘ਚੋਂ ਨਿਕਲਣ ਵਾਲੀ ਕਾਲੀ ਸੁਆਹ ਇਕ ਥਾਂ ਤੋਂ ਦੂਜੀ ਥਾਂ ’ਤੇ ਜਾਣ ਵਾਲੇ ਲੋਕਾਂ ਦੀਆਂ ਅੱਖਾਂ ਵਿਚ ਉੱਡ-ਉੱਡ ਕੇ ਪੈਣ ਨਾਲ ਕੁੱਝ ਵੀ ਦਿਖਾਈ ਨਹੀਂ ਦਿੰਦਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸੁਆਹ ਕਈ ਕਿਸਮ ਦੇ ਹਾਦਸਿਆਂ ਦਾ ਕਾਰਨ ਬਣ ਰਹੀ ਹੈ ਅਤੇ ਲੋਕਾਂ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਵੀ ਵੰਡ ਰਹੀ ਹੈ।

Ad Position 21
No active advertisement
ਅਜੀਤ ਡੈਸਕ 01-10-2026
ਭਾਮੀਆਂ ਕਲਾਂ, 30 ਸਤੰਬਰ- ਸਨਅਤੀ ਸ਼ਹਿਰ ’ਚ ਚੱਲ ਰਹੇ ਕਾਰੋਬਾਰਾਂ ਨੂੰ ਲੈ ਕੇ ਜਿੱਥੇ ਕਾਰੋਬਾਰੀ ਕਈ ਕਿਸਮ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ, ਉਥੇ ਹੀ ਡਾਇੰਗ ਮਿਲਾਂ ‘ਚੋਂ ਨਿਕਲਣ ਵਾਲੀ ਕਾਲੀ ਦਾਣੇਦਾਰ ਸੁਆਹ ਤੋਂ ਸ਼ਹਿਰ ਵਾਸੀ ਅਤੇ ਆਸ-ਪਾਸ ਦੇ ਮੁਹੱਲਿਆਂ ‘ਚ ਰਹਿਣ ਵਾਲੇ ਲੋਕ ਵੀ ਬੇਹੱਦ ਦੁਖੀ ਹਨ, ਕਿਉਂਕਿ ਡਾਇੰਗ ਮਿੱਲਾਂ ‘ਚੋਂ ਨਿਕਲਣ ਵਾਲੀ ਕਾਲੀ ਸੁਆਹ ਇਕ ਥਾਂ ਤੋਂ ਦੂਜੀ ਥਾਂ ’ਤੇ ਜਾਣ ਵਾਲੇ ਲੋਕਾਂ ਦੀਆਂ ਅੱਖਾਂ ਵਿਚ ਉੱਡ-ਉੱਡ ਕੇ ਪੈਣ ਨਾਲ ਕੁੱਝ ਵੀ ਦਿਖਾਈ ਨਹੀਂ ਦਿੰਦਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸੁਆਹ ਕਈ ਕਿਸਮ ਦੇ ਹਾਦਸਿਆਂ ਦਾ ਕਾਰਨ ਬਣ ਰਹੀ ਹੈ ਅਤੇ ਲੋਕਾਂ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਵੀ ਵੰਡ ਰਹੀ ਹੈ। ਜੇਕਰ ਆਸ-ਪਾਸ ਦੇ ਮੁਹੱਲਿਆਂ ਵਿਚ ਵੱਸਦੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਘਰਾਂ ਦੀਆਂ ਛੱਤਾਂ ’ਤੇ ਕਾਲੀ ਰਾਖ ਦੀ ਪਰਤ ਵਿਛ ਜਾਂਦੀ ਹੈ, ਜਿਸ ਨੂੰ ਲੈ ਕੇ ਅਸੀਂ ਬੇਹੱਦ ਪ੍ਰੇਸ਼ਾਨ ਹਾਂ, ਹਾਲਾਂਕਿ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਸਾਫ਼-ਸੁਥਰੇ ਵਾਤਾਵਰਣ ਲਈ ਮੁਹਿੰਮ ਚਲਾਈ ਹੋਈ ਹੈ ਅਤੇ ਵਾਤਾਵਰਣ ਨਾਲ ਸਬੰਧਿਤ ਵੱਖ-ਵੱਖ ਸੰਸਥਾਵਾਂ ਵਲੋਂ ਵੀ ਸਮੇਂ-ਸਮੇਂ ਸਿਰ ਜਾਗਰੂਕਤਾ ਰੈਲੀਆਂ ਵੀ ਕੱਢੀਆਂ ਜਾ ਰਹੀਆਂ ਹਨ, ਪਰ ਲੋਕਾਂ ਦਾ ਮੰਨਣਾ ਹੈ ਕਿ ਇਹ ਸਮੱਸਿਆ ਜਿਉਂ ਦੀ ਤਿਉਂ ਬਣ ਹੋਈ ਹੈ। ਇਸ ਮਾਮਲੇ ਨੂੰ ਲੈ ਕੇ ਰਾਹੋਂ ਰੋਡ, ਤਾਜਪੁਰ ਰੋਡ, ਬਹਾਦਰਕੇ ਰੋਡ ਸਥਿਤ ਲੋਕਾਂ ਦਾ ਕਹਿਣਾ ਹੈ ਕਿ ਡਾਇੰਗ ਮਿੱਲਾਂ ਵਿਚੋਂ ਨਿਕਲਣ ਵਾਲੀ ਕਾਲੀ ਸੁਆਹ ਉੱਡ-ਉੱਡ ਕੇ ਅੱਖਾਂ ਵਿਚ ਤਾਂ ਪੈਂਦੀ ਹੀ ਹੈ ਸਾਡੇ ਘਰਾਂ ਦੀਆਂ ਛੱਤਾਂ ’ਤੇ ਇਸ ਦੀ ਕਾਲੀ ਪਰਤ ਇਸ ਕਦਰ ਵਿਛ ਜਾਂਦੀ ਹੈ ਕਿ ਸਵੇਰ ਵੇਲੇ ‘ਵਾਸ਼ਵੇਸਣ’ ਅੱਗੇ ਮੂੰਹ ਧੋਣ ਤੋਂ ਪਹਿਲਾਂ ‘ਵਾਸ਼ਵੇਸਣ’ ਦੀ ਸਫ਼ਾਈ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਆਪਣੇ ਕੱਪੜੇ ਆਦਿ ਸੁਕਾਉਣੇ ਵੀ ਮੁਸ਼ਕਿਲ ਹੋ ਜਾਂਦੇ ਹਨ ਕਿਉਂਕਿ ਧੋਤੇ ਹੋਏ ਕੱਪੜੇ ਸੁਕਾਉਣ ਲਈ ਪਾਉਂਦੇ ਹਾਂ ਤਾਂ ਇਹ ਰਾਖ ਕੱਪੜਿਆਂ ਨੂੰ ਵੀ ਮੁੜ ਕਾਲਾ ਕਰ ਦਿੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਹਿਣ ਨੂੰ ਭਾਵੇਂ ਸਬੰਧਿਤ ਵਿਭਾਗ ਅਤੇ ਇਸ ਕਿੱਤੇ ਨਾਲ ਜੁੜੇ ਕਾਰੋਬਾਰੀ ਜੋ ਕੁੱਝ ਮਰਜ਼ੀ ਆਖੀ ਜਾਣ, ਪਰ ਅਸਲ ਹਕੀਕਤ ਬਾਰੇ ਕਾਰੋਬਾਰੀ ਅਤੇ ਸਬੰਧਿਤ ਵਿਭਾਗ ਦੋਨੋਂ ਹੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਨਿਯਮਾਂ ਦੀ ਕਿੰਨੀ ਕੁ ਪਾਲਣਾ ਕੀਤੀ ਜਾ ਰਹੀ ਹੈ। ਲੋਕਾਂ ਦਾ ਮੰਨਣਾ ਕਿ ਡਾਇੰਗ ਮਿੱਲਾਂ ਵਿਚੋਂ ਨਿਕਲਣ ਵਾਲੀ ਕਾਲੀ ਸੁਆਹ ਦੀ ਢੋਆ ਢੁਆਈ ਕਰਨ ਵਾਲਿਆਂ ਵਲੋਂ ਟਰਾਲੀਆਂ ‘ ਤੇ ਤਰਪਾਲ ਵਗ਼ੈਰਾ ਪਾਉਣ ਦੀ ਸਿਰਫ਼ ਖਾਨਾਪੂਰਤੀ ਹੀ ਕੀਤੀ ਜਾਂਦੀ ਹੈ, ਜਦਕਿ ਉਹ ਸੁਆਹ ਟਰਾਲੀ ਦੇ ਮਗਰ ਆਉਣ ਵਾਲੇ ਲੋਕਾਂ ਦੀਆਂ ਅੱਖਾਂ ਵਿਚ ਪੈਂਦੀ ਰਹਿੰਦੀ ਹੈ, ਜਦੋਂ ਇਸ ਸਬੰਧੀ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
Ad Position 22
No active advertisement
ਪਿਛਲੀ ਖ਼ਬਰ ਅਖੰਡ ਮਹਾਂਯੱਗ ਅਧਿਆਤਮਿਕ ਆਸਥਾ, ਸਨਾਤਨ ਸੰਸਕ੍ਰਿਤੀ ਦੇ ਪ੍ਰਸਾਰ ਤੇ ਲੋਕ ਭਲਾਈ ਲਈ ਇਕ ਮਾਧਿਅਮ ਵਜੋਂ ਕੰਮ ਕਰੇਗਾ- ਪੰਡਿਤ... ਅਗਲੀ ਖ਼ਬਰ ਸ਼ਰਾਬ ਕਾਰੋਬਾਰੀ ਨਾਲ ਜਾਇਦਾਦ ਦੇ ਮਾਮਲੇ ’ ਚ ਧੋਖਾਧੜੀ ਕਰਨ ਦੇ ਦੋਸ਼ ਤਹਿਤ 6 ਖ਼ਿਲਾਫ਼ ਕੇਸ ਦਰਜ
Ad Position 24