13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਜੀ.ਐਸ.ਟੀ. ਵਿਭਾਗ ਵਲੋਂ ਮੋਬਾਈਲ ਸ਼ੋਅਰੂਮ 'ਚ ਛਾਪੇਮਾਰੀ <br/>

Ad Position 21
No active advertisement
ਅਜੀਤ ਡੈਸਕ 27-09-2025
ਲੁਧਿਆਣਾ, 26 ਸਤੰਬਰ (ਜਤਿੰਦਰ ਭੰਬੀ)-ਜੀ. ਐਸ. ਟੀ. ਵਿਭਾਗ ਵਲੋਂ ਟੈਕਸ ਚੋਰੀ ਕਰਨ ਦੇ ਮਾਮਲੇ ਦੀ ਸੂਚਨਾ ਮਿਲਦਿਆਂ ਮਾਤਾ ਰਾਣੀ ਚੌਕ ਸਥਿਤ ਇਕ ਮੋਬਾਈਲ ਸ਼ੋਅਰੂਮ 'ਚ ਛਾਪੇਮਾਰੀ ਕੀਤੀ ਗਈ | ਜੀ. ਐਸ. ਟੀ. ਵਿਭਾਗ ਦੀ ਟੀਮ ਜਿਉਂ ਹੀ ਮਾਤਾ ਰਾਣੀ ਚੌਕ 'ਚ ਪਹੁੰਚੀ ਤਾਂ ਆਸ-ਪਾਸ ਦੇ ਦੁਕਾਨਦਾਰਾਂ 'ਚ ਹੜਕੰਪ ਮੱਚ ਗਿਆ ਅਤੇ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਭੱਜ ਗਏ | ਛਾਪੇਮਾਰੀ ਦੌਰਾਨ ਜੀ. ਐਸ. ਟੀ. ਵਿਭਾਗ ਦੀ ਟੀਮ ਨੇ ਸ਼ੋਅਰੂਮ ਦੇ ਅੰਦਰ ਆਉਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ, ਜਦ ਕਿ ਉਥੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਵੀ ਬਾਹਰ ਖੜ੍ਹਨਾ ਪਿਆ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੀ. ਐਸ. ਟੀ. ਵਿਭਾਗ ਨੂੰ ਟੈਕਸ ਚੋਰੀ ਹੋਣ ਦੀ ਸੂਚਨਾ ਮਿਲਣ 'ਤੇ ਇਹ ਛਾਪੇਮਾਰੀ ਕੀਤੀ ਗਈ ਹੈ | ਟੀਮ ਵਲੋਂ ਦੁਕਾਨ ਅੰਦਰ ਬਿੱਲ ਬੁੱਕ ਆਦਿ ਵਗੈਰਾ ਦੀ ਜਾਂਚ ਕੀਤੀ ਜਾ ਰਹੀ ਹੈ, ਦੁਕਾਨ 'ਚ ਜੋ ਸਾਮਾਨ ਹੈ, ਉਸ ਦੀ ਵੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਅਧਿਕਾਰੀਆਂ ਨੇ ਕੁੱਝ ਕਾਗਜ਼ਾਤ ਵੀ ਆਪਣੇ ਕਬਜ਼ੇ ਵਿਚ ਲਏ ਹਨ | ਅਧਿਕਾਰੀਆਂ ਨੇ ਕਈ ਮੋਬਾਈਲ ਵੀ ਜਾਂਚ ਵਿਚ ਸ਼ਾਮਿਲ ਕੀਤੇ ਹਨ | ਛਾਪੇਮਾਰੀ ਦੌਰਾਨ ਜੀ. ਐਸ. ਟੀ. ਵਿਭਾਗ ਦੇ ਅਧਿਕਾਰੀਆਂ ਨਾਲ ਪੁਲਿਸ ਦੀ ਟੀਮ ਵੀ ਮੌਜੂਦ ਸੀ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੁਕਾਨ ਦੇ ਮਾਲਕ ਵਲੋਂ ਆਈਫੋਨ ਵੇਚਣ ਦੇ ਮਾਮਲੇ ਨੂੰ ਲੈ ਕੇ ਘੋਟਾਲਾ ਕੀਤਾ ਜਾ ਰਿਹਾ ਸੀ, ਜਿਸ ਨੂੰ ਲੈ ਕੇ ਜੀ. ਐਸ. ਟੀ. ਵਿਭਾਗ ਜਾਂਚ ਕਰ ਰਿਹਾ ਹੈ | ਸੂਤਰਾਂ ਤੋਂ ਇਹ ਵੀ ਸੂਚਨਾ ਮਿਲੀ ਕਿ ਮਾਤਾ ਰਾਣੀ ਚੌਕ ਸਥਿਤ ਕਈ ਮੋਬਾਈਲ ਕਾਰੋਬਾਰੀ ਜੀ. ਐਸ. ਟੀ. ਵਿਭਾਗ ਦੀ ਰਡਾਰ 'ਤੇ ਹਨ, ਆਉਣ ਵਾਲੇ ਸਮੇਂ ਵਿਚ ਇਨ੍ਹਾਂ 'ਤੇ ਵੀ ਕਾਰਵਾਈ ਹੋਣ ਦੀ ਸੰਭਾਵਨਾ ਹੈ |

Ad Position 22
No active advertisement
ਪਿਛਲੀ ਖ਼ਬਰ ਦਰੱਖਤਾਂ ਨੂੰ ਨਾਜਾਇਜ਼ ਢੰਗ ਨਾਲ ਕੱਟਣ ਦੇ ਮਾਮਲੇ 'ਚ ਮੈਡੀਕਲ ਸਟੋਰ ਮਾਲਕ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਹਥਿਆਰਬੰਦ ਲੁਟੇਰਾ ਐਕਟਿਵਾ ਖੋਹ ਕੇ ਫ਼ਰਾਰ
Ad Position 24