21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਡਾ. ਕੋਟਨਿਸ ਹਸਪਤਾਲ ਵਲੋਂ ਕਿਸਾਨ ਮੇਲੇ 'ਤੇ ਦੋ ਰੋਜ਼ਾ ਐਕਿਊਪੰਕਚਰ ਕੈਂਪ <br/>

Ad Position 21
No active advertisement
ਅਜੀਤ ਡੈਸਕ 28-09-2025
ਲੁਧਿਆਣਾ, 27 ਸਤੰਬਰ (ਡਾ. ਤਰਲੋਚਨ ਸਿੰਘ)-ਡਾ. ਕੋਟਨਿਸ ਐਕਿਊਪੰਕਚਰ ਹਸਪਤਾਲ, ਸਲੇਮ ਟਾਬਰੀ ਵਲੋਂ ਚੀਨੀ ਦੂਤਾਵਾਸ, ਨਵੀਂ ਦਿੱਲੀ ਦੇ ਸਹਿਯੋਗ ਨਾਲ ਚੀਨ ਵਿਚ ਭਾਰਤੀ ਮੈਡੀਕਲ ਮਿਸ਼ਨ ਦੀ 87ਵੀਂ ਵਰ੍ਹੇਗੰਢ ਅਤੇ ਡਾ. ਕੋਟਨਿਸ ਐਕਿਊਪੰਕਚਰ ਹਸਪਤਾਲ, ਸਲੇਮ ਟਾਬਰੀ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਲੱਗੇ ਕਿਸਾਨ ਮੇਲੇ ਦੌਰਾਨ ਦੋ ਰੋਜ਼ਾ ਮੁਫ਼ਤ ਐਕਿਊਪੰਕਚਰ ਕੈਂਪ ਲਗਾਇਆ ਗਿਆ | ਕੈਂਪ ਵਿਚ ਡਾ. ਕੋਟਨਿਸ ਹਸਪਤਾਲ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਦੀ ਅਗਵਾਈ ਹੇਠ ਡਾ. ਬਲਜਿੰਦਰ ਸਿੰਘ ਢਿੱਲੋਂ, ਡਾ. ਰਘੁਵੀਰ ਸਿੰਘ, ਡਾ. ਗੌਰਵ, ਡਾ. ਮਨਪ੍ਰੀਤ ਸਿੰਘ, ਡਾ. ਸੰਦੀਪ, ਪੰਚਕੂਲਾ ਆਦਿ ਵਲੋਂ ਮੁਫ਼ਤ ਸੇਵਾਵਾਂ ਦਿੱਤੀਆਂ ਗਈਆਂ | ਕੈਂਪ ਦਾ ਉਦਘਾਟਨ ਡੀ.ਆਈ.ਜੀ. ਗੁਰਪ੍ਰੀਤ ਸਿੰਘ ਤੂਰ ਅਤੇ ਐਸ.ਪੀ. ਪਿ੍ਥੀਪਾਲ ਸਿੰਘ ਬਟਾਲਾ ਵਲੋਂ ਕੀਤਾ ਗਿਆ | ਕੈਂਪ ਵਿਚ ਜਸਵੰਤ ਸਿੰਘ ਛਾਪਾ, ਪ੍ਰਧਾਨ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਲੁਧਿਆਣਾ, ਇਕਬਾਲ ਸਿੰਘ ਗਿੱਲ ਆਈ.ਪੀ.ਐਸ. ਅਤੇ ਹਰਿੰਦਰਪਾਲ ਸਿੰਘ ਲਾਲੀ ਵਲੋਂ ਪੂਰਨ ਤੌਰ 'ਤੇ ਸਹਿਯੋਗ ਦਿੱਤਾ ਗਿਆ | ਕੈਂਪ ਵਿਚ ਲਗਭਗ 520 ਤੋਂ ਵੱਧ ਮਰੀਜ਼ਾਂ ਦਾ ਐਕਿਊਪੰਕਚਰ ਥੈਰੇਪੀ ਰਾਹੀਂ ਗਠੀਆ ਦਾ ਦਰਦ, ਸਪਾਂਡਿਲਾਈਟਿਸ, ਸਾਇਟੀਕਾ, ਮਾਈਗ੍ਰੇਨ, ਗੋਡਿਆਂ ਦਾ ਦਰਦ, ਮਾਨਸਿਕ ਤਣਾਅ, ਡਿਪਰੈਸ਼ਨ ਆਦਿ ਨਾਲ ਪੀੜਤਾਂ ਦਾ ਇਲਾਜ ਕੀਤਾ ਗਿਆ | ਇਸ ਮੌਕੇ 'ਤੇ ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਇਕ ਦਵਾਈ ਰਹਿਤ ਇਲਾਜ ਹੈ, ਜਿਸ ਦੀ ਲਾਗਤ ਆਧੁਨਿਕ ਇਲਾਜ ਦੇ ਮੁਕਾਬਲੇ ਕਈ ਗੁਣਾ ਘੱਟ ਹੈ | ਕੈਂਪ ਵਿਚ ਦਿਨੇਸ਼ ਰਾਠੌਰ, ਰੇਸ਼ਮ ਸਿੰਘ ਨੱਤ, ਤਰਸੇਮ ਲਾਲ, ਗਗਨ ਭਾਟੀਆ, ਮਨੀਸ਼ਾ, ਮਹੇਸ਼, ਵੈਸ਼ਾਲੀ, ਰਿਤੂ, ਮੀਨੂ, ਪ੍ਰਵੇਸ਼, ਅਮਨ, ਰਾਜਨ, ਸੁਰਜੀਤ ਕੌਰ, ਮਨਪ੍ਰੀਤ, ਭੁਪਿੰਦਰ ਕੌਰ, ਅਨੰਤ ਸਿੰਘ ਗਿੱਲ, ਕਮਲ ਵਾਲੀਆ ਆਦਿ ਨੇ ਆਪਣੀਆਂ ਸੇਵਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਗਾਂਧੀ ਪਰਿਵਾਰ ਖ਼ਿਲਾਫ਼ ਮੁੱਖ ਮੰਤਰੀ ਵਲੋਂ ਟਿੱਪਣੀਆਂ ਕਰਨਾ ਮੰਦਭਾਗਾ-ਵੜਿੰਗ <br/> ਅਗਲੀ ਖ਼ਬਰ ਵਿਧਾਇਕ ਸਿੱਧੂ ਵਲੋਂ 100 ਤੋਂ ਵੱਧ ਲਾਭਪਾਤਰੀਆਂ ਨੂੰ ਬੁਢਾਪਾ ਪੈਨਸ਼ਨ ਪ੍ਰਦਾਨ <br/>
Ad Position 24