21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਫਿਕੋ ਨੇ ਆਡਿਟ ਕੇਸਾਂ ਲਈ ਰਿਟਰਨ ਫਾਈਲ ਕਰਨ ਦੀ ਮਿਤੀ ਵਿਚ ਵਾਧੇ ਦਾ ਕੀਤਾ ਸਵਾਗਤ

Ad Position 21
No active advertisement
ਅਜੀਤ ਡੈਸਕ 28-09-2025
ਲੁਧਿਆਣਾ, 27 ਸਤੰਬਰ (ਜਤਿੰਦਰ ਭੰਬੀ)-ਫਿਕੋ ਨੇ ਕੇਂਦਰੀ ਸਿੱਧੇ ਟੈਕਸ ਬੋਰਡ, ਵਿੱਤ ਮੰਤਰਾਲੇ ਵੱਲੋਂ ਆਡਿਟ ਕੇਸਾਂ ਲਈ ਆਮਦਨ ਟੈਕਸ ਰਿਟਰਨ ਫਾਈਲ ਕਰਨ ਦੀ ਮਿਤੀ 30 ਸਤੰਬਰ 2025 ਤੋਂ ਵਧਾ ਕੇ 31 ਅਕਤੂਬਰ 2025 ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਫਿਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਅਤੇ ਵਿਪਨ ਮਿੱਤਲ ਵਾਈਸ ਚੇਅਰਮੈਨ ਫਿਕੋ ਨੇ ਕਿਹਾ ਕਿ ਉਦਯੋਗ ਨਿਰਧਾਰਤ ਮਿਤੀ ਵਿਚ ਵਾਧੇ ਦੇ ਫੈਸਲੇ ਦਾ ਦਿਲੋਂ ਸਵਾਗਤ ਕਰਦਾ ਹੈ, ਕਿਉਂਕਿ ਪੰਜਾਬ ਪਹਿਲਾਂ ਹੀ ਭਾਰੀ ਹੜ੍ਹਾਂ ਨਾਲ ਪ੍ਰਭਾਵਿਤ ਹੈ ਅਤੇ ਇਸਦੇ ਬਾਅਦ ਦੇ ਪ੍ਰਭਾਵਾਂ ਨਾਲ ਬਹੁਤ ਸਾਰੀਆਂ ਜਾਨਾਂ ਪ੍ਰਭਾਵਿਤ ਹੋਈਆਂ ਹਨ | ਨਾਲ ਹੀ, ਤਿਉਹਾਰਾਂ ਦਾ ਸੀਜ਼ਨ ਨੇੜੇ ਆ ਰਿਹਾ ਹੈ, ਉਦਯੋਗ ਅਤੇ ਪੇਸ਼ੇਵਰਾਂ ਨੂੰ ਆਡਿਟ ਕੇਸ ਦਾਇਰ ਕਰਨ ਲਈ ਸਮੇਂ ਦੀ ਲੋੜ ਸੀ | ਅਸੀਂ ਉਦਯੋਗ ਨੂੰ ਸਹੂਲਤ ਦੇਣ ਲਈ ਇਸ ਪਹਿਲਕਦਮੀ ਲਈ ਭਾਰਤ ਸਰਕਾਰ ਅਤੇ ਵਿੱਤ ਮੰਤਰਾਲੇ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ |

Ad Position 22
No active advertisement
ਪਿਛਲੀ ਖ਼ਬਰ ਲੈਕਚਰਾਰ ਕੇਡਰ ਯੂਨੀਅਨ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀ ਮਦਦ ਲਈ ਅਜਨਾਲਾ ਜਾਵੇਗੀ-ਢਿੱਲੋਂ ਅਗਲੀ ਖ਼ਬਰ ਪੁਲਿਸ ਕਮਿਸ਼ਨਰ ਦਫ਼ਤਰ ਨੇੜੇ ਚੱਲੀ ਗੋਲੀ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ <br/>
Ad Position 24