21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸੀਵਰੇਜ ਦੇ ਖੁੱਲੇ੍ਹ ਪਏ ਮੈਨਹੋਲ ਦੇ ਰਹੇ ਹਾਦਸਿਆਂ ਨੂੰ ਸੱਦਾ <br/>

Ad Position 21
No active advertisement
ਅਜੀਤ ਡੈਸਕ 28-09-2025
ਲੁਧਿਆਣਾ, 27 ਸਤੰਬਰ (ਭੁਪਿੰਦਰ ਸਿੰਘ ਬੈਂਸ)-ਇਕ ਪਾਸੇ ਤਾਂ ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰਵਾਸੀਆਂ ਨੰੂ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀ ਵਲੋਂ ਆਪਣੀ ਡਿਊਟੀ ਨੰੂ ਪੂਰੀ ਸੰਵੇਦਨਸ਼ੀਲਤਾ ਨਾਲ ਨਹੀਂ ਨਿਭਾਇਆ ਜਾ ਰਿਹਾ ਹੈ, ਜਿਸ ਦੀ ਤਾਜਾ ਮਿਸਾਲ ਸ਼ਹਿਰ ਦੇ ਮਾਡਲ ਟਾਊਨ ਇਲਾਕੇ 'ਚ ਤਿਰਕੋਨਾ ਪਾਰਕ ਦੇ ਬਾਹਰ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਰੋਡ 'ਤੇ ਇਕ ਮੇਨ ਹੌਲ ਦੇ ਉਪਰ ਪਏ ਢੱਕਣ ਦੇ ਟੁੱਟਣ ਤੋਂ ਮਿਲਦੀ ਹੈ | ਪਿਛਲੇ ਕਈ ਦਿਨਾਂ ਤੋਂ ਇਸ ਮੇਨ ਹੌਲ ਦਾ ਢੱਕਣ ਟੁੱਟਿਆ ਹੋਇਆ ਹੈ | ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਸ ਮੇਨ ਹੌਲ ਦੇ ਢੱਕਣ ਟੁੱਟੇ ਹੋਏ ਨੰੂ ਕਰੀਬ ਇਕ ਹਫ਼ਤੇ ਤੋਂ ਉਪਰ ਦਾ ਸਮਾਂ ਹੋ ਗਿਆ ਹੈ, ਪਰ ਸੰਬੰਧਿਤ ਨਗਰ ਨਿਗਮ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਇਕ ਵਿਅਸਤ ਰੋਡ ਹੈ, ਜਿੱਥੋਂ ਰੋਜ਼ਾਨਾ ਕਈ ਲੋਕ ਆਪਣੇ ਵਾਹਨਾਂ 'ਤੇ ਆਉਂਦੇ ਜਾਂਦੇ ਹਨ | ਇਸ ਲਈ ਕਿਸੇ ਵੀ ਸਮੇਂ ਉਕਤ ਟੱੁਟੇ ਹੋਏ ਮੇਨ ਹੋਲ ਦੇ ਢੱਕਣ ਨੰੂ ਲੈ ਕੇ ਅਣਸੁਖਾਂਵੀ ਘਟਨਾ ਵਾਪਰ ਸਕਦੀ ਹੈ | ਨਿਵਾਸੀਆਂ ਨੇ ਦੱਸਿਆ ਪਹਿਲਾਂ ਨਗਰ ਨਿਗਮ ਦੇ ਅਮਲੇ ਵਲੋਂ ਉਕਤ ਟੁੱਟੇ ਹੋਏ ਮੇਨ ਹੌਲ ਦੇ ਢੱਕਣ ਉਪਰ ਪਾਣੀ ਵਾਲਾ ਟੈਂਕਰ ਕਈ ਦਿਨ ਖੜ੍ਹਾ ਕੀਤਾ ਗਿਆ, ਫਿਰ ਉਸ ਨੰੂ ਹਟਾ ਦਿੱਤਾ, ਪਰ ਮੇਨ ਹੌਲ ਦੇ ਉਪਰ ਨਵਾਂ ਢੱਕਣ ਨਹੀਂ ਲਗਾਇਆ ਗਿਆ | ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਵਲੋਂ ਉਕਤ ਮੇਨ ਹੌਲ ਵਿਚ ਬੂਟਿਆਂ ਦੀ ਟਾਹਣੀਆਂ ਲਗਾਈਆਂ ਗਈਆਂ ਹਨ ਤਾਂਕਿ ਕੋਈ ਵੀ ਅਣਸੁਖਾਂਵੀ ਘਟਨਾ ਨਾ ਵਾਪਰ ਸਕੇ | ਉਨ੍ਹਾਂ ਵਲੋਂ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਜਲਦ ਹੀ ਇਸ ਮੇਨ ਹੌਲ ਦੇ ਉਪਰ ਨਵਾਂ ਢੱਕਣ ਲਗਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਨੂੰ ਸਮਰਪਿਤ ਕੁਇਜ਼ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਦਿਆਰਥੀ ਐਸੋਸੀਏਸ਼ਨ ਦਾ ਧਰਨਾ ਜਾਰੀ <br/> ਸੀਵਰੇਜ ਦੇ ਖੁੱਲੇ੍ਹ ਪਏ ਮੈਨਹੋਲ ਦੇ...
Ad Position 24