ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੰਡਿਤ ਸ਼ਰਦਾ ਰਾਮ ਫਿਲੌਰੀ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਪੰਜਾਬ ਦੇ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ, ਪੰਜਾਬ ਦੇ ਪ੍ਰਧਾਨ ਪੁਰੀਸ਼ ਸਿੰਗਲਾ, ਕਨਵੀਨਰ ਪੰਜਾਬ ਨਵਦੀਪ ਸਿੰਘ ਨਵੀ ਤੇ ਵਾਈਸ ਪ੍ਰਧਾਨ ਸੁਨੀਲ ਮੈਣੀ ਦੀ ਰਹਿਨੁਮਾਈ ਹੇਠ ਹੋਟਲ ਮਹਾਰਾਜਾ ਰਿਜੈਂਸੀ ਵਿਖੇ ਅਹੁਦੇਦਾਰਾਂ ਦੀ ਮੀਟਿੰਗ ਹੋਈ, ਜਿਸ 'ਚ ਜਨਰਲ ਸਕੱਤਰ ਯਸ਼ਪਾਲ ਸ਼ਰਮਾ, ਗੁਲਸ਼ਨ ਬਾਵਾ, ਸਰਪ੍ਰਸਤ ਪਿ੍ੰਸੀਪਲ ਸਤੀਸ਼ ਸ਼ਰਮਾ, ਡਾ. ਜਗਤਾਰ ਧੀਮਾਨ, ਸਕੱਤਰ ਕੁਨਾਲ ਗਰਗ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਜਦ ਕਿ ਗੌਤਮ ਠਾਕੁਰ ਤੇ ਰੁਪੇਸ਼ ਵਿਜ ਨੂੰ ਸੁਸਾਇਟੀ ਦੇ ਪੰਜਾਬ ਦੇ ਸਕੱਤਰ ਨਿਯੁਕਤ ਕੀਤਾ | ਇਸ ਸਮੇਂ ਬਾਵਾ ਨੇ ਦੱਸਿਆ ਕਿ 28 ਸਤੰਬਰ ਨੂੰ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ 188ਵਾਂ ਜਨਮ ਉਤਸਵ ਮਨਾਉਣ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਪੰਡਿਤ ਜੀ ਵਲੋਂ ਲਿਖਿਆ ਭਾਗਿਆਵਤੀ ਨਾਵਲ, ਜੋ ਪਹਿਲਾਂ ਸ਼ਾਦੀ ਸਮੇਂ ਬੇਟੀ ਨੂੰ ਦਾਜ 'ਚ ਦਿੱਤਾ ਜਾਂਦਾ ਸੀ, ਉਸ ਨਾਵਲ ਦੀ ਛਪਾਈ ਕਰਵਾ ਕੇ ਦੁਬਾਰਾ ਪਰੰਪਰਾ ਸ਼ੁਰੂ ਕੀਤੀ ਜਾਵੇਗੀ ਕਿ ਭਾਗਿਆਵਤੀ ਨਾਵਲ ਸ਼ਾਦੀ ਵਿਚ ਦਿੱਤਾ ਜਾਵੇਗਾ | ਇਸ ਸਮੇਂ ਲਵੀ ਮੈਣੀ ਪ੍ਰਬੰਧਕ ਸਕੱਤਰ, ਰੁਪੇਸ਼ ਵਿਜ, ਗਗਨ ਵਿਜ, ਰਣਜੀਤ ਚੌਹਾਨ, ਵਰੁਣ ਰਾਜ, ਰਵੀ ਕੁਮਾਰ, ਗੌਤਮ ਠਾਕੁਰ, ਆਕਾਸ਼ ਕੁਮਾਰ ਅਤੇ ਵਿਸ਼ਨੰੂ ਆਦਿ ਹਾਜ਼ਰ ਸਨ |