ਲੁਧਿਆਣਾ, 27 ਸਤੰਬਰ (ਡਾ. ਤਰਲੋਚਨ ਸਿੰਘ)-ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਪੀ. ਐਚ. ਐਚ. ਪੀ. ਐਂਡ ਸੀ. ਡੀ. ਟੀ. ਈ. ਦੀਆਂ 9 ਐਨ. ਸੀ. ਸੀ. ਗਰਲਜ਼ ਕੈਡੇਟਸ ਨੂੰ ਐਨ. ਸੀ. ਸੀ. ਡਾਇਰੈਕਟੋਰੇਟਾਂ ਅਧੀਨ 11 ਸਤੰਬਰ ਤੋਂ 22 ਸਤੰਬਰ ਤੱਕ ਅਫ਼ਸਰ ਟਰੇਨਿੰਗ ਅਕੈਡਮੀ, ਚੇਨਈ ਵਿਖੇ ਵਿਸ਼ੇਸ਼ ਸਿਖਲਾਈ ਦਿੱਤੀ ਗਈ | ਇਸ ਪਹਿਲਕਦਮੀ 'ਚ ਨੈਸ਼ਨਲ ਕੈਡੇਟ ਕੋਰ ਦੇ ਉਭਰਦੇ ਉਮੀਦਵਾਰਾਂ ਨੂੰ ਅਫ਼ਸਰ ਕੈਡੇਟ ਵੁਮੈਨ ਵਜੋਂ ਚੁਣੇ ਜਾਣ ਤੇ ਭਾਰਤੀ ਫੌਜ ਦੇ ਅਫ਼ਸਰ ਬਣਨ ਲਈ ਪ੍ਰਕਿਰਿਆ ਅਤੇ ਅਨੁਭਵ ਵਿਚੋਂ ਲੰਘਣ ਲਈ ਐਕਸਪੋਜ਼ਰ ਦੇਣਾ ਸ਼ਾਮਿਲ ਸੀ | ਆਰਮੀ ਅਟੈਚਮੈਂਟ ਕੈਂਪ ਦਾ ਪ੍ਰਬੰਧ ਡਾਇਰੈਕਟਰ ਜਨਰਲ ਐਨ. ਸੀ. ਸੀ. ਦੇ ਉੱਚ ਨਿਰਦੇਸ਼ਾਂ ਹੇਠ ਓ. ਟੀ. ਏ., ਚੇਨਈ ਵਿਖੇ ਕੀਤਾ ਗਿਆ ਸੀ | ਲੈਫਟੀਨੈਂਟ ਜਨਰਲ ਗੁਰਬੀਰਪਾਲ ਸਿੰਘ, ਏ. ਵੀ. ਐਸ. ਐਮ., ਵੀ. ਐਸ. ਐਮ. ਤੇ ਮੇਜਰ ਜਨਰਲ ਜੇ. ਐਸ. ਚੀਮਾ, ਐਡੀਸ਼ਨਲ ਡਾਇਰੈਕਟੋਰੇਟ ਜਨਰਲ ਐਨ. ਸੀ. ਸੀ. ਤੇ ਬਿ੍ਗੇਡੀਅਰ ਪਰਮਜੀਤ ਸਿੰਘ ਚੀਮਾ, ਐਸ. ਐਮ., ਵੀ. ਐਸ. ਐਮ. ਐਨ. ਸੀ. ਸੀ. ਗਰੁੱਪ ਕਮਾਂਡਰ, ਲੁਧਿਆਣਾ ਦੇ ਮਾਰਗਦਰਸ਼ਨ ਹੇਠ ਕੀਤਾ ਗਿਆ ਸੀ | 3 ਪੰਜਾਬ ਗਰਲਜ਼ ਬਟਾਲੀਅਨ ਐਨ. ਸੀ. ਸੀ. ਨੇ ਕੈਡੇਟਾਂ ਦੀ ਤਿਆਰੀ ਤੇ ਤਾਲਮੇਲ ਕੀਤਾ | ਇਨ੍ਹਾਂ 9 ਕੈਡੇਟਾਂ ਨੂੰ ਕੈਂਪ ਲਈ ਚੁਣਿਆ ਗਿਆ ਸੀ ਤੇ ਚੰਗੀ ਤਰ੍ਹਾਂ ਤਿਆਰ ਕੀਤਾ ਗਿਆ ਸੀ | ਉਨ੍ਹਾਂ ਨੂੰ ਤਿੰਨ ਦਿਨਾਂ ਲਈ ਇਕ ਪਾਸੇ ਰੇਲਗੱਡੀ ਰਾਹੀਂ ਯਾਤਰਾ ਕਰਨ ਦਾ ਤਜਰਬਾ ਮਿਲਿਆ, ਆਤਮਵਿਸ਼ਵਾਸ ਪੈਦਾ ਕਰਨ ਤੋਂ ਇਲਾਵਾ ਇਸ ਨੇ ਉਨ੍ਹਾਂ ਨੂੰ ਸਿੱਖਣ ਦਾ ਤਜਰਬਾ ਦਿੱਤਾ | ਓ. ਟੀ. ਏ., ਚੇਨਈ ਦੇ ਕਮਾਡੈਂਟ ਲੈਫਟੀਨੈਂਟ ਜਨਰਲ ਮਾਈਕਲ ਏ. ਜੇ. ਫਰਨਾਂਡੇਜ਼ ਏ. ਵੀ. ਐਸ. ਐਮ. ਨੇ ਪੂਰੇ ਭਾਰਤ ਤੋਂ ਆਈਆਂ 100 ਗਰਲਜ਼ ਐਨ. ਸੀ. ਸੀ. ਕੈਡਿਟਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਅਗਲੇ ਸਾਲ ਬੈਚ ਵਿਚ ਸਾਰੀਆਂ 100 ਐਨ. ਸੀ. ਸੀ. ਕੈਡਿਟਾਂ ਨੂੰ ਓ. ਟੀ. ਏ. ਵਿਚ ਓ. ਸੀ. ਡਬਲਿਊ. ਵਜੋਂ ਸ਼ਾਮਿਲ ਹੁੰਦੇ ਦੇਖਣਾ ਚਾਹੁੰਦੀ ਹਾਂ | ਐਨ. ਸੀ. ਸੀ. ਗਰਲਜ਼ ਕੈਡਿਟਾਂ ਨੂੰ ਓ. ਟੀ. ਏ. ਵਿਖੇ ਮੇਜਰ ਨਮਰਤਾ ਇੰਸਟਰਕਟਰ ਦੁਆਰਾ ਐਸ. ਐਸ. ਬੀ. ਸਿਖਲਾਈ ਦਿੱਤੀ ਗਈ | ਕਰਨਲ ਲਤਾ ਨੇ ਕਿਹਾ ਕਿ ਕੈਂਪ ਲਈ ਓ. ਟੀ. ਏ. ਵਿਖੇ ਸਾਰੇ ਕੈਡਿਟਾਂ ਦੇ ਓ. ਸੀ. ਡਬਲਿਊ. ਵਜੋਂ ਚੁਣੇ ਜਾਣ ਦੇ ਉੱਜਵਲ ਮੌਕੇ ਹਨ | ਕੈਂਪ ਦੇ ਪਾਠਕ੍ਰਮ ਵਿਚ ਸਰੀਰਕ ਸਿਖਲਾਈ, ਡਰਿਲ, ਘੋੜ ਸਵਾਰੀ, ਖੇਡਾਂ, ਸਿਮੂਲੇਟਰ ਫਾਇਰਿੰਗ, ਜੰਗ 'ਤੇ ਫ਼ਿਲਮਾਂ ਤੇ ਮਰੀਨਾ ਬੀਚ ਅਤੇ ਮਹਾਬਲੀਪੁਰਮ ਮੰਦਰ ਦੇ ਬਾਹਰੀ ਦੌਰੇ ਸ਼ਾਮਿਲ ਸਨ | ਕੈਂਪ ਦੇ ਆਖਰੀ ਦਿਨ ਕੈਡਿਟਾਂ ਨੇ ਸਭਿਆਚਾਰਕ ਪ੍ਰੋਗਰਾਮ ਦੇ ਹਿੱਸੇ ਵਜੋਂ ਭੰਗੜਾ, ਨਾਟੀ ਅਤੇ ਹਰਿਆਣਾ ਲੋਕ ਗੀਤ ਪੇਸ਼ ਕੀਤੇ | ਕੁੱਲ ਮਿਲਾ ਕੇ ਇਹ ਸਾਰੀਆਂ ਐਨ.ਸੀ.ਸੀ. ਗਰਲਜ਼ ਕੈਡਿਟਾਂ ਲਈ ਇਕ ਭਰਪੂਰ ਅਨੁਭਵ ਸੀ |