13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦੀਵਾਲੀ ਮੌਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਖਰੀਦਦਾਰਾਂ ਦੀ ਰਹੀ ਭਾਰੀ ਰੌਣਕ <br/>

Ad Position 21
No active advertisement
ਅਜੀਤ ਡੈਸਕ 20-10-2025
ਲੁਧਿਆਣਾ, 19 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਦੀਵਾਲੀ ਦੇ ਤਿਉਹਾਰ 'ਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਲੋਕਾਂ ਵਲੋਂ ਖਰੀਦਦਾਰੀ ਨੂੰ ਲੈ ਕੇ ਭਾਰੀ ਰੌਣਕ ਦੇਖਣ ਨੰੂ ਮਿਲੀ | ਸਵੇਰ ਤੋਂ ਹੀ ਸ਼ਹਿਰ ਦੇ ਚੌੜਾ ਬਾਜ਼ਾਰ, ਘੁਮਾਰ ਮੰਡੀ, ਸਿਵਲ ਲਾਈਨ, ਮਾਡਲ ਟਾਊਨ ਮਾਰਕੀਟ ਤੇ ਵੱਖ-ਵੱਖ ਬਾਜ਼ਾਰਾਂ ਵਿਚ ਖਰੀਦਦਾਰਾਂ ਨੰੂ ਲੈ ਕੇ ਖਰੀਦਦਾਰਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ | ਬਾਜ਼ਾਰਾਂ ਵਿਚ ਮਠਿਆਈਆਂ ਦੀਆਂ ਦੁਕਾਨਾਂ 'ਤੇ ਵੀ ਖਰੀਦਦਾਰਾਂ ਦੀ ਭੀੜ ਦੇਖਣ ਨੰੂ ਮਿਲੀ | ਇਸ ਤੋਂ ਇਲਾਵਾ ਘਰ ਦੀ ਸਜਾਵਟ ਲਈ ਮਿੱਟੀ ਦੇ ਦੀਵੇ, ਮੋਮਬਤੀਆਂ, ਲਾਈਟਾਂ ਤੇ ਰੰਗੋਲੀ ਦੇ ਰੰਗ ਵੀ ਖਰੀਦੇ ਗਏ | ਮਹਿਲਾਵਾਂ ਵਲੋਂ ਲਕਸ਼ਮੀ ਪੂਜਾ ਦਾ ਸਾਮਾਨ ਤੇ ਡ੍ਰਾਈਫਰੂਟ ਗਿਫ਼ਟ ਪੈਕ ਖਰੀਦਣ 'ਚ ਵੀ ਖਾਸ ਰੁਝਾਨ ਦੇਖਿਆ | ਸ਼ਹਿਰ ਦੀਆਂ ਵੱਖ ਵੱਖ ਪਟਾਕਾ ਮਾਰਕੀਟਾਂ ਵਿਚ ਪਟਾਕੇ ਖਰੀਦਣ ਨੰੂ ਲੈ ਕੇ ਬੱਚਿਆਂ ਦਾ ਵੀ ਕਾਫ਼ੀ ਉਤਸ਼ਾਹ ਦੇਖਣ ਨੰੂ ਮਿਲਿਆ | ਕੱਪੜਿਆਂ ਦੀ ਦੁਕਾਨਾਂ 'ਤੇ ਵੀ ਕੱਪੜੇ ਖਰੀਦਣ ਵਾਲਿਆਂ ਦੀ ਭੀੜ ਦੇਖੀ ਗਈ | ਸ਼ਹਿਰ ਦੇ ਰੈਸਟੋਰੈਂਟਾਂ ਆਦਿ 'ਚ ਵੀ ਲੋਕਾਂ ਦੀ ਭੀੜ ਦੇਖਣ ਨੰੂ ਮਿਲੀ | ਇਸ ਤੋਂ ਇਲਾਵਾ ਫਲਾਂ ਦੀ ਦੁਕਾਨਾਂ 'ਤੇ ਵੀ ਲੋਕਾਂ ਵਲੋਂ ਲਕਸ਼ਮੀ ਪੂਜਾ ਆਦਿ ਲਈ ਫਲ ਖਰੀਦਣ ਨੰੂ ਲੈ ਕੇ ਖਰੀਦਦਾਰੀ ਕੀਤੀ ਗਈ | ਦੁਕਾਨਦਾਰਾਂ ਮੁਤਾਬਿਕ ਸ਼ਹਿਰਵਾਸੀਆਂ ਵਲੋਂ ਦੀਵਾਲੀ ਨੰੂ ਲੈ ਕੇ ਦੱਬ ਕੇ ਖਰੀਦਦਾਰੀ ਕੀਤੀ ਜਾ ਰਹੀ ਹੈ ਤੇ ਕੱਪੜੇ, ਮਠਿਆਈਆਂ, ਜਿਊਲਰਾਂ ਆਦਿ ਦੇ ਦੁਕਾਨਦਾਰਾਂ ਦੇ ਚਿਹਰਿਆਂ 'ਤੇ ਵਿੱਕਰੀ ਨੰੂ ਲੈ ਕੇ ਰੌਣਕ ਸਾਫ਼ ਦਿਖਾਈ ਦੇ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਵਲੋਂ ਲੋਕਾਂ ਨੂੰ ਗਰੀਨ ਦੀਵਾਲੀ ਮਨਾਉਣ ਦੀ ਅਪੀਲ <br/> ਅਗਲੀ ਖ਼ਬਰ ਤਿਉਹਾਰ ਮੌਕੇ ਟ੍ਰੈਫ਼ਿਕ ਕੰਟਰੋਲ ਕਰਨ ਦੇ ਦਾਅਵੇ ਕੇਵਲ ਕਾਗਜ਼ਾਂ ਤੱਕ ਹੀ ਸੀਮਤ <br/>
Ad Position 24