13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਵਲੋਂ ਲੋਕਾਂ ਨੂੰ ਗਰੀਨ ਦੀਵਾਲੀ ਮਨਾਉਣ ਦੀ ਅਪੀਲ <br/>

Ad Position 21
No active advertisement
ਅਜੀਤ ਡੈਸਕ 20-10-2025
ਲਾਡੋਵਾਲ, 19 ਅਕਤੂਬਰ (ਬਲਬੀਰ ਸਿੰਘ ਰਾਣਾ)- ਦੀਵਾਲੀ ਮੌਕੇ ਫੂਡ ਸੇਫ਼ਟੀ ਵਿਭਾਗ ਸੁੱਤਾ ਪਿਆ ਹੈ, ਜਦਕਿ ਲੋਕ ਮਜਬੂਰੀ ਵੱਸ ਖਾ ਰਹੇ ਨੇ ਨਕਲੀ ਮਠਿਆਈਆਂ | ਇਹ ਵਿਚਾਰ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਨੇ ਇਕ ਪੈੱ੍ਰਸ ਬਿਆਨ ਰਾਹੀਂ ਪ੍ਰਗਟ ਕੀਤੇ | ਕੌਮੀ ਪ੍ਰਧਾਨ ਆਜ਼ਾਦ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਦੀਵਾਲੀ ਵਾਲੇ ਦਿਨਾਂ ਵਿਚ ਆ ਕੇ ਫੂਡ ਸੇਫ਼ਟੀ ਵਿਭਾਗ ਐਕਟਿਵ ਹੋ ਜਾਂਦਾ ਹੈ, ਲੇਕਿਨ ਇਸ ਵਾਰ ਫੂਡ ਸਪਲਾਈ ਵਿਭਾਗ ਵਲੋਂ ਮਠਿਆਈਆਂ ਦੀਆਂ ਦੁਕਾਨਾਂ 'ਤੇ ਜਾ ਕੇ ਚੈਕਿੰਗ ਨਾ ਕਰਨ ਕਰਕੇ ਲੋਕਾਂ ਨੂੰ ਨਕਲੀ ਮਠਿਆਈਆਂ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਦਿਨੋਂ ਦਿਨ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਵਾਤਾਵਰਨ ਦੀ ਸਾਂਭ ਸੰਭਾਲ ਲਈ ਲੋਕ ਪ੍ਰਦੂਸ਼ਿਤ ਰਹਿਤ ਗਰੀਨ ਦੀਵਾਲੀ ਮਨਾਉਣ ਅਤੇ ਕਿਸਾਨ ਵੀਰ ਵੀ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨ ਤਾਂ ਜੋ ਸਾਫ਼ ਸੁਥਰਾ ਵਾਤਾਵਰਨ ਰੱਖਿਆ ਜਾ ਸਕੇ | ਉਨ੍ਹਾਂ ਕਿਹਾ ਕਿ ਹਰ ਇਕ ਵਿਅਕਤੀ ਆਪਣਾ ਮੁੱਢਲਾ ਫਰਜ਼ ਸਮਝਦੇ ਹੋਏ ਪਟਾਕਿਆਂ ਦੇ ਸ਼ੋਰ ਸ਼ਰਾਬੇ ਤੋਂ ਬਗੈਰ ਗਰੀਨ ਦੀਵਾਲੀ ਮਨਾਵੇ | ਉਨ੍ਹਾਂ ਕਿਹਾ ਕਿ ਦੀਵਾਲੀ ਜਿੱਥੇ ਰੌਸ਼ਨੀ ਦਾ ਤਿਉਹਾਰ ਹੈ, ਉਥੇ ਇਹ ਖੁਸ਼ੀਆਂ ਵੰਡਣ ਦਾ ਵੀ ਤਿਉਹਾਰ ਹੈ, ਇਸ ਕਰਕੇ ਦੀਵਾਲੀ ਸਾਨੂੰ ਰਲ ਮਿਲ ਕੇ ਪਿਆਰ ਨਾਲ ਮਨਾਉਣੀ ਚਾਹੀਦੀ ਹੈ |

Ad Position 22
No active advertisement
ਪਿਛਲੀ ਖ਼ਬਰ ਕਾਮੇਡੀਅਨ ਜਸਵੰਤ ਰਾਠੌਰ ਦਾ ਸ਼ੋਅ 25 ਨੂੰ ਲੁਧਿਆਣਾ ਵਿਖੇ <br/> ਅਗਲੀ ਖ਼ਬਰ ਦੀਵਾਲੀ ਮੌਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਖਰੀਦਦਾਰਾਂ ਦੀ ਰਹੀ ਭਾਰੀ ਰੌਣਕ <br/>
Ad Position 24