14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਜੀ.ਐਮ.ਟੀ. ਪਬਲਿਕ ਸਕੂਲ 'ਚ ਕਲਾ ਏਕੀਕਰਿਤ ਵਰਕਸ਼ਾਪ ਕਰਵਾਈ

Ad Position 21
No active advertisement
ਅਜੀਤ ਡੈਸਕ 20-10-2025
ਲੁਧਿਆਣਾ, 19 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਜੀ.ਐਮ.ਟੀ. ਪਬਲਿਕ ਸਕੂਲ ਨੇੜੇ ਜਲੰਧਰ ਬਾਈਪਾਸ ਪਿ੍ੰਸੀਪਲ ਜਸਬੀਰ ਕੌਰ ਬਲ ਦੀ ਅਗਵਾਈ ਹੇਠ ਇਕ ਰੋਜ਼ਾ ਸਮਰੱਥਾ ਨਿਰਮਾਣ ਪ੍ਰੋਗਰਾਮ ਤਹਿਤ ਕਲਾ ਏਕੀਕਰਿਤ ਵਰਕਸ਼ਾਪ ਕਰਵਾਈ ਗਈ | ਇਸ ਮੌਕੇ 'ਤੇ ਡਾ. ਨਵਨੀਤ ਕੌਰ ਅਤੇ ਸੰਧਿਆ ਦੀਵਾਨ ਨੇ ਸਰੋਤ ਵਿਅਕਤੀਆਂ ਵਜੋਂ ਵਰਕਸ਼ਾਪ ਦਾ ਸੰਚਾਲਨ ਕੀਤਾ | ਉਨ੍ਹਾਂ ਅਧਿਆਪਕਾਂ ਨੂੰ ਆਰਟ ਇੰਟੈਗਰੇਸ਼ਨ ਦੀ ਮਹੱਤਤਾ ਅਤੇ ਸਿੱਖਿਆ ਵਿਚ ਕਲਾ ਨੂੰ ਸ਼ਾਮਿਲ ਕਰਨ ਨਾਲ ਵਿਸ਼ਿਆਂ ਨੂੰ ਵਿਦਿਆਰਥੀਆਂ ਤੱਕ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਿਵੇਂ ਪਹੁੰਚਾਇਆ ਜਾ ਸਕਦਾ ਹੈ, ਬਾਰੇ ਦੱਸਿਆ | ਉਨ੍ਹਾਂ ਨੇ ਅਧਿਆਪਨ ਵਿਚ ਨਾਟਕ, ਸੰਗੀਤ, ਚਿੱਤਰਕਲਾ ਵਿਦਿਆਰਥੀਆਂ ਦੀ ਭਾਗੀਦਾਰੀ ਵਧਾਉਣ 'ਤੇ ਜ਼ੋਰ ਦਿੱਤਾ | ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਆਪਨ ਵਿਧੀ ਨੂੰ ਅਨੰਦਮਈ, ਰਚਨਾਤਮਿਕ ਅਤੇ ਜੀਵਨ ਨਾਲ ਜੋੜਨ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਪਿ੍ੰਸੀਪਲ ਜਸਬੀਰ ਕੌਰ ਬਲ ਨੇ ਕਿਹਾ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਅਧਿਆਪਕਾਂ ਨੂੰ ਨਵੇਂ ਅਤੇ ਆਧੁਨਿਕ ਅਧਿਆਪਨ ਢੰਗਾਂ ਨਾਲ ਜੋੜਦੇ ਹਨ ਅਤੇ ਵਿਦਿਆਰਥੀਆਂ ਵਿਚ ਸਿਰਜਣਾਤਮਿਕਤਾ ਨੂੰ ਉਤਸ਼ਾਹਿਤ ਕਰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਨਿਗਮ ਦੇ ਅਧਿਕਾਰੀਆਂ ਦੀ ਧੱਕੇਸ਼ਾਹੀ ਨਹੀਂ ਬਰਦਾਸ਼ਤ ਕਰੇਗੀ-ਰਜਨੀਸ਼ ਧੀਮਾਨ <br/> ਅਗਲੀ ਖ਼ਬਰ ਧੋਖਾਧੜੀ ਕਰਨ ਦੇ ਦੋਸ਼ ਤਹਿਤ ਕਲੋਨਾਈਜ਼ਰ ਖ਼ਿਲਾਫ਼ ਕੇਸ ਦਰਜ
Ad Position 24