01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਅੰਮਿ੍ਤ ਸਾਗਰ ਪਰਿਵਾਰ ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੰਗਰ ਲਗਾਇਆ <br/>

Ad Position 21
No active advertisement
ਅਜੀਤ ਡੈਸਕ 02-11-2025
ਲੁਧਿਆਣਾ, 1 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਅੱਜ ਲੋੜ ਹੈ ਪ੍ਰਭੂ ਕੀਰਤੀ ਵਿਚ ਲੀਨ ਰਹਿਣ ਵਾਲੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੂਰਨਿਆਂ 'ਤੇ ਚੱਲਦਿਆਂ ਸੰਗਤਾਂ ਆਪਣਾ ਜੀਵਨ ਸਫਲ ਕਰਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਗਿਆਨੀ ਸੁਖਵਿੰਦਰ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਨੇ ਸਮੁੱਚੇ ਸੰਸਾਰ ਭਰ ਵਿਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਜੋੜਨ ਦਾ ਨਿੱਘਾ ਉਪਰਾਲਾ ਕਰ ਰਹੀ ਪ੍ਰਮੁੱਖ ਮਿਊਜ਼ਿਕ ਕੰਪਨੀ ਅੰਮਿ੍ਤ ਸਾਗਰ ਦੇ ਪਰਿਵਾਰ ਵਲੋਂ ਆਪਣੇ ਸਹਿਯੋਗੀ ਸਾਥੀਆਂ ਦੇ ਨਿੱਘੇ ਸਹਿਯੋਗ ਨਾਲ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਗਤਾਂ ਲਈ ਲਗਾਏ ਗਏ ਅਟੁੱਟ ਲੰਗਰ ਨੂੰ ਵਰਤਾਉਣ ਲਈ ਸਤਿਗੁਰੂ ਦੇ ਚਰਨਾਂ ਵਿਚ ਅਰਦਾਸ ਕਰਨ ਉਪਰੰਤ ਕੀਤਾ | ਇਸ ਦÏਰਾਨ ਗਿਆਨੀ ਸੁਖਵਿੰਦਰ ਸਿੰਘ ਨੇ ਅੰਮਿ੍ਤ ਸਾਗਰ ਕੰਪਨੀ ਦੇ ਡਾਇਰੈਕਟਰ ਬਲਬੀਰ ਸਿੰਘ ਭਾਟੀਆ, ਕਰਨਪ੍ਰੀਤ ਸਿੰਘ ਭਾਟੀਆ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਪੂਰੀ ਸੇਵਾ ਭਾਵਨਾ ਦੇ ਨਾਲ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਆਪਣੇ ਗ੍ਰਹਿ ਵਿਖੇ ਲੰਗਰ ਲਗਾਉਣ ਦੀ ਸੇਵਾ ਕਰਨਾ, ਸੇਵਾ ਦੇ ਸੰਕਲਪ ਨਾਲ ਜੁੜਨ ਦੀ ਪ੍ਰਤੱਖ ਮਿਸਾਲ ਹੈ ¢ ਇਸ ਮÏਕੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਮੇਜਰ ਸਿੰਘ ਖਾਲਸਾ, ਬਲਜੀਤ ਸਿੰਘ ਬੀਤਾ, ਮਨਿੰਦਰ ਸਿੰਘ ਆਹੂਜਾ ਪ੍ਰਧਾਨ ਸਿੱਖ ਨÏਜਵਾਨ ਸੁਸਾਇਟੀ, ਇੰਦਰਬੀਰ ਸਿੰਘ ਬੱਤਰਾ, ਹਰਬਿੰਦਰ ਸਿੰਘ, ਉਤਮਜੀਤ ਸਿੰਘ, ਅਭਿਸ਼ੇਕ ਗੁਪਤਾ, ਸਾਕਸ਼ੀ ਗੁਪਤਾ, ਰਵੀ ਕੁਮਾਰ, ਦਲਜੀਤ ਕÏਰ, ਜਸਮੀਨ ਕÏਰ, ਅਸ਼ਮੀਤ ਕÏਰ, ਬਲਜਿੰਦਰ ਸਿੰਘ, ਰਣਜੀਤ ਸਿੰਘ ਟਿੰਕੂ, ਰਤਨ ਸਿੰਘ, ਅਸ਼ੋਕ ਕੁਮਾਰ, ਜਗਤਾਰ ਸਿੰਘ, ਨਿਵਾਜ ਸਿੰਘ ਅਤੇ ਲਵਲੀਨ ਕÏਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪੁਰਾਣੀ ਸਬਜ਼ੀ ਮੰਡੀ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕੱ... ਅਗਲੀ ਖ਼ਬਰ ਐਸ.ਪੀ.ਐਸ. ਹਸਪਤਾਲ ਦੇ ਡਾ. ਰਣਜੀਤ ਨੇ 110 ਕਿੱਲੋ ਵਜ਼ਨੀ ਯੂਕੇ ਵਾਸੀ 65 ਸਾਲਾ ਵਿਅਕਤੀ ਦੇ ਜ਼ੀਰੋ ਤਕਨੀਕ ਰਾਹੀਂ ਬਦਲੇ...
Ad Position 24