01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਐਸ.ਪੀ.ਐਸ. ਹਸਪਤਾਲ ਦੇ ਡਾ. ਰਣਜੀਤ ਨੇ 110 ਕਿੱਲੋ ਵਜ਼ਨੀ ਯੂਕੇ ਵਾਸੀ 65 ਸਾਲਾ ਵਿਅਕਤੀ ਦੇ ਜ਼ੀਰੋ ਤਕਨੀਕ ਰਾਹੀਂ ਬਦਲੇ ਦੋਵੇਂ ਗੋਡੇ <br/>

Ad Position 21
No active advertisement
ਅਜੀਤ ਡੈਸਕ 02-11-2025
ਲੁਧਿਆਣਾ, 1 ਨਵੰਬਰ (ਡਾ. ਤਰਲੋਚਨ ਸਿੰਘ)-ਐਸ.ਪੀ.ਐਸ. ਹਸਪਤਾਲ, ਸ਼ੇਰਪੁਰ ਚੌਕ ਦੇ ਸੀਨੀਅਰ ਆਰਥੋਪੈਡਿਕ ਸਰਜਨ ਡਾ. ਰਣਜੀਤ ਸਿੰਘ ਵਲੋਂ ਜ਼ੀਰੋ ਤਕਨੀਕ ਰਾਹੀਂ ਐਸ.ਪੀ.ਐਸ ਹਸਪਤਾਲ, ਲੁਧਿਆਣਾ ਵਿਖੇ ਗੋਡੇ ਬਦਲਣ ਦੀ ਚਰਚਾ ਹੁਣ ਪੰਜਾਬ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿਚ ਵੀ ਹੋਣ ਲੱਗ ਗਈ ਹੈ¢ ਬੀਤੇ ਦਿਨੀਂ ਡਾ.ਰਣਜੀਤ ਵਲੋਂ ਯੂਕੇ ਨਿਵਾਸੀ ਅੰਮਿ੍ਤਪ੍ਰੀਤ 65 ਸਾਲਾਂ, ਜਿਸ ਦਾ ਵਜ਼ਨ ਲਗਭਗ 110 ਕਿੱਲੋ ਹੈ | ਉਹ ਪਿਛਲੇ ਲੰਬੇ ਸਮੇਂ ਤੋਂ ਗੋਡਿਆਂ ਦੇ ਦਰਦ ਕਾਰਨ ਚੱਲਣ ਫਿਰ ਤੋਂ ਵੀ ਅਸਮਰਥ ਸੀ | ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਡਾ. ਰਣਜੀਤ ਸਿੰਘ ਨੂੰ ਮਿਲਿਆ, ਜਿਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਜ਼ੀਰੋ ਤਕਨੀਕ ਰਾਹੀਂ ਗੋਡੇ ਬਦਲਾਉਣ ਦੀ ਸਲਾਹ ਦਿੱਤੀ | ਉਨ੍ਹਾਂ ਦੀ ਸਹਿਮਤੀ ਮਿਲਣ ਤੋਂ ਬਾਅਦ ਡਾ. ਰਣਜੀਤ ਨੇ ਜ਼ੀਰੋ ਤਕਨੀਕ ਰਾਹੀਂ ਸਿਰਫ਼ 20 ਮਿੰਟ ਦੀ ਸਰਜਰੀ ਉਪਰੰਤ ਹੀ ਉਸ ਦੇ ਦੋਵੇਂ ਗੋਡੇ ਬਦਲ ਦਿੱਤੇ ¢ ਜ਼ੀਰੋ ਤਕਨੀਕ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਣਜੀਤ ਨੇ ਦੱਸਿਆ ਕਿ ਆਧੁਨਿਕ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਲੈਸ ਜ਼ੀਰੋ ਤਕਨੀਕ ਨਾਲ ਉਹ ਹੁਣ ਤੱਕ ਹਜ਼ਾਰਾਂ ਦੀ ਤਾਦਾਦ ਵਿਚ ਸਫਲਤਾ ਪੂਰਵਕ ਸਰਜਰੀਆਂ ਕਰਕੇ ਰੋਬੋਟਿਕ ਸਰਜਰੀ ਨੂੰ ਪਿੱਛੇ ਛੱਡ ਚੁੱਕੇ ਹਨ ¢

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤ ਸਾਗਰ ਪਰਿਵਾਰ ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੰਗਰ ਲਗਾਇਆ <br/> ਅਗਲੀ ਖ਼ਬਰ ਟਰਾਂਸਪੋਰਟ ਨਗਰ ਵਿਚ ਆਵਾਜਾਈ ਦੀ ਸਮੱਸਿਆ ਨੂੰ ਜਲਦ ਹੱਲ ਕੀਤਾ ਜਾਵੇਗਾ-ਏ.ਸੀ.ਪੀ. ਗੁਰਦੇਵ ਸਿੰਘ <br/>
Ad Position 24