ਖਮਾਣੋਂ, (ਫਤਹਿਗੜ੍ਹ ਸਾਹਿਬ), 1 ਸਤੰਬਰ (ਮਨਮੋਹਣ ਸਿੰਘ ਕਲੇਰ)- ਸ਼ਹਿਰ ਦੇ ਵਿਚਕਾਰ ਲੰਘਦੇ ਰਜਵਾਹੇ ’ਚ ਡੁੱਬਣ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਖ਼ਬਰ ਮਿਲੀ ਹੈ। ਜਾਣਕਾਰੀ ਦਿੰਦਿਆ ਮਿ੍ਤਕ ਦੇ ਭਤੀਜੇ ਲੱਕੀ ਕੌਂਸਲ ਨੇ ਦੱਸਿਆ ਕਿ ਉਸ ਦਾ ਚਾਚਾ ਨਰਿੰਦਰ ਕੁਮਾਰ ਪੁੱਤਰ ਬ੍ਰਿਜ਼ ਲਾਲ ਵਾਸੀ ਵਾਰਡ ਨੰਬਰ 1 ਹਰ ਰੋਜ਼ ਦੀ ਤਰ੍ਹਾਂ ਆਪਣੇ ਘਰ ਅੱਗੇ ਲੱਗਦੇ ਰਜ਼ਬਾਹੇ ’ਚ ਸਵੇਰੇ 6 ਵਜੇ ਦੇ ਕਰੀਬ ਵੜਿਆ ਤਾਂ ਅਚਾਨਕ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਪਾਣੀ ’ਚ ਹੀ ਡੁੱਬ ਕੇ ਮਰ ਗਿਆ ਤੇ ਇਸ ਦਾ ਆਸ ਪਾਸ ਕਿਸੇ ਨੂੰ ਪਤਾ ਨਹੀ ਲੱਗਾ ਅਤੇ ਕਾਫ਼ੀ ਦੇਰ ਤੱਕ ਜਦੋਂ ਉਹ ਘਰ ਨਹੀ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਆਸ ਪਾਸ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ’ਚ ਉਹ ਸਵੇਰ ਮੌਕੇ ਰਜਵਾਹੇ ’ਚ ਵੜ੍ਹਦਾ ਦਿਖਾਈ ਦਿੱਤਾ, ਜਿਸ ਉਪਰੰਤ ਉਸ ਦੀ ਮੌਤ ਦੀ ਪੁਸ਼ਟੀ ਹੋ ਗਈ ਅਤੇ ਕਾਫੀ ਜਦੋਂ ਜਹਿਦ ਮਗਰੋਂ ਰਾਤ ਕਰੀਬ ਸਾਢੇ ਦਸ ਵਜੇ ਉਸ ਦੀ ਲਾਸ਼ ਰਜਵਾਹੇ ’ਚੋਂ ਮਿਲੀ। ਮਿ੍ਤਕ ਖਮਾਣੋਂ ਵਿਖੇ ਟੀ ਸਟਾਲ ਚਲਾਉਂਦਾ ਸੀ। ਉਸ ਦੀ ਲਾਸ਼ ਸਰਕਾਰੀ ਹਸਪਤਾਲ ਖਮਾਣੋਂ ਦੇ ਮੁਰਦਾਘਰ ’ਚ ਰੱਖਵਾ ਦਿੱਤੀ ਗਈ ਹੈ ਅਤੇ ਉਸਦੇ ਪੁੱਤਰ ਦੇ ਵਿਦੇਸ਼ ਪਰਤਣ ’ਤੇ ਅੰਤਿਮ ਸਸਕਾਰ ਕੀਤਾ ਜਾਵੇਗਾ।
ਤਾਜ਼ਾ ਖ਼ਬਰਾਂ
Free
ਰਜਵਾਹੇ ’ਚ ਡੁੱਬਣ ਕਾਰਨ ਵਿਅਕਤੀ ਦੀ ਮੌਤ
ਖਮਾਣੋਂ, (ਫਤਹਿਗੜ੍ਹ ਸਾਹਿਬ), 1 ਸਤੰਬਰ (ਮਨਮੋਹਣ ਸਿੰਘ ਕਲੇਰ)- ਸ਼ਹਿਰ ਦੇ ਵਿਚਕਾਰ ਲੰਘਦੇ ਰਜਵਾਹੇ ’ਚ ਡੁੱਬਣ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਖ਼ਬਰ ਮਿਲੀ ਹੈ।
ਅਜੀਤ ਡੈਸਕ
01-09-2026