01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਟਰਾਂਸਪੋਰਟ ਨਗਰ ਵਿਚ ਆਵਾਜਾਈ ਦੀ ਸਮੱਸਿਆ ਨੂੰ ਜਲਦ ਹੱਲ ਕੀਤਾ ਜਾਵੇਗਾ-ਏ.ਸੀ.ਪੀ. ਗੁਰਦੇਵ ਸਿੰਘ <br/>

Ad Position 21
No active advertisement
ਅਜੀਤ ਡੈਸਕ 02-11-2025
ਲੁਧਿਆਣਾ, 1 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਟਰਾਂਸਪੋਰਟ ਨਗਰ ਵਿਚ ਆਵਾਜਾਈ ਦੀ ਸਮੱਸਿਆ ਨੂੰ ਜਲਦ ਹੱਲ ਕਰ ਲਿਆ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿਚ ਉੱਥੇ ਪੁਲਿਸ ਮੁਲਾਜ਼ਮ ਵੀ ਤੈਨਾਤ ਕੀਤੇ ਜਾਣਗੇ | ਇਸ ਮਾਮਲੇ ਨੂੰ ਲੈ ਕੇ ਅੱਜ ਲੁਧਿਆਣਾ ਗੁਡਜ਼ ਟਰਾਂਸਪੋਰਟ ਐਸੋਸੀਏਸ਼ਨ ਦਾ ਇਕ ਵਫ਼ਦ ਪ੍ਰਧਾਨ ਦਰਸ਼ਨ ਸਿੰਘ ਅਤੇ ਅਵਤਾਰ ਸਿੰਘ ਡੀ.ਐਸ. ਦੀ ਪ੍ਰਧਾਨਗੀ ਹੇਠ ਨਵ ਨਿਯੁਕਤ ਏ.ਸੀ.ਪੀ. ਗੁਰਦੇਵ ਸਿੰਘ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਟਰਾਂਸਪੋਰਟ ਨਗਰ ਵਿਚ ਪੇਸ਼ ਆ ਰਹੀ ਆਵਾਜਾਈ ਦੀ ਸਮੱਸਿਆ ਤੋਂ ਜਾਣੂ ਕਰਾਇਆ | ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਅਸ਼ੋਕ ਪਾਹਵਾ ਅਤੇ ਮੇਜਰਜੀਤ ਸਿੰਘ ਨੇ ਦੱਸਿਆ ਕਿ ਸਮਰਾਲਾ ਚੌਕ ਤੋਂ ਲੈ ਕੇ ਚੀਮਾ ਚੌਕ ਤੱਕ ਟ੍ਰੈਫ਼ਿਕ ਦੀ ਬਹੁਤ ਸਮੱਸਿਆ ਹੈ, ਜਿਸ ਨਾਲ ਨਿਪਟਣ ਲਈ ਟ੍ਰੈਫ਼ਿਕ ਪੁਲਿਸ ਨੂੰ ਵੱਡੇ ਪੱਧਰ 'ਤੇ ਕਾਰਵਾਈ ਕਰਨ ਦੀ ਜ਼ਰੂਰਤ ਹੈ | ਪ੍ਰਧਾਨ ਦਰਸ਼ਨ ਸਿੰਘ ਨੇ ਏ.ਸੀ.ਪੀ. ਟ੍ਰੈਫ਼ਿਕ ਗੁਰਦੇਵ ਸਿੰਘ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰਾਂਸਪੋਰਟ ਨਗਰ ਦੇ ਸਾਹਮਣੇ ਜੋ ਵੱਡਾ ਕੱਟ ਪਹਿਲਾਂ ਖੁੱਲ੍ਹਾ ਹੋਇਆ ਸੀ, ਉਸ ਨੂੰ ਦੁਬਾਰਾ ਤੋਂ ਖੋਲ੍ਹ ਦਿੱਤਾ ਜਾਵੇ ਤਾਂ ਜੋ ਟ੍ਰੈਫ਼ਿਕ ਨਿਰਵਿਘਨ ਚੱਲ ਸਕੇ | ਉਨ੍ਹਾਂ ਦੱਸਿਆ ਕਿ ਕਿ ਜੋ ਕੱਟ ਸਮਰਾਲਾ ਚੌਕ ਤੋਂ ਪਹਿਲਾਂ ਹੈ, ਉਸ ਦੀ ਚੌੜਾਈ ਬਹੁਤ ਘੱਟ ਹੈ, ਕਿਉਂਕਿ ਉਸ ਦੇ ਬਿਲਕੁਲ ਸਾਹਮਣੇ ਧਰਮ ਕੰਡਾ ਹੋਣ ਕਰਕੇ ਟਰੱਕ ਡਰਾਈਵਰਾਂ ਨੂੰ ਆਪਣੇ ਟਰੱਕ ਮੋੜਨ ਲਈ ਕਈ ਵਾਰ ਅੱਗੇ ਪਿੱਛੇ ਕਰਨਾ ਪੈਂਦਾ ਹੈ, ਜਿਸ ਕਾਰਨ ਟ੍ਰੈਫ਼ਿਕ ਵਿਚ ਰੁਕਾਵਟ ਪੈਦਾ ਹੁੰਦੀ ਹੈ | ਟਰੱਕ ਡਰਾਈਵਰਾਂ ਅਤੇ ਟਰਾਂਸਪੋਰਟਰਾਂ ਦੇ ਨਾਲ ਨਾਲ ਆਮ ਜਨਤਾ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਜੇਕਰ ਇਹ ਕੱਟ ਪਹਿਲਾਂ ਦੀ ਤਰ੍ਹਾਂ ਖੁੱਲ ਜਾਵੇ ਤਾਂ ਟ੍ਰੈਫ਼ਿਕ ਵਿਚ ਕਾਫ਼ੀ ਸੁਧਾਰ ਹੋ ਸਕਦਾ ਹੈ | ਇਸ ਤੋਂ ਪਹਿਲਾਂ ਵਫ਼ਦ ਵਲੋਂ ਏ.ਸੀ.ਪੀ. ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ | ਇਸ ਵਫ਼ਦ ਵਿਚ ਅਜੀਤਪਾਲ ਸਿੰਘ, ਰਿੰਕੂ ਵਾਈਸ ਪ੍ਰਧਾਨ ਸਰਵਜੀਤ ਸਿੰਘ, ਨਵ ਭਾਰਤ, ਵਿਜੈ ਤਨੇਜਾ, ਭੁਪਿੰਦਰ ਸਿੰਘ, ਖੁਸ਼ਦਿਲ ਵਿਕਾਸ ਅਗਰਵਾਲ, ਪ੍ਰਮਜੀਤ ਸਿੰਘ ਰਾਜ ਤਰਨਦੀਪ ਸਿੰਘ ਗਰੋਵਰ ਬੀ.ਐਲ. ਸ਼ਾਹ ਸਮੇਤ ਉਘੇ ਟਰਾਂਸਪੋਰਟਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐਸ.ਪੀ.ਐਸ. ਹਸਪਤਾਲ ਦੇ ਡਾ. ਰਣਜੀਤ ਨੇ 110 ਕਿੱਲੋ ਵਜ਼ਨੀ ਯੂਕੇ ਵਾਸੀ 65 ਸਾਲਾ ਵਿਅਕਤੀ ਦੇ ਜ਼ੀਰੋ ਤਕਨੀਕ ਰਾਹੀਂ ਬਦਲੇ... ਅਗਲੀ ਖ਼ਬਰ ਐਸ.ਪੀ.ਐਸ. ਹਸਪਤਾਲ ਵਲੋਂ ਸਮਰਾਲਾ ਵਿਖੇ ਖੋਲਿ੍ਹਆ ਜਾ ਰਿਹਾ ਐਸ.ਪੀ.ਐਸ. ਕਲੀਨਿਕ-ਐਮ.ਡੀ. ਸੰਧੂ <br/>
Ad Position 24