ਲੁਧਿਆਣਾ, 1 ਨਵੰਬਰ (ਡਾ. ਤਰਲੋਚਨ ਸਿੰਘ)-ਸਿਹਤ ਸੇਵਾਵਾਂ ਦੇ ਖੇਤਰ ਵਿਚ ਐਸ.ਪੀ.ਐਸ. ਹਸਪਤਾਲ ਵਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ | ਜਿੱਥੇ ਲੁਧਿਆਣਾ ਵਿਖੇ ਅੰਤਰਰਾਸ਼ਟਰੀ ਪੱਧਰ ਦਾ 300 ਬਿਸਤਰਿਆਂ ਵਾਲਾ ਐਸ.ਪੀ.ਐਸ. ਹਸਪਤਾਲ ਪਿਛਲੇ 20 ਸਾਲਾਂ ਤੋਂ ਮਰੀਜ਼ਾਂ ਦੀ ਸੇਵਾ ਕਰ ਰਿਹਾ ਹੈ, ਉੱਥੇ ਹੀ ਸਿਰਸਾ ਵਿਖੇ ਸਾਗਵਨ ਚੌਕ ਨੇੜੇ ਐਸ.ਪੀ.ਐਸ. ਹਸਪਤਾਲ ਸਿਹਤ ਸੇਵਾਵਾਂ ਦੇ ਰਿਹਾ ਹੈ | ਇਨ੍ਹਾਂ ਤੋਂ ਇਲਾਵਾ ਮਲੇਰਕੋਟਲਾ, ਲੁਧਿਆਣਾ ਪੱਖੋਵਾਲ ਰੋਡ ਤੇ ਮਾਡਲ ਟਾਊਨ ਵਿਖੇ ਦੀ ਮੈਡ ਸੈਂਟਰ ਚੱਲ ਰਹੇ ਹਨ | ਹੁਣ ਜਲਦ ਹੀ ਸਮਰਾਲਾ ਵਿਖੇ ਵੀ ਐਸ.ਪੀ.ਐਸ. ਕਲੀਨਿਕ ਖੋਲਿ੍ਹਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਬੋਰਡ ਰੂਮ ਵਿਖੇ ਹੋਈ ਮੀਟਿੰਗ ਦੌਰਾਨ ਐਮ.ਡੀ. ਜੈ ਸਿੰਘ ਸੰਧੂ ਨੇ ਦਿੱਤੀ | ਇਸ ਮੌਕੇ ਸੀ.ਓ. ਯੋਗਿੰਦਰ ਨਾਥ ਅਵਧਿਆ ਨੇ ਦੱਸਿਆ ਕਿ ਸਤਿਗੁਰੂ ਉਦੇ ਸਿੰਘ ਸਦਕਾ ਖੁੱਲਣ ਵਾਲੇ ਇਸ ਕਲੀਨਿਕ ਵਿਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਓ.ਪੀ.ਡੀ. ਤੋਂ ਇਲਾਵਾ ਫਾਰਮੇਸੀ, ਡੇ-ਕੇਅਰ, ਡਾਇਲੈਸਿਸ ਤੇ ਲੈਬੋਰਟਰੀ ਦੀ ਸੇਵਾ ਵੀ ਉਪਲਬਧ ਹੋਵੇਗੀ | ਇਸ ਮੌਕੇ ਡਾ. ਜੀ.ਐਲ. ਅਵਸਥੀ, ਡਾ. ਸੁਨੀਲ ਕਤਿਆਲ, ਡਾ. ਪਰਮਿੰਦਰ ਬਰਾੜ, ਸੀ.ਏ. ਰਾਜੇਸ਼ ਗੰਭੀਰ ਤੇ ਪੀ.ਆਰ.ਓ. ਲਖਵੀਰ ਸਿੰਘ ਬੱਦੋਵਾਲ ਵੀ ਹਾਜ਼ਰ ਸਨ |