01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਅੰਮਿ੍ਤ ਇੰਡੋ ਕੈਨੇਡੀਅਨ ਅਕੈਡਮੀ ਵਿਦਿਆਰਥੀਆਂ ਨੂੰ ਐਜੂਕੇਸ਼ਨ ਤੇ ਖੇਡਾਂ ਵੱਲ ਕਰ ਰਹੀ ਹੈ ਪ੍ਰੇਰਿਤ-ਆਸ਼ੂ <br/>

Ad Position 21
No active advertisement
ਅਜੀਤ ਡੈਸਕ 02-11-2025
ਲਾਡੋਵਾਲ, 1 ਨਵੰਬਰ (ਬਲਬੀਰ ਸਿੰਘ ਰਾਣਾ)-ਪਿੰਡ ਲਾਦੀਆਂ ਖੁਰਦ ਦੀ ਅੰਮਿ੍ਤ ਇੰਡੋ ਕੈਨੇਡੀਅਨ ਅਕੈਡਮੀ ਵਿਖੇ 20ਵੀਂ 3 ਦਿਨਾ ਸਾਲਾਨਾ ਅਥਲੈਟਿਕ ਮੀਟ ਬੜੀ ਸ਼ਾਨੋ ਸ਼ੌਕਤ ਅਤੇ ਉਤਸ਼ਾਹ ਨਾਲ ਆਰੰਭ ਹੋਈ, ਜਿਸ ਵਿਚ ਬਤੌਰ ਮੁੱਖ ਮਹਿਮਾਨ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਸਰਪੰਚ ਦਮਨਦੀਪ ਸ਼ਰਮਾ ਅਤੇ ਬਲਵਿੰਦਰ ਸਿੰਘ ਹਾਜ਼ਰ ਹੋਏ | ਇਸ ਮੌਕੇ ਅਕੈਡਮੀ ਦੇ ਪ੍ਰਧਾਨ ਹਰਮਿੰਦਰ ਸਿੰਘ ਅਤੇ ਪਿ੍ੰਸੀਪਲ ਜਸਕਿਰਨ ਕੌਰ ਨੇ ਮੁੱਖ ਮਹਿਮਾਨ ਅਤੇ ਮਹਿਮਾਨਾਂ ਨੂੰ ਫੁੱਲਾਂ ਦੇ ਬੁੱਕੇ ਭੇਟ ਕਰਕੇ ਹਾਰਦਿਕ ਸਵਾਗਤ ਕੀਤਾ | ਇਸ ਮੌਕੇ ਪਿ੍ੰਸੀਪਲ ਜਸਕਿਰਨ ਕੌਰ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਕਿਹਾ ਕਿ ਖੇਡਾਂ ਸਾਡੇ ਸਰੀਰ ਨੂੰ ਤਾਕਤ ਭਰਪੂਰ ਬਣਾਉਂਦੀਆਂ ਹਨ, ਜਿਸ ਨਾਲ ਸਰੀਰਕ ਵਿਕਾਸ ਵਿਚ ਵਾਧਾ ਹੁੰਦਾ ਹੈ ਅਤੇ ਸਰੀਰ ਹਮੇਸ਼ਾ ਤੰਦਰੁਸਤ ਤੇ ਮਜ਼ਬੂਤ ਰਹਿੰਦਾ ਹੈ | ਇਸ ਮੌਕੇ ਸਪੋਰਟਸ ਕੈਪਟਨ ਨੇ ਖੇਡ ਮਿਸ਼ਾਲ ਜਗਾਈ ਅਤੇ ਅਥਲੈਟਿਕ ਮੀਟ ਰਸਮੀ ਤੌਰ 'ਤੇ ਆਰੰਭ ਕੀਤੀ | ਪ੍ਰਧਾਨ ਹਰਮਿੰਦਰ ਸਿੰਘ ਲਾਦੀਆਂ ਅਤੇ ਜਸਕਿਰਨ ਕੌਰ ਨੇ ਦੱਸਿਆ ਕਿ ਅਕੈਡਮੀ ਦੇ ਸੰਗੀਤ ਵਿਭਾਗ ਦੇ ਹੋਣਹਾਰ ਵਿਦਿਆਰਥੀਆਂ ਨੇ ਸ਼ਬਦ ਗਾਇਣ ਕਰਕੇ ਹਾਜ਼ਰੀਨ ਨੂੰ ਪ੍ਰਭੂ ਦੀ ਯਾਦ ਵਿਚ ਜੋੜਨਾ ਕੀਤਾ | ਇਸ ਮੌਕੇ ਮੁੱਖ ਮਹਿਮਾਨ ਭਾਰਤ ਭੂਸ਼ਣ ਆਸ਼ੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਸਰੀਰ ਦਾ ਅਨਿੱਖੜਵਾਂ ਅੰਗ ਹਨ | ਪ੍ਰਧਾਨ ਲਾਦੀਆਂ ਨੇ ਕਿਹਾ ਕਿ ਸਾਡੀ ਅਕੈਡਮੀ ਦਾ ਮੁੱਖ ਮਕਸਦ ਹੈ ਕਿ ਵਿਦਿਆਰਥੀ ਆਪਣੀ ਸਮਰੱਥਾ ਨੂੰ ਪਹਿਚਾਨਣ ਦੇ ਕਾਬਲ ਬਣਨ ਅਤੇ ਖੇਡਾਂ ਵਿਚ ਅੱਗੇ ਵਧ ਕੇ ਆਪਣਾ ਤੇ ਆਪਣੇ ਮਾਂ ਬਾਪ ਅਤੇ ਅਕੈਡਮੀ ਦਾ ਨਾਮ ਰੌਸ਼ਨ ਕਰਨ | ਖੇਡਾਂ ਦੇ ਪਹਿਲੇ ਦਿਨ ਖੇਡਾਂ ਦਾ ਸ਼ੁੱਭ ਆਰੰਭ ਕਰਨ ਉਪਰੰਤ ਵੱਖ-ਵੱਖ ਖੇਡਾਂ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿਚ 100 ਮੀਟਰ 200 ਮੀਟਰ 400 ਮੀਟਰ ਦੌੜਾਂ ਦੇ ਮੁਕਾਬਲੇ, ਸ਼ਾਟਪੋਰਟ ਅਤੇ ਲਾਂਗ ਜੰਪ ਆਦਿ ਮੁਕਾਬਲੇ ਕਰਵਾਏ ਗਏ | ਇਸ ਮੌਕੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਪ੍ਰਧਾਨ ਹਰਮਿੰਦਰ ਸਿੰਘ ਲਾਦੀਆਂ, ਪਿ੍ੰਸੀਪਲ ਜਸਕਿਰਨ ਕੌਰ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ |

Ad Position 22
No active advertisement
ਪਿਛਲੀ ਖ਼ਬਰ ਐਸ.ਪੀ.ਐਸ. ਹਸਪਤਾਲ ਵਲੋਂ ਸਮਰਾਲਾ ਵਿਖੇ ਖੋਲਿ੍ਹਆ ਜਾ ਰਿਹਾ ਐਸ.ਪੀ.ਐਸ. ਕਲੀਨਿਕ-ਐਮ.ਡੀ. ਸੰਧੂ <br/> ਅਗਲੀ ਖ਼ਬਰ ਨੇਤਰਹੀਣਾਂ ਦੇ ਕਿ੍ਕਟ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੰਮਲ-ਚਾਹਲ <br/>
Ad Position 24