ਲੁਧਿਆਣਾ, 1 ਨਵੰਬਰ (ਜਸਵਿੰਦਰ ਸਿੰਘ)-ਕਿ੍ਕਟ ਐਸੋਸੀਏਸ਼ਨ ਆਫ ਦਾ ਬਲਾਈਾਡ ਇੰਡੀਆ (ਸੀ.ਏ.ਬੀ.ਆਈ1) ਵਲੋਂ ਗੰਧਰਵ ਕਿ੍ਕਟ ਐਸੋਸੀਏਸ਼ਨ ਆਫ ਦਾ ਬਲਾਈਾਡ ਅਤੇ ਭਾਰਤ ਨੇਤਰਹੀਣ ਸੇਵਕ ਸਮਾਜ ਦੇ ਸਹਿਯੋਗ ਨਾਲ 3 ਤੋਂ 5 ਨਵੰਬਰ ਤੱਕ ਕਰਵਾਏ ਜਾ ਰਹੇ ਨੈਸ਼ਨਲ ਕਿ੍ਕਟ ਨਾਗੇਸ ਟਰਾਫ਼ੀ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ | ਇਹ ਜਾਣਕਾਰੀ ਸੀ.ਏ.ਬੀ.ਆਈ. ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਚਾਹਲ ਨੇ ਦਿੰਦਿਆਂ ਦੱਸਿਆਂ ਕਿ ਇਸ ਟੂਰਨਾਮੈਂਟ ਵਿਚ ਭਾਗ ਲੈਣ ਵਾਲੀਆਂ ਟੀਮਾਂ ਨੂੰ 6 ਭਾਗਾਂ ਵੰਡ ਕੇ ਪੰਜਾਬ ਨੂੰ ਐਫ. ਗਰੁੱਪ ਵਿਚ ਰੱਖਿਆ ਗਿਆ ਹੈ, ਜਿਸ ਪੰਜਾਬ ਦੇ ਨਾਲ ਤਿ੍ਪੁਰਾ, ਆਸਾਮ ਅਤੇ ਛੱਤੀਸਗੜ੍ਹ ਦੀਆਂ ਟੀਮਾਂ ਦੇ ਵਿਚਕਾਰ ਮੁਕਾਬਲੇ ਹੋਣਗੇ |