ਭਾਮੀਆਂ ਕਲਾਂ/ਲੁਧਿਆਣਾ, 1 ਨਵੰਬਰ (ਜਤਿੰਦਰ ਭੰਬੀ)-ਸਿੱਖਾਂ ਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਗਤ ਗੁਰੂ ਰਵਿਦਾਸ ਜੀ ਦੇ ਮਿਲਾਪ ਦਿਵਸ ਨੂੰ ਸਮਰਪਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਕੱਢੇ ਗਏ 19ਵੇਂ ਮਹਾਨ ਨਗਰ ਕੀਰਤਨ ਦਾ ਹਲਕਾ ਸਾਹਨੇਵਾਲ ਵਿਚ ਪਹੁੰਚਣ 'ਤੇ ਐਡਵੋਕੇਟ ਮਨਵੀਰ ਸਿੰਘ ਧਾਲੀਵਾਲ ਅਤੇ ਸਮੂਹ ਸੰਗਤਾਂ ਵਲੋਂ ਪਿੰਡ ਮੇਹਰਬਾਨ ਰਾਹੋਂ ਰੋਡ ਵਿਖੇ ਭਰਵਾਂ ਸਵਾਗਤ ਕੀਤਾ ਗਿਆ | ਇਹ ਨਗਰ ਕੀਰਤਨ ਪਿਛਲੇ 18 ਸਾਲ ਤੋਂ ਨਿਰੰਤਰ ਕੱਢਿਆ ਜਾ ਰਿਹਾ ਤੇ ਇਹ 19ਵੇਂ ਸਾਲ ਵਿਚ ਪ੍ਰਵੇਸ਼ ਕਰ ਚੁੱਕਾ ਹੈ ¢ ਇਸ ਮÏਕੇ ਉਨ੍ਹਾਂ ਨਾਲ ਈਸ਼ਰ ਸਿੰਘ ਮੇਹਰਬਾਨ ਸਾਬਕਾ ਮੰਤਰੀ, ਮਨਪ੍ਰੀਤ ਸਿੰਘ ਢੇਰੀ, ਸਰਪੰਚ ਕਮਲ ਚੰਦ ਪਿੰਡ ਮਾਂਗਟ, ਸਰਪੰਚ ਗੁਰੀ ਖੰਗੂੜਾ ਮੰਗਲੀ ਖ਼ਾਸ, ਹਰਬਿਲਾਸ ਸਿੰਘ ਮੰਗਲੀ ਸਾਬਕਾ ਬਲਾਕ ਪ੍ਰਧਾਨ, ਗੁਰਵਿੰਦਰ ਸਿੰਘ ਮੇਜਰ, ਅਜੇ ਕੁਮਾਰ, ਕਮਲਜੀਤ ਮਾਂਗਟ ਹਾਜ਼ਰ ਸਨ¢