17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਹਥਿਆਰਬੰਦ ਲੁਟੇਰੇ ਨੌਜਵਾਨ ਨੂੰ ਜ਼ਖ਼ਮੀ ਕਰਨ ਉਪਰੰਤ ਲੁੱਟ ਕੇ ਹੋਏ ਫ਼ਰਾਰ <br/>

Ad Position 21
No active advertisement
ਅਜੀਤ ਡੈਸਕ 22-11-2025
ਲੁਧਿਆਣਾ, 21 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਦਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਬਸੰਤ ਐਵਨਿਊ ਵਿਚ 2 ਹਥਿਆਰ ਬੰਦ ਲੁਟੇਰੇ ਇਕ ਨੌਵਾਨ ਨੂੰ ਜ਼ਖਮੀ ਕਰਨ ਉਪਰੰਤ ਉਸ ਪਾਸੋਂ 26 ਹਜਾਰ ਦੀ ਨਗਦੀ ਅਤੇ ਮੋਟਰਸਾਈਕਲ ਲੁੱਟ ਕੇ ਫ਼ਰਾਰ ਹੋ ਗਏ | ਪੁਲਿਸ ਵਲੋਂ ਇਸ ਸੰਬੰਧੀ ਰਣਜੀਤ ਕੁਮਾਰ ਵਾਸੀ ਜੱਸੀਆਂ ਰੋਡ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਮੋਟਰਸਾਈਕਲ 'ਤੇ ਬਸੰਤ ਐਵਨਿਊ ਨੇੜੇ ਜਾ ਰਿਹਾ ਸੀ ਤਾਂ ਇਹਨਾਂ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਤੇ ਨਕਦੀ ਦੀ ਮੰਗ ਕੀਤੀ | ਜਦੋਂ ਉਸਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਲੁਟੇਰਿਆਂ ਨੇ ਆਪਣੇ ਪਾਸ ਰੱਖੇ ਦਾਤ ਨਾਲ ਉਸ 'ਤੇ ਵਾਰ ਕਰ ਦਿੱਤੇ | ਸਿੱਟੇ ਵਜੋਂ ਲਹੂ-ਲੁਹਾਨ ਹੋਇਆ ਨੋਜਵਾਨ ਜ਼ਮੀਨ 'ਤੇ ਡਿੱਗ ਪਿਆ | ਲੁਟੇਰੇ ਉਸ ਪਾਸੋਂ 26,000 ਦੀ ਨਗਦੀ ਅਤੇ ਮੋਟਰਸਾਈਕਲ ਲੁੱਟ ਕੇ ਫ਼ਰਾਰ ਹੋ ਗਏ | ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮÏਕੇ 'ਤੇ ਪਹੁੰਚੇ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਲੁਟੇਰਿਆਂ ਦਾ ਪਤਾ ਨਹੀਂ ਲੱਗਾ ਹੈ ਦਿਨ-ਬ-ਦਿਨ ਵੱਧ ਰਹੀਆਂ ਵਾਰਦਾਤਾਂ ਕਾਰਨ ਇਲਾਕੇ 'ਚ ਡਰ ਤੇ ਸਹਿਮ ਦਾ ਮਾਹÏਲ ਬਣਦਾ ਜਾ ਰਿਹਾ ਹੈ¢

Ad Position 22
No active advertisement
ਪਿਛਲੀ ਖ਼ਬਰ ਢਾਡੀ ਨਰਾਇਣ ਸਿੰਘ ਚੰਦਨ ਦੀ ਯਾਦ ਵਿਚ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਜੇਲ੍ਹ 'ਚੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ
Ad Position 24