ਇਆਲੀ/ਥਰੀਕੇ, 21 ਨਵੰਬਰ (ਮਨਜੀਤ ਸਿੰਘ ਦੁੱਗਰੀ)-ਪੰਥ ਪ੍ਰਸਿੱਧ ਢਾਡੀ ਨਰਾਇਣ ਸਿੰਘ ਚੰਦਨ ਦੀ ਯਾਦ ਵਿਚ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਅਮਨ ਪਾਰਕ ਨਿਊ ਰਾਜਗੁਰੂ ਨਗਰ ਵਿਖੇ ਕਰਵਾਇਆ ਗਿਆ¢ ਉਨ੍ਹਾਂ ਦੀ ਯਾਦ ਵਿਚ ਰਖਾਏ ਗਏ ਸ੍ਰੀ ਸਹਿਜ ਪਾਠ ਦੇ ਭੋਗ ਪਾਉਣ, ਉਪਰੰਤ ਭਾਈ ਸਰਬਜੀਤ ਸਿੰਘ ਦੇ ਰਾਗੀ ਜਥੇ ਵਲੋਂ ਇਲਾਹੀ ਬਾਣੀ ਦਾ ਕੀਰਤਨ ਅਤੇ ਢਾਡੀ ਇੰਦਰਜੀਤ ਸਿੰਘ ਅਣਖੀ ਦੇ ਜਥੇ ਵਲੋਂ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ ਗਿਆ ਅਤੇ ਨਰਾਇਣ ਸਿੰਘ ਚੰਦਨ ਦੇ ਜੀਵਨ ਤੋਂ ਜਾਣੂ ਕਰਵਾਇਆ¢ ਇਸ ਮÏਕੇ ਬਾਬਾ ਪਰਮਜੀਤ ਸਿੰਘ ਹੰਸਾਲੀ ਸਾਹਿਬ, ਬਾਬਾ ਸਰਬਜੀਤ ਸਿੰਘ ਅੱਬੂਵਾਲ, ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸਤਵਿੰਦਰ ਸਿੰਘ, ਸਾਬਕਾ ਕੈਬਨਿਟ ਮੰਤਰੀ ਮਲਕੀਤ ਸਿੰਘ ਦਾਖਾ, ਸੀਨੀਅਰ ਅਕਾਲੀ ਆਗੂ ਬਾਬਾ ਅਜੀਤ ਸਿੰਘ, ਮੈਨੇਜਰ ਸਵਰਨ ਸਿੰਘ, ਬਾਬਾ ਜਗਦੀਸ਼ ਸਿੰਘ ਜਵੱਦੀ, ਸਾਬਕਾ ਸਰਪੰਚ ਹਰੀ ਓਮ ਸ਼ਰਮਾ, ਜਸਪਾਲ ਸਿੰਘ, ਸੰਤ ਹਰਚਰਨ ਸਿੰਘ ਖਾਲਸਾ ਰਾਮਦਾਸਪੁਰ, ਢਾਡੀ ਗੁਲਜ਼ਾਰ ਸਿੰਘ ਗੁਲਸ਼ਨ, ਢਾਡੀ ਜਗਦੀਸ਼ ਸਿੰਘ ਤਿਹਾੜਾ, ਗਿਆਨੀ ਇੰਦਰਜੀਤ ਸਿੰਘ ਅਣਖੀ, ਢਾਡੀ ਹਰਨੇਕ ਸਿੰਘ ਰੂਮੀ, ਢਾਡੀ ਨਰਿੰਦਰ ਸਿੰਘ, ਸਾਰੰਗੀ ਮਾਸਟਰ ਬਲਵਿੰਦਰ ਸਿੰਘ, ਢਾਡੀ ਜਗਦੀਸ਼ ਸਿੰਘ ਤਲਵਨ, ਢਾਡੀ ਬਲਵੰਤ ਸਿੰਘ ਸਿੱਧੂ, ਢਾਡੀ ਅਮਰਜੀਤ ਸਿੰਘ ਸਿਧਵਾਂ, ਢਾਡੀ ਸੁਖਜੀਤ ਸਿੰਘ ਤਿਹਾੜਾ, ਢਾਡੀ ਜਗਵਿੰਦਰ ਸਿੰਘ ਪਮਾਲ, ਸਾਰੰਗੀ ਮਾਸਟਰ ਹਰਪ੍ਰੀਤ ਸਿੰਘ ਭਨੋਹੜ, ਸਾਰੰਗੀ ਮਾਸਟਰ ਕੁਲਵਿੰਦਰ ਸਿੰਘ ਘੁੰਮਣ, ਅਜੈਬ ਸਿੰਘ ਮੁੱਲਾਂਪੁਰ, ਗੁਰਦਿਆਲ ਸਿੰਘ ਦਰਦੀ, ਢਾਡੀ ਚਰਨ ਸਿੰਘ ਆਲਮਗੀਰ ਆਦਿ ਨੇ ਢਾਡੀ ਨਰਾਇਣ ਸਿੰਘ ਚੰਦਨ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਜਿਨ੍ਹਾਂ ਨੂੰ ਉਨ੍ਹਾਂ ਦੇ ਸਪੁੱਤਰ ਢਾਡੀ ਜਗਦੀਸ਼ ਸਿੰਘ ਚੰਦਨ ਅਤੇ ਗੁਰਚਰਨ ਸਿੰਘ ਅਮਰੀਕਾ ਵਲੋਂ ਸਮਾਗਮ ਵਿਚ ਪਹੁੰਚਣ 'ਤੇ ਜੀ ਆਇਆਂ ਕਿਹਾ¢