17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਜੀ.ਐਨ.ਡੀ.ਈ.ਸੀ. ਨੇ ਰਾਸ਼ਟਰੀ ਪੱਧਰ ਦੀ ਹੈਕਾਥੋਨ ਦੀ ਕੀਤੀ ਮੇਜ਼ਬਾਨੀ <br/>

Ad Position 21
No active advertisement
ਅਜੀਤ ਡੈਸਕ 22-11-2025
ਆਲਮਗੀਰ, 21 ਨਵੰਬਰ (ਜਰਨੈਲ ਸਿੰਘ ਪੱਟੀ)-ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਗਿੱਲ ਪਾਰਕ ਲੁਧਿਆਣਾ ਨੇ ਪਲੈਟੀਨਮ ਜੁਬਲੀ ਜਸ਼ਨਾਂ ਦੇ ਹਿੱਸੇ ਵਜੋਂ ਕਾਸਮਿਕ ਕਲੱਬ ਅਤੇ ਆਈ.ਟੀ.ਅਨ. ਕਲੱਬ ਦੇ ਸਾਂਝੇ ਉਪਰਾਲੇ ਸਦਕਾ ਰਾਸ਼ਟਰੀ ਪੱਧਰ ਦਾ 24 ਘੰਟੇ ਹੈਕਾਥਨ ਹੈਕਨਾਟਸ 2025 ਦਾ ਸਫਲਤਾਪੂਰਵਕ ਪ੍ਰਬੰਧ ਕੀਤਾ | ਇਸ ਵਿਚ ਭਾਰਤ ਭਰ ਤੋਂ ਲਗਭਗ 60 ਟੀਮਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ | ਸਮਾਗਮ ਦਾ ਉਦਘਾਟਨ ਡਾ. ਹਰਪ੍ਰੀਤ ਕੌਰ ਗਰੇਵਾਲ ਮੁਖੀ ਅਪਲਾਈਡ ਸਾਇੰਸਜ਼ ਦੁਆਰਾ ਕੀਤਾ ਗਿਆ | ਉਪਰੰਤ ਡਾ. ਅਮਿਤ ਕਾਮਰਾ ਐਸੋਸੀਏਟ ਪ੍ਰੋਫੈਸਰ ਆਈ.ਟੀ. ਵਿਭਾਗ ਅਤੇ ਡਾ. ਕੁਲਵਿੰਦਰ ਸਿੰਘ ਮਾਨ ਮੁਖੀ ਆਈ.ਟੀ. ਨੇ ਸੰਬੋਧਨ ਕੀਤਾ | ਡਾ. ਸਹਿਜਪਾਲ ਸਿੰਘ, ਪਿ੍ੰਸੀਪਲ ਜੀ.ਐਨ.ਡੀ.ਈ.ਸੀ. ਨੇ ਕਿਹਾ ਕਿ ਵਿਦਿਆਰਥੀਆਂ ਨੂੰ ਨਵੀਨਤਾ ਨੂੰ ਅਪਣਾਅ ਭਵਿੱਖ ਦੀਆਂ ਤਕਨਾਲੋਜੀਆਂ ਵਿਚ ਅਰਥਪੂਰਨ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ | ਇਸ ਦੌਰਾਨ ਗੌਰਵ ਗੁਪਤਾ ਟੈਕਕੈਡ ਦੁਆਰਾ ਇਕ ਵਿਸ਼ੇਸ਼ ਸੈਸ਼ਨ ਵਿਚ ਏ.ਆਈ. ਰੋਬੋਟ ਡੌਗ ਚੀਚੀ ਦਾ ਪ੍ਰਦਰਸ਼ਨ ਕੀਤਾ ਗਿਆ | ਮਨਿੰਦਰ ਸਿੰਘ ਸਿਰਾਕੋਡਰ ਪਹਿਲੇ ਪੰਜਾਬੀ ਕੋਡਿੰਗ ਕਨਟੈਂਟ ਕ੍ਰੀਏਟਰ ਨੇ ਇਕ ਪ੍ਰੇਰਨਾਦਾਇਕ ਭਾਸ਼ਣ ਦਿੱਤਾ | ਇਸ ਉਪਰੰਤ ਕਾਲਜ ਪ੍ਰਬੰਧਨ ਵਲੋਂ ਮਹਿਮਾਨਾਂ ਅਤੇ ਸਪਾਂਸਰਾਂ ਨੰੂ ਸਨਮਾਨਿਤ ਵੀ ਕੀਤਾ | ਇਸ ਮੌਕੇ 15 ਸ਼ਾਰਟਲਿਸਟ ਕੀਤੀਆਂ ਟੀਮਾਂ ਨੇ ਆਪਣੇ ਹੱਲ ਮਾਹਿਰ ਜਿਊਰੀ ਦੇ ਸਾਹਮਣੇ ਪੇਸ਼ ਕੀਤੇ, ਜਿਸ ਵਿਚ ਇਸ਼ਾਂਤ ਕੁਮਾਰ ਸੀ.ਈ.ਓ. ਔਰੀਬਾਈਸਜ਼ ਟੈਕਨਾਲੋਜੀਜ਼, ਇੰਜ. ਸਿਮਰਨ ਸੋਹਨਪਾਲ ਸੀਨੀਅਰ ਸਾਫਟਵੇਅਰ ਡਿਵੈਲਪਰ ਟੈਕ ਮਹਿੰਦਰਾ ਸ਼ਾਮਿਲ ਸਨ | ਕਾਲਜ ਦੇ 2025 ਬੈਚ ਦੇ ਸਾਬਕਾ ਵਿਦਿਆਰਥੀ ਸਲਾਹਕਾਰ, ਕਮਿਊਨਿਟੀ ਪਾਰਟਨਰਾਂ ਅਤੇ ਈਵੈਂਟ ਸਪਾਂਸਰਾਂ, ਜਿਨ੍ਹਾਂ ਵਿਚ ਗੁਰਟੌਇਜ਼, ਮੈਕ ਅਤੇ ਆਈ.ਕੇ.ਆਈ.ਜੀ.ਏ.ਆਈ. ਸ਼ਾਮਿਲ ਸਨ, ਨੇ ਮੁਕਾਬਲੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਸਹਿਯੋਗ ਦਿੱਤਾ | ਸਮਾਪਤੀ ਸਮਾਰੋਹ ਵਿਚ ਇੰਜ. ਵਿਪਿਨ ਸਹਿਗਲ ਜੀ.ਐਨ.ਈ. 1992 ਬੈਚ ਦੇ ਸਾਬਕਾ ਵਿਦਿਆਰਥੀ, ਸ਼ਾਨ ਵਤਸ, ਐਚ.ਆਰ. ਲੀਡਰ, ਇਨਫੋਸਿਸ, ਗੁਰੂਗ੍ਰਾਮ ਨੇ ਆਪਣੇ ਵਿਚਾਰ ਸਾਂਝੇ ਕੀਤੇ ਗਏ | ਹੈਕਨੌਟਸ 2025 ਵਿਦਿਆਰਥੀਆਂ ਦੀ ਸਿਰਜਣਾਤਮਿਕਤਾ ਅਤੇ ਤਕਨੀਕੀ ਹੁਨਰ ਨੂੰ ਪ੍ਰਦਰਸ਼ਿਤ ਕਰਨ ਵਾਲੇ ਇਕ ਸਫਲ ਪਲੇਟਫਾਰਮ ਵਜੋਂ ਸਮਾਪਤ ਹੋਈ | ਕਾਲਜ ਪ੍ਰਬੰਧਨ ਨੇ ਸਾਰੇ ਪਤਵੰਤਿਆਂ, ਸਪਾਂਸਰਾਂ, ਸਲਾਹਕਾਰਾਂ, ਫੈਕਲਟੀ ਅਤੇ ਵਲੰਟੀਅਰਾਂ ਦਾ ਸਮਾਗਮ ਨੂੰ ਸ਼ਾਨਦਾਰ ਬਣਾਉਣ ਲਈ ਦਿਲੋਂ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਜ਼ਮੀਨ ਦੇ ਮਾਮਲੇ ਵਿਚ ਲੱਖਾਂ ਦੀ ਧੋਖਾਧੜੀ ਦੇ ਦੋਸ਼ ਤਹਿਤ ਕੇਸ ਦਰਜ <br/> ਅਗਲੀ ਖ਼ਬਰ ਗੁਰਦੁਆਰਾ ਆਲਮਗੀਰ ਵਿਖੇ ਕਾਰ ਸੇਵਾ ਵੱਡੇ ਪੱਧਰ 'ਤੇ ਜਾਰੀ-ਜਥੇ. ਭਿੰਦਾ ਆਲਮਗੀਰ <br/>
Ad Position 24