15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਜ਼ਮੀਨ ਦੇ ਮਾਮਲੇ ਵਿਚ ਲੱਖਾਂ ਦੀ ਧੋਖਾਧੜੀ ਦੇ ਦੋਸ਼ ਤਹਿਤ ਕੇਸ ਦਰਜ <br/>

Ad Position 21
No active advertisement
ਅਜੀਤ ਡੈਸਕ 22-11-2025
ਲੁਧਿਆਣਾ, 21 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਪੀ.ਏ.ਯੂ. ਦੀ ਪੁਲਿਸ ਨੇ ਜ਼ਮੀਨ ਦੇ ਮਾਮਲੇ ਵਿਚ ਲੱਖਾਂ ਦੀ ਧੋਖਾਧੜੀ ਕਰਨ ਦੇ ਮਾਮਲੇ 'ਚ ਕੇਸ ਦਰਜ ਕੀਤਾ ਹੈ¢ ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਨਿਤਿਨ ਆਹੂਜਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਪਾਸੋਂ ਇਕ ਪ੍ਰਾਪਰਟੀ ਦੀ ਵੇਚ ਸੰਬੰਧੀ 10 ਲੱਖ ਰੁਪਏ ਹਾਸਲ ਕਰਕੇ ਨਾ ਤਾਂ ਪਲਾਟ ਦੀ ਰਜਿਸਟਰੀ ਉਸਦੇ ਨਾਮ ਕਰਵਾਈ ਅਤੇ ਨਾ ਹੀ ਪੈਸੇ ਵਾਪਸ ਕੀਤੇ¢ ਮੁਲਜ਼ਮਾਂ ਨੇ ਅਜਿਹਾ ਕਰਕੇ ਉਸ ਨਾਲ ਧੋਖਾਧੜੀ ਕੀਤੀ | ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਸੰਜੀਵ ਕੁਮਾਰ, ਪਿ੍ਥਵੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ¢ ਹਾਲ ਦੀ ਘੜੀ ਇਸ ਮਾਮਲੇ ਵਿਚ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ¢
ਹਮਲਾਵਰਾਂ ਵਲੋਂ ਕੀਤੇ ਗਏ ਹਮਲੇ ਵਿਚ ਇਕ ਗੰਭੀਰ ਜ਼ਖਮੀ
ਪੀ.ਏ.ਯੂ. ਅਧੀਨ ਪੈਂਦੇ ਸੁਖਦੇਵ ਇਨਕਲੇਵ ਪੰਜ ਪੀਰ ਰੋਡ ਵਿਖੇ ਫਲੈਟ ਵਿਚ ਰੱਖੇ ਘਰੇਲੂ ਕੁੱਤੇ ਨੂੰ ਦੂਜੇ ਕੁੱਤਿਆਂ ਤੋਂ ਬਚਾਉਣ ਲਈ ਗਏ ਵਿਅਕਤੀ ਉਪਰ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ¢ ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਹਿਮਾਂਸ਼ੂ ਜੈਸਵਾਲ ਨੇ ਦੱਸਿਆ ਕਿ ਉਹ ਆਪਣੇ ਕੁੱਤੇ ਨੂੰ ਘੁਮਾ ਕੇ ਵਾਪਸ ਆਪਣੇ ਫਲੈਟ ਵਿਚ ਜਾ ਰਿਹਾ ਸੀ, ਜਿੱਥੇ ਮੁਲਜ਼ਮ ਰਜਿੰਦਰ ਸਿੰਘ, ਬਾਦਲ ਸੰਧੂ ਅਤੇ ਇਕ ਅਣਪਛਾਤਾ ਲੜਕੇ ਵਲੋਂ ਤਿੰਨ ਕੁੱਤੇ ਰੱਖੇ ਹੋਏ ਸਨ, ਜੋ ਉਸਦੇ ਕੁੱਤੇ ਮਗਰ ਪੈ ਗਏ¢ ਉਸਨੇ ਆਪਣੇ ਕੁੱਤੇ ਨੂੰ ਬਚਾਉਣ ਲਈ ਦੂਸਰੇ ਕੁੱਤੇ ਨੂੰ ਧੱਕਾ ਮਾਰਿਆ ਤਾਂ ਉਕਤ ਵਿਅਕਤੀਆਂ ਨੇ ਮਾਰੂ ਹਥਿਆਰਾਂ ਨਾਲ ਉਸਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ¢ ਜਾਂਚ ਅਧਿਕਾਰੀ ਕੰਵਲਜੀਤ ਸਿੰਘ ਨੇ ਮੁੱਦਈ ਦੇ ਬਿਆਨਾਂ 'ਤੇ ਰਜਿੰਦਰ ਸਿੰਘ ਸੰਧੂ, ਬਾਦਲ ਸੰਧੂ ਅਤੇ ਇਕ ਅਣਪਛਾਤੇ ਨÏਜਵਾਨ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ¢
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮÏਤ
ਥਾਣਾ ਫੋਕਲ ਪੁਆਇੰਟ ਅਧੀਨ ਪੈਂਦੇ ਜੀਵਨ ਨਗਰ ਚੌਕ 'ਚ ਵਾਪਰੇ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮÏਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ¢ ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਸ਼ਾਮ ਸੁੰਦਰ ਕੰਮ ਤੋਂ ਛੁੱਟੀ ਕਰਕੇ ਵਾਪਸ ਘਰ ਜਾ ਰਿਹਾ ਸੀ ਤਾਂ ਪਿੱਛੋਂ ਤੇਜ਼ ਰਫ਼ਤਾਰ 'ਚ ਆ ਰਹੇ ਅਣਪਛਾਤੇ ਚਾਲਕ ਨੇ ਫੇਟ ਮਾਰੀ ਤੇ ਗੱਡੀ ਸਮੇਤ ਮÏਕੇ ਤੋਂ ਫ਼ਰਾਰ ਹੋ ਗਿਆ¢ ਹਾਦਸੇ 'ਚ ਗੰਭੀਰ ਜ਼ਖਮੀ ਹੋਣ ਕਰਕੇ ਉਸ ਨੰੂ ਫੋਰਟਿਸ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦÏਰਾਨ ਉਸਦੀ ਮÏਤ ਹੋ ਗਈ¢ ਜਾਂਚ ਅਧਿਕਾਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਅਣਪਛਾਤੇ ਵਾਹਨ ਅਤੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ¢
ਕੁੱਟਮਾਰ ਦਾ ਮਾਮਲਾ
ਥਾਣਾ ਮੇਹਰਬਾਨ ਅਧੀਨ ਆਉਂਦੇ ਪਿੰਡ ਮੱਤੇਵਾੜਾ ਤੋਂ ਪਿੰਡ ਗੜੀ ਫ਼ਾਜ਼ਲ ਸੜਕ 'ਤੇ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਮੋਟਰਸਾਈਕਲ ਚਾਲਕ ਵਲੋਂ ਆਪਣੇ ਸਾਥੀਆਂ ਦੀ ਮਦਦ ਨਾਲ ਕਾਰ ਸਵਾਰ ਵਿਅਕਤੀਆਂ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ¢ ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਗਗਨਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤ ਜਸਪ੍ਰੀਤ ਸਿੰਘ ਉਰਫ਼ ਹੈਪੀ, ਪ੍ਰਤਾਪ ਸਿੰਘ ਅਤੇ ਤੁਸ਼ਾਰ ਨਾਲ ਹੈਪੀ ਦੀ ਸਵਿਫ਼ਟ ਕਾਰ 'ਤੇ ਨਿੱਜੀ ਕੰਮਕਾਰ ਸੰਬੰਧੀ ਕਿਧਰੇ ਜਾ ਰਹੇ ਸੀ ਤਾਂ ਜਦੋਂ ਉਹ ਸਾਹਮਣੇ ਪਿੰਡ ਗੜੀ ਫ਼ਾਜ਼ਲ ਵਾਲੀ ਸਾਈਡ ਤੋਂ ਲੰਘ ਰਹੇ ਸੀ ਤਾਂ ਇਕ ਮੋਟਰਸਾਈਕਲ ਸਵਾਰ ਦੋਸ਼ੀ ਵਿਅਕਤੀ ਜਿਸਨੇ ਆਪਣਾ ਮੋਟਰਸਾਈਕਲ ਤੇਜ਼ ਰਫ਼ਤਾਰੀ ਅਤੇ ਅਣਗਹਿਲੀ ਨਾਲ ਉਸਦੀ ਕਾਰ ਨੂੰ ਫੇਟ ਮਾਰੀ, ਜਿਸ 'ਤੇ ਉਸਨੇ ਕਾਰ ਰੋਕ ਕੇ ਉਕਤ ਵਿਅਕਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਗਾਲ਼ੀ-ਗਲੋਚ ਸ਼ੁਰੂ ਕਰ ਦਿੱਤੀ ਅਤੇ ਮÏਕੇ 'ਤੇ ਆਪਣੇ ਸਾਥੀਆਂ ਨੂੰ ਬੁਲਾਇਆ, ਜਿਨ੍ਹਾਂ ਨੇ ਮਿਲ ਕੇ ਉਨ੍ਹਾਂ ਦੀ ਮਾਰੂ ਹਥਿਆਰਾਂ ਨਾਲ ਕੁੱਟਮਾਰ ਕੀਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ¢ ਜਾਂਚ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਸਿਮਰਨਜੀਤ ਸਿੰਘ, ਭਗਵਾਨ ਸਿੰਘ ਤੇ 3 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ¢
ਦਾਜ ਦੇ ਮਾਮਲੇ
ਪੁਲਿਸ ਨੇ ਦਾਜ ਦੇ ਦੋ ਵੱਖ-ਵੱਖ ਮਾਮਲਿਆਂ ਵਿਚ ਪਤੀ ਅਤੇ ਸਹੁਰਾ ਪਰਿਵਾਰ ਦੇ ਮੈਂਬਰਾਂ ਨੂੰ ਨਾਮਜ਼ਦ ਕੀਤਾ ਹੈ¢ ਪਹਿਲੇ ਮਾਮਲੇ ਵਿਚ ਥਾਣਾ ਵੁਮੈਨ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਮਨਪ੍ਰੀਤ ਕÏਰ ਨੇ ਦੱਸਿਆ ਕਿ ਉਸਦਾ ਵਿਆਹ 1 ਫਰਵਰੀ ,2020 ਨੂੰ ਮਲਵਿੰਦਰ ਸਿੰਘ ਨਾਲ ਹੋਇਆ ਸੀ, ਜੋ ਵਿਆਹ ਤੋਂ ਕੁੱਝ ਸਮਾਂ ਬਾਅਦ ਹੀ ਉਸ ਨੰੂ ਹੋਰ ਦਾਜ ਦਹੇਜ ਲਿਆਉਣ ਲਈ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ¢ ਜਾਂਚ ਅਧਿਕਾਰੀ ਮਲਕੀਤ ਰਾਮ ਨੇ ਮੁੱਦਈ ਦੇ ਬਿਆਨਾਂ 'ਤੇ ਮਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ¢ ਦੂਜੇ ਮਾਮਲੇ ਵਿਚ ਥਾਣਾ ਵੁਮੈਨ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਗੀਤਿਕਾ ਸ਼ਰਮਾ ਨੇ ਦੱਸਿਆ ਕਿ ਉਸਦਾ ਵਿਆਹ 6 ਨਵੰਬਰ, 2023 ਨੂੰ ਅਰਵਿੰਦਰ ਕੁਮਾਰ ਨਾਲ ਹੋਇਆ ਸੀ, ਜੋ ਵਿਆਹ ਤੋਂ ਕੁੱਝ ਸਮਾਂ ਬਾਅਦ ਹੀ ਉਸਦਾ ਪਤੀ, ਸੱਸ ਅਤੇ ਸਹੁਰਾ ਉਸ ਨੰੂ ਹੋਰ ਦਾਜ ਲਿਆਉਣ ਲਈ ਮਾਨਸਿਕ ਅਤੇ ਸਰੀਰਕ ਤÏਰ 'ਤੇ ਤੰਗ ਪ੍ਰੇਸ਼ਾਨ ਕਰਨ ਲੱਗ ਪਏ¢ ਜਾਂਚ ਅਧਿਕਾਰੀ ਗੁਰਮੇਲ ਸਿੰਘ ਨੇ ਮੁੱਦਈ ਦੇ ਬਿਆਨਾਂ 'ਤੇ ਪਤੀ ਅਰਵਿੰਦਰ ਕੁਮਾਰ, ਸਹੁਰਾ ਗੁਰਦਿੱਤ ਸ਼ਰਮਾ ਤੇ ਸੱਸ ਨੀਲਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ¢

Ad Position 22
No active advertisement
ਪਿਛਲੀ ਖ਼ਬਰ ਆਟੋ-ਮੋਟਰਸਾਈਕਲ ਦੀ ਟੱਕਰ 'ਚ ਨੌਜਵਾਨ ਦੀ ਮੌਤ, ਬੱਚਾ ਗੰਭੀਰ ਜ਼ਖਮੀ ਅਗਲੀ ਖ਼ਬਰ ਜੀ.ਐਨ.ਡੀ.ਈ.ਸੀ. ਨੇ ਰਾਸ਼ਟਰੀ ਪੱਧਰ ਦੀ ਹੈਕਾਥੋਨ ਦੀ ਕੀਤੀ ਮੇਜ਼ਬਾਨੀ <br/>
Ad Position 24