ਬਟਾਲਾ, 21 ਨਵੰਬਰ (ਸਤਿੰਦਰ ਸਿੰਘ)- ਕਸਬਾ ਨੌਸ਼ਹਿਰਾ ਮੱਝਾ ਸਿੰਘ ਨਜ਼ਦੀਕ ਆਟੋ ਅਤੇ ਮੋਟਰਸਾਈਕਲ ਦਰਮਿਆਨ ਹੋਈ ਟੱਕਰ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ, ਜਦਕਿ ਬੱਚਾ ਗੰਭੀਰ ਜ਼ਖਮੀ ਹੋ ਗਿਆ | ਜਾਣਕਾਰੀ ਅਨੁਸਾਰ ਸ਼ਾਮ ਲਾਲ ਪੁੱਤਰ ਜਸਵੰਤ ਰਾਏ ਪਿੰਡ ਅਹਿਮਦਾਬਾਦ ਨੇੜੇ ਧਾਰੀਵਾਲ ਮੋਟਰਸਾਈਕਲ 'ਤੇ ਇਕ ਬੱਚੇ ਸਮੇਤ ਜਾ ਰਿਹਾ ਸੀ ਕਿ ਕਸਬਾ ਨੌਸ਼ਹਿਰਾ ਮੱਝਾ ਸਿੰਘ ਨਜ਼ਦੀਕ ਗਲਤ ਪਾਸੇ ਤੋਂ ਆਏ ਟੈਂਪੂ ਨਾਲ ਉਸ ਦੀ ਟੱਕਰ ਹੋ ਗਈ | ਘਟਨਾ ਵਿੱਚ ਸ਼ਾਮਲਾਲ ਦੀ ਮੌਕੇ ਉੱਪਰ ਮੌਤ ਹੋ ਗਈ ਜਦਕਿ ਉਸ ਦੇ ਪਿੱਛੇ ਬੈਠਾ ਬੱਚਾ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਗੁਰਦਾਸਪੁਰ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ |