15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਨੌਸ਼ਹਿਰਾ ਮੱਝਾ ਸਿੰਘ ਵਿਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੀ ਵਿਸ਼ਾਲ ਮੀਟਿੰਗ ਹਲਕਾ ਇੰਚਾਰਜ ਪ੍ਰਿਥੀਪਾਲ ਸਿੰਘ ਦੀ ਹਾਜ਼ਰੀ ’ਚ ਦਰਜਨਾਂ ਪਰਿਵਾਰ ਪਾਰਟੀ ’ਚ ਹੋਏ ਸ਼ਾਮਿਲ

ਨੌਸ਼ਹਿਰਾ ਮੱਝਾ ਸਿੰਘ, 16 ਅਗਸਤ (ਰਵੀ ਭਗਤ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਹਲਕਾ ਬਟਾਲਾ ਦੀ ਵਿਸ਼ਾਲ ਮੀਟਿੰਗ ਸਥਾਨਕ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਪਾਰਟੀ ਆਗੂ ਕਰਮਜੀਤ ਸਿੰਘ ਕੰਗ ਦੇ ਗ੍ਰਹਿ ਵਿਖੇ ਹੋਈ, ਜਿਸ ’ਚ ਕਾਰਜਕਾਰਨੀ ਕਮੇਟੀ ਦੇ ਮੈਂਬਰ ਤੇ ਹਲਕਾ ਇੰਚਾਰਜ ਬਟਾਲਾ ਪ੍ਰਿਥੀਪਾਲ ਸਿੰਘ ਸਾਥੀਆਂ ਸਮੇਤ ਵਿਸ਼ੇਸ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਝੂਠੇ ਸਬਜਬਾਗ ਦਿਖਾ ਕੇ ਪੰਜਾਬ ਵਿਚ ਸੱਤਾ ਪ੍ਰਾਪਤ ਕੀਤੀ ਸੀ ਅਤੇ ਇਨ੍ਹਾਂ ਕੋਲੋਂ ਨਾ ਤਾਂ ਨਸ਼ਾ ਖਤਮ ਹੋਇਆ, ਨਾ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਅਤੇ ਨਾ ਹੀ ਸਿੱਖਾਂ ਨਾਲ ਕੀਤੇ ਵਾਅਦੇ ਅਨੁਸਾਰ ਬੰਦੀ ਸਿੰਘ ਰਿਹਾਅ ਕੀਤੇ।

Ad Position 21
No active advertisement
ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਵੱਖ-ਵੱਖ ਪਾਰਟੀਆਂ ਛੱਡ ਕੇ ਆਏ ਪਰਿਵਾਰਾਂ ਨੂੰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ’ਚ ਸ਼ਾਮਲ ਕਰਦੇ ਇੰਚਾਰਜ ਪ੍ਰਿਥੀਪਾਲ ਸਿੰਘ। ਤਸਵੀਰ : ਰਵੀ ਭਗਤ 17-08-2026
ਨੌਸ਼ਹਿਰਾ ਮੱਝਾ ਸਿੰਘ, 16 ਅਗਸਤ (ਰਵੀ ਭਗਤ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਹਲਕਾ ਬਟਾਲਾ ਦੀ ਵਿਸ਼ਾਲ ਮੀਟਿੰਗ ਸਥਾਨਕ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਪਾਰਟੀ ਆਗੂ ਕਰਮਜੀਤ ਸਿੰਘ ਕੰਗ ਦੇ ਗ੍ਰਹਿ ਵਿਖੇ ਹੋਈ, ਜਿਸ ’ਚ ਕਾਰਜਕਾਰਨੀ ਕਮੇਟੀ ਦੇ ਮੈਂਬਰ ਤੇ ਹਲਕਾ ਇੰਚਾਰਜ ਬਟਾਲਾ ਪ੍ਰਿਥੀਪਾਲ ਸਿੰਘ ਸਾਥੀਆਂ ਸਮੇਤ ਵਿਸ਼ੇਸ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਝੂਠੇ ਸਬਜਬਾਗ ਦਿਖਾ ਕੇ ਪੰਜਾਬ ਵਿਚ ਸੱਤਾ ਪ੍ਰਾਪਤ ਕੀਤੀ ਸੀ ਅਤੇ ਇਨ੍ਹਾਂ ਕੋਲੋਂ ਨਾ ਤਾਂ ਨਸ਼ਾ ਖਤਮ ਹੋਇਆ, ਨਾ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਅਤੇ ਨਾ ਹੀ ਸਿੱਖਾਂ ਨਾਲ ਕੀਤੇ ਵਾਅਦੇ ਅਨੁਸਾਰ ਬੰਦੀ ਸਿੰਘ ਰਿਹਾਅ ਕੀਤੇ। ਸਗੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਸਣੇ 50 ਦੇ ਕਰੀਬ ਨੌਜਵਾਨ ਝੂਠੇ ਮੁਕੱਦਮਿਆਂ ਵਿਚ ਪਿਛਲੇ ਚਾਰ ਸਾਲ ਤੋਂ ਜੇਲ ਵਿਚ ਬੰਦ ਕੀਤੇ ਹੋਏ ਹਨ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ 2027 ਦੀਆਂ ਆਗਾਮੀ ਚੋਣਾਂ ’ਚ ਪੰਜਾਬ ਦੇ ਭਲੇ ਲਈ ਇਕ ਵਾਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਨੂੰ ਜ਼ਰੂਰ ਮੌਕਾ ਦਿੱਤਾ ਜਾਵੇ। ਇਸ ਮੌਕੇ ਵੱਖ-ਵੱਖ ਪਾਰਟੀਆਂ ਛੱਡ ਕੇ ਆਏ 2 ਦਰਜਨ ਪਰਿਵਾਰਾਂ ਨੂੰ ਹਲਕਾ ਇੰਚਾਰਜ ਪ੍ਰਿਥੀਪਾਲ ਸਿੰਘ ਨੇ ਪਾਰਟੀ ਵਿਚ ਸ਼ਾਮਲ ਕੀਤਾ। ਇਸ ਮੌਕੇ ਸੂਬਾ ਸਕੱਤਰ ਬੀਬੀ ਅਮਨਦੀਪ ਕੌਰ ਰੰਧਾਵਾ, ਸੀਨੀਅਰ ਆਗੂ ਬੀਬੀ ਪ੍ਰਭਜੋਤ ਕੌਰ ਸੀਨੀਅਰ ਆਗੂ ਪਲਵਿੰਦਰ ਸਿੰਘ ਸ਼ੁਕਰਪੁਰਾ, ਕੈਪਟਨ ਹਰਪਾਲ ਸਿੰਘ ਚੌਧਰਪੁਰ, ਸਤਿੰਦਰਜੀਤ ਸਿੰਘ ਗਿੱਲ, ਖੁਸ਼ਕਰਨ ਸਿੰਘ ਹੇਅਰ, ਗੁਰਤੇਜ ਸਿੰਘ, ਸਿੰਘ ਕੋਟ ਮਜਲਸ, ਜਸਬੀਰ ਸਿੰਘ ਗੋਬਿੰਦ ਨਗਰ, ਮਨਜੀਤ ਸਿੰਘ ਸਰਪੰਚ, ਸਤਿੰਦਰਜੀਤ ਸਿੰਘ ਗਿੱਲ, ਲਖਵੀਰ ਸਿੰਘ ਜੌਹਲ, ਜਰਨੈਲ ਸਿੰਘ, ਬਲਕਾਰ ਸਿੰਘ ਕੰਗ, ਗੁਰਚਰਨ ਸਿੰਘ ਸਿੱਧੂ, ਕੁਲਦੀਪ ਸਿੰਘ, ਸਤਿੰਦਰ ਸਿੰਘ , ਰਜਿੰਦਰ ਸਿੰਘ, ਦਲਬੀਰ ਸਿੰਘ ਚਾਹਲ, ਗੁਰਦੀਪ ਸਿੰਘ, ਸਰਦੂਲ ਸਿੰਘ ਮੱਲ੍ਹੀ, ਹਰਜੀਤ ਸਿੰਘ ਵਡਾਲਾ ਗ੍ਰੰਥੀਆਂ, ਜਤਿੰਦਰ ਸਿੰਘ ਭੱਟੀ, ਰਤਨ ਸਿੰਘ ਰਿਟਾ. ਇੰਸਪੈਕਟਰ, ਬਲਵਿੰਦਰ ਸਿੰਘ ਗਾਂਧੀ ਕੈਂਪ, ਹੀਰਾ ਸਿੰਘ, ਦਿਲਬਾਗ ਸਿੰਘ ਗੋਬਿੰਦ ਨਗਰ, ਜਗਜੀਤ ਸਿੰਘ ਬਟਾਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਹੋਏ। ਇਸ ਦੌਰਾਨ ਨੌਸ਼ਹਿਰਾ ਮੱਝਾ ਸਿੰਘ ਦੀ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ’ਚ ਕਰਮਜੀਤ ਸਿੰਘ ਕੰਗ, ਲਖਬੀਰ ਸਿੰਘ ਜੌਹਲ, ਦਲਬੀਰ ਸਿੰਘ, ਰਜਿੰਦਰ ਸਿੰਘ, ਜਥੇਦਾਰ ਗੁਰਦੀਪ ਸਿੰਘ, ਦਿਲਬਾਗ ਸਿੰਘ, ਗੁਰਚਰਨ ਸਿੰਘ ਸਿੱਧੂ, ਸੁਰਜੀਤ ਸਿੰਘ, ਪਵਿੱਤਰ ਸਿੰਘ, ਗੁਰਪਾਲ ਸਿੰਘ, ਨਿਰਮਲ ਸਿੰਘ, ਰਣਜੋਧ ਸਿੰਘ , ਲਵਪ੍ਰੀਤ ਸਿੰਘ, ਸਵਿੰਦਰ ਸਿੰਘ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਸਤਿੰਦਰ ਸਿੰਘ, ਸੁਰਜੀਤ ਸਿੰਘ, ਜਰਨੈਲ ਸਿੰਘ, ਅਮਰਜੋਤ ਸਿੰਘ, ਸਤਨਾਮ ਸਿੰਘ, ਬੀਬੀ ਕਮਲਜੀਤ ਕੌਰ, ਬੀਬੀ ਸੁਖਵਿੰਦਰ ਕੌਰ, ਬੀਬੀ ਰਜਿੰਦਰ ਕੌਰ ਆਦਿ ਸ਼ਾਮਿਲ ਕੀਤੇ ਗਏ।
Ad Position 22
No active advertisement
ਪਿਛਲੀ ਖ਼ਬਰ ਲਾਰੈਂਸ ਇੰਟਰਨੈਸ਼ਨਲ ਸਕੂਲ ਬਟਾਲਾ ਵਿਖੇ ਆਜ਼ਾਦੀ ਦਿਹਾੜਾ ਧੂਮ-ਧਾਮ ਨਾਲ ਮਨਾਇਆ ਅਗਲੀ ਖ਼ਬਰ ਸਕੂਲ ਦੀ ਬਿਹਤਰੀ ਲਈ ਸਮਰਪਿਤ ਅਧਿਆਪਕਾ ਕੰਵਲਪ੍ਰੀਤ ਕੌਰ ਦਾ ਜ਼ਿਲ੍ਹਾ ਪੱਧਰ ’ਤੇ ਸਨਮਾਨ
Ad Position 24