15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਜੁਲਕਾ ਨਰਸਿੰਗ ਕਾਲਜ ਕਾਦੀਆਂ ’ਚ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ

ਬਟਾਲਾ, 16 ਅਗਸਤ (ਸਤਿੰਦਰ ਸਿੰਘ)-ਜੁਲਕਾ ਕਾਲਜ ਆਫ਼ ਨਰਸਿੰਗ ਕਾਲਜ ਕਾਦੀਆਂ ਵਿਚ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ‘‘ਰੰਗਲਾ ਤੀਜ, ਰਿਵਾਜ, ਰੰਗ ਤੇ ਰੌਣਕਾਂ’’ ਥੀਮ ਹੇਠ ਮਨਾਇਆ ਗਿਆ। ਕਾਲਜ ਪ੍ਰਬੰਧਕਾਂ ਨੇ ਕਿਹਾ ਕਿ ਇਹ ਸ਼ਬਦ ਬਹੁਤ ਸਰਲ ਹਨ, ਪਰ ਇਨ੍ਹਾਂ ਵਿਚ ਤੀਜ ਦੀ ਪੂਰੀ ਰੂਹ ਵੱਸਦੀ ਹੈ।

Ad Position 21
No active advertisement
ਅਜੀਤ ਡੈਸਕ 17-08-2026
ਬਟਾਲਾ, 16 ਅਗਸਤ (ਸਤਿੰਦਰ ਸਿੰਘ)-ਜੁਲਕਾ ਕਾਲਜ ਆਫ਼ ਨਰਸਿੰਗ ਕਾਲਜ ਕਾਦੀਆਂ ਵਿਚ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ‘‘ਰੰਗਲਾ ਤੀਜ, ਰਿਵਾਜ, ਰੰਗ ਤੇ ਰੌਣਕਾਂ’’ ਥੀਮ ਹੇਠ ਮਨਾਇਆ ਗਿਆ। ਕਾਲਜ ਪ੍ਰਬੰਧਕਾਂ ਨੇ ਕਿਹਾ ਕਿ ਇਹ ਸ਼ਬਦ ਬਹੁਤ ਸਰਲ ਹਨ, ਪਰ ਇਨ੍ਹਾਂ ਵਿਚ ਤੀਜ ਦੀ ਪੂਰੀ ਰੂਹ ਵੱਸਦੀ ਹੈ। ਸਮਾਗਮ ਦੀ ਸ਼ੁਰੂਆਤ ਉਪ ਪ੍ਰਿੰਸੀਪਲ ਗਗਨ ਤੇ ਸਾਰੇ ਅਧਿਆਪਕਾਂ ਨੂੰ ਜੀ ਆਇਆਂ ਕਹਿ ਕੇ ਕੀਤੀ ਗਈ। ਸਭ ਤੋਂ ਪਹਿਲਾਂ ਬੀ.ਐਸ.ਸੀ. ਸਮੈਸਟਰ ਦੂਜਾ ਦੀ ਵਿਦਿਆਰਥਣ ਮੰਨਤ ਕੌਰ ਨੇ ਆਪਣੀ ਪੇਸ਼ਕਾਰੀ ਦਿੱਤੀ, ਜਿਸ ਨੂੰ ਸਭ ਨੇ ਬਹੁਤ ਸਰਾਹਿਆ। ਇਸ ਤੋਂ ਬਾਅਦ ਬੀ.ਐਸ.ਸੀ. ਸਮੈਸਟਰ ਦੂਜਾ ਦੀਆਂ ਵਿਦਿਆਰਥਣਾਂ ਨੇ ਗੀਤ ‘ਖੇਡਣ ਦੇ ਦਿਨ ਚਾਰ ’ ’ ਤੇ ਪੇਸ਼ਕਾਰੀ ਦਿੱਤੀ। ਜੀ.ਐਨ.ਅੇਮ. ਪਹਿਲੇ ਸਾਲ ਦੀ ਵਿਦਿਆਰਥਣ ਹਰਮਨ ਅਤੇ ਜੀ.ਐਨ.ਐਮ. ਤੀਜਾ ਸਾਲ ਦੀਆਂ ਵਿਦਿਆਰਥਣਾਂ ਨੇ ਵੀ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ। ਉਪਰੰਤ ਬੀ.ਐਸ.ਸੀ. ਚੌਥਾ ਸਮੈਸਟਰ ਦੀ ਪਲਕ ਤੇ ਪ੍ਰਨੀਤ ਨੇ ਭਾਸ਼ਣ ਪੇਸ਼ ਕੀਤਾ। ਇਸ ਦੌਰਾਨ ਵਿਦਿਆਰਥਣਾਂ ਵਿਚ ਛੱਜ, ਪੱਖੀਆਂ ਅਤੇ ਤੀਜ ਦੇ ਥਾਲ ਸਜਾਵਟ ਆਦਿ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ। ਉਪ ਪ੍ਰਿੰ. ਗਗਨ ਨੇ ਸਭ ਨੂੰ ਤੀਆਂ ਦੀ ਵਧਾਈ ਦਿੰਦਿਆਂ ਇਸ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ। ਅਖੀਰ ਵਿਚ ਬੀ.ਐਸ.ਸੀ. ਪਹਿਲਾ ਸਮੈਸਟਰ ਦੀਆਂ ਵਿਦਿਆਰਥਣਾਂ ਨੇ ਗਿੱਧਾ ਪੇਸ਼ ਕਰ ਕੇ ਸਭ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਅਖੀਰ ਵਿਚ ਅਧਿਆਪਕ ਨਵਪ੍ਰੀਤ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਸਮਾਗਮ ਦੀ ਪ੍ਰਸੰਸਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਲਈ ਸੰਗਤਾਂ ਨੇ ਕੀਤੀ ਅੰਤਰਰਾਸ਼ਟਰੀ ਸਰਹੱਦ ’ਤੇ ਖਲੋ ਕੇ ਅਰਦਾਸ ਅਗਲੀ ਖ਼ਬਰ ਪਿੰਡ ਔਲਖ ਵਿਖੇ ਸ੍ਰੀ ਅਖੰਡ ਪਾਠਾਂ ਦੀ ਲੜੀ ਦੀ ਆਰੰਭਤਾ ਨੂੰ ਮੁੱਖ ਰੱਖਦਿਆਂ ਹੋਈ ਇਕੱਤਰਤਾ
Ad Position 24