ਆਲਮਗੀਰ, 23 ਨਵੰਬਰ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਅਕਾਲੀ ਦਲ ਹਲਕਾ ਗਿੱਲ ਦੇ ਸਰਕਲ ਪ੍ਰਧਾਨਾਂ ਦੀ ਇੱਕ ਅਹਿਮ ਮੀਟਿੰਗ ਲੁਧਿਆਣਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਦੀ ਪ੍ਰਧਾਨਗੀ ਹੇਠ ਹਲਕਾ ਇੰਚਾਰਜ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ ਦੇ ਦਫਤਰ ਵਿਖੇ ਹੋਈ | ਮੀਟਿੰਗ ਦੌਰਾਨ ਪਾਰਟੀ ਦੇ ਪ੍ਰਚਾਰ ਤੇ ਪਸਾਰ ਸਬੰਧੀ ਅਹਿਮ ਤੇ ਭਰਵੀਂ ਵਿਚਾਰ ਚਰਚਾ ਹੋਈ | ਉਪਰੰਤ ਹਲਕਾ ਇੰਚਾਰਜ ਐਡਵੋਕੇਟ ਹਰਨਾਮਪੁਰਾ ਤੇ ਜ਼ਿਲ੍ਹਾ ਪ੍ਰਧਾਨ ਡੱਲਾ ਨੇ ਜ਼ਿਮਨੀ ਚੋਣਾਂ ਦੌਰਾਨ ਅਕਾਲੀ ਦਲ ਵਲੋਂ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਦੇ ਚਲਦੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ | ਮੀਟਿੰਗ ਮੌਕੇ ਪ੍ਰਧਾਨ ਡੱਲਾ ਤੇ ਇੰਚਾਰਜ ਐਡ. ਹਰਨਾਮਪੁਰਾ ਨੇ ਹਾਜ਼ਰ ਸਰਕਲ ਪ੍ਰਧਾਨਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਆਗਾਮੀ ਆ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀ ਜਿੱਤ ਲਈ ਹੁਣ ਤੋਂ ਹੀ ਤਿਆਰੀਆਂ ਆਰੰਭ ਕਰ ਦਿੱਤੀਆਂ ਜਾਣ | ਆਗੂਆਂ ਨੇ ਦਾਅਵਾ ਕਰਦਿਆਂ ਕਿਹਾ ਕਿ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਭਾਰੀ ਬਹੁਮਤ ਨਾਲ ਸਰਕਾਰ ਦਾ ਗਠਨ ਕਰੇਗਾ | ਮੀਟਿੰਗ ਮੌਕੇ ਸਰਕਲ ਘਵੱਦੀ ਦੇ ਪ੍ਰਧਾਨ ਗੁਰਜੀਤ ਸਿੰਘ ਲਹਿਰਾ, ਸੁਖਦਰਸ਼ਨ ਸਿੰਘ ਪੋਹੀੜ ਸਰਕਲ ਪ੍ਰਧਾਨ ਸਰਕਲ ਡੇਹਲੋਂ, ਪ੍ਰਧਾਨ ਹੰਬੜਾਂ ਕਰਮਜੀਤ ਸਿੰਘ ਮਲਕਪੁਰ, ਰਘਬੀਰ ਸਿੰਘ ਥਰੀਕੇ ਸਰਕਲ ਪ੍ਰਧਾਨ ਸਦਰ ਟੂ, ਸਰਕਲ ਪ੍ਰਧਾਨ ਨਗਿੰਦਰ ਸਿੰਘ, ਇਕਬਾਲ ਸਿੰਘ ਸਰਕਲ ਪ੍ਰਧਾਨ, ਮਨਜੀਤ ਸਿੰਘ ਲਵਲੀ ਸਰਕਲ ਪ੍ਰਧਾਨ, ਹਰਿਸਿਮਰਨ ਸਿੰਘ ਸਰਕਲ ਪ੍ਰਧਾਨ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਬੈਂਸ, ਸਾਬਕਾ ਚੇਅਰਮੈਨ ਜਸਵੰਤ ਸਿੰਘ ਹਰਨਾਮਪੁਰਾ ਸਮੇਤ ਹੋਰ ਵੀ ਵਰਕਰ ਹਾਜ਼ਰ ਸਨ |