28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਪੰਜਾਬ ਬਚਾਓ ਰੈਲੀ ਦੌਰਾਨ ਸੁਖਬੀਰ ਸਿੰਘ ਬਾਦਲ ਵਲੋਂ ਜਥੇ:ਵੀਰ ਸਿੰਘ ਲੋਪੋਕੇ ਨੂੰ ਹਲਕਾ ਰਾਜਾਸਾਂਸੀ ਤੋਂ 7ਵੀਂ ਵਾਰ ਉਮੀਦਵਾਰ ਐਲਾਨਿਆ

ਚੋਗਾਵਾਂ/ਅੰਮ੍ਰਿਤਸਰ, 28 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ...

Ad Position 21
No active advertisement
ਅਜੀਤ ਡੈਸਕ 28-09-2026

ਚੋਗਾਵਾਂ/ਅੰਮ੍ਰਿਤਸਰ, 28 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਹਲਕਾ ਰਾਜਾਸਾਂਸੀ ਦੇ ਸ਼ਹੀਦ ਭਾਈ ਮੇਵਾ ਸਿੰਘ ਸਟੇਡੀਅਮ ਲੋਪੋਕੇ ਵਿਖੇ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਜਥੇਦਾਰ ਵੀਰ ਸਿੰਘ ਲੋਪੋਕੇ ਦੀ ਅਗਵਾਈ ਹੇਠ ‘ਪੰਜਾਬ ਬਚਾਓ ਰੈਲੀ' ਦੋਰਾਨ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ। ਰੈਲੀ ਵਿਚ ਪਹੁੰਚੇ ਹਜ਼ਾਰਾਂ ਦੇ ਇਕੱਠ ਨੂੰ ਦੇਖਦਿਆਂ ਸੁਖਬੀਰ ਬਾਦਲ ਨੇ ਸੂਬੇ ਦੀ ਮੌਜੂਦਾ ਆਮ ਆਦਮੀ ਪਾਰਟੀ (ਆਪ) ਸਰਕਾਰ ਵਿਰੁੱਧ ਸਿਆਸੀ ਹਮਲਿਆਂ ਦੀ ਝੜੀ ਲਗਾ ਦਿੱਤੀ।

ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ 'ਤੇ ਸਿੱਧਾ ਦੋਸ਼ ਲਗਾਇਆ ਕਿ ਇਹ ਸ਼੍ਰੋਮਣੀ ਅਕਾਲੀ ਦਲ (ਬ) ਦੇ ਪੁਰਾਣੇ ਸ਼ਾਸਨ ਦੌਰਾਨ ਸ਼ੁਰੂ ਕੀਤੀਆਂ ਗਈਆਂ ਲੋਕ-ਭਲਾਈ ਸਕੀਮਾਂ (ਜਿਵੇਂ ਆਟਾ-ਦਾਲ, ਸ਼ਗਨ ਸਕੀਮ ਅਤੇ ਬੁਢਾਪਾ ਪੈਨਸ਼ਨ ਬੰਦ ਕਰ ਦਿੱਤੀਆਂ, ਜੋ ਕਿ ਅਕਾਲੀ ਸਰਕਾਰ ਆਉਣ ਸਮੇਂ ਦੁਬਾਰਾ ਸ਼ੁਰੂ ਕੀਤੀਆਂ ਜਾਣਗੀਆਂ। ਜਦਕਿ ਸੂਬੇ ਦਾ ਪ੍ਰਸ਼ਾਸਨਿਕ ਢਾਂਚਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ। ਸੂਬੇ ਵਿਚ ਵਧ ਰਹੇ ਨਸ਼ਿਆਂ ਅਤੇ ਕਾਨੂੰਨ-ਵਿਵਸਥਾ ਦੀ ਬਦਤਰ ਸਥਿਤੀ 'ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਸਿਆਸੀ ਸਰਪ੍ਰਸਤੀ ਕਾਰਨ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਅਤੇ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ, ਜਿਸ ਨੂੰ ਬਚਾਉਣਾ ਅਕਾਲੀ ਦਲ ਦਾ ਮੁੱਖ ਟੀਚਾ ਹੈ।

ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਨ 'ਤੇ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਦੇ ਮੁਆਵਜ਼ੇ ਵਿਚ ਵੱਡਾ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੱਚੀਆਂ ਜ਼ਮੀਨਾਂ ਤੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਜ਼ਮੀਨਾਂ ਦੇ ਪੱਕੇ ਮਾਲਕੀ ਹੱਕ ਦਿੱਤੇ ਜਾਣਗੇ। ਰੈਲੀ ਦੌਰਾਨ ਉਨ੍ਹਾਂ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਦਿਆਂ ਅਗਲੇ 5 ਸਾਲਾਂ ਅੰਦਰ ਪੰਜਾਬ ਦੇ ਸਾਰੇ ਪਿੰਡਾਂ ਵਿਚ ਸ਼ਹਿਰਾਂ ਵਾਂਗ ਪੱਕੀਆਂ ਗਲੀਆਂ, ਨਾਲੀਆਂ ਅਤੇ ਸੀਵਰੇਜ ਸਿਸਟਮ ਦਾ ਨਿਰਮਾਣ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਬੇਘਰ ਲੋਕਾਂ ਨੂੰ 5-5 ਮਰਲੇ ਦੇ ਮੁਫ਼ਤ ਪਲਾਟ, ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਲਈ ਇਕ ਲੱਖ ਰੁਪਏ ਸ਼ਗਨ ਸਕੀਮ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਆਪਣਾ ਰੁਜ਼ਗਾਰ ਸ਼ੁਰੂ ਕਰਨ ਲਈ 10 ਲੱਖ ਰੁਪਏ ਤੱਕ ਦਾ ਬਿਨ੍ਹਾਂ ਵਿਆਜ ਕਰਜ਼ਾ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੂੰ ਨਕਾਰ ਕੇ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬ) ਦਾ ਸਾਥ ਦੇਣ ਤਾਂ ਜੋ ਸੂਬੇ ਨੂੰ ਮੁੜ ਵਿਕਾਸ ਦੀ ਲੀਹ 'ਤੇ ਲਿਆਂਦਾ ਜਾ ਸਕੇ। ਪਾਰਟੀ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ  ਸੂਬੇ ਦੀ ਕਾਨੂੰਨ ਵਿਵਸਥਾ ਅਤੇ ਨਸ਼ਿਆਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਦਿਆਂ ਕਿਹਾ, "ਸੂਬੇ ਵਿਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ।

ਸਰਹੱਦੀ ਇਲਾਕਿਆਂ ਵਿਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਅਤੇ ਸਾਡੀ ਜਵਾਨੀ ਬਰਬਾਦ ਹੋ ਰਹੀ ਹੈ, ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਗੈਂਗਸਟਰਵਾਦ ਅਤੇ ਫਿਰੌਤੀਆਂ ਕਾਰਨ ਪੰਜਾਬ ਦੇ ਵਪਾਰੀ ਸੂਬਾ ਛੱਡਣ ਲਈ ਮਜ਼ਬੂਰ ਹਨ।" ਉਨ੍ਹਾਂ ਅੱਗੇ ਕਿਹਾ, "ਜਥੇਦਾਰ ਵੀਰ ਸਿੰਘ ਲੋਪੋਕੇ ਵਰਗੇ ਟਕਸਾਲੀ ਅਤੇ ਮਿਹਨਤੀ ਆਗੂ ਦੀ ਅਗਵਾਈ ਹੇਠ ਅੱਜ  ਹਲਕਾ ਰਾਜਾਸਾਂਸੀ ਦੇ ਵਰਕਰਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਰਹੱਦੀ ਖੇਤਰ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ (ਬ) ਦਾ ਗੜ੍ਹ ਰਿਹਾ ਹੈ ਅਤੇ ਰਹੇਗਾ। ਉਨ੍ਹਾਂ ਝੋਲੀ ਅੱਡ ਕੇ ਲੋਪੋਕੇ ਨੂੰ 2027 ਦੀਆਂ ਚੋਣਾਂ ਵਿਚ ਜਿਤਾਉਣ ਦੀ ਅਪੀਲ ਕੀਤੀ ਅੱਜ ਦੇ ਇਕੱਠ ਲਈ ਵੀਰ ਸਿੰਘ ਲੋਪੋਕੇ ਨੂੰ ਵਧਾਈ ਦਿੱਤੀ।

ਇਸ ਮੌਕੇ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ, ਹਲਕਾ ਇੰਚਾਰਜ ਅਜਨਾਲਾ ਜੋਧ ਸਿੰਘ ਸਮਰਾ, ਜ਼ਿਲ੍ਹਾ ਦਿਹਾਤੀ ਪ੍ਰਧਾਨ ਰਾਜਵਿੰਦਰ ਰਾਜਾ ਲਦੇਹ,  ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ,  ਸੁਰਜੀਤ ਸਿੰਘ ਪਹਿਲਵਾਨ ਸ਼ਹਿਰੀ ਪ੍ਰਧਾਨ, ਗੌਰਵਦੀਪ ਸਿੰਘ ਵਲਟੋਹਾ, ਨਰਿੰਦਰ ਬਹਿਲ ਨੇ ਸੰਬੋਧਨ ਕੀਤਾ। ਇਸ ਮੌਕੇ ਜਥੇ: ਵੀਰ ਸਿੰਘ ਲੋਪੋਕੇ ਨੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸਮੇਤ ਸਮੁੱਚੀ ਲੀਡਰਸ਼ਿਪ ਦਾ ਸੱਤਵੀਂ ਵਾਰ ਉਮੀਦਵਾਰ ਐਲਾਨਣ ਲਈ ਧੰਨਵਾਦ ਕੀਤਾ।

ਇਸ ਮੌਕੇ ਰਾਣਾ ਰਣਬੀਰ ਸਿੰਘ ਲੋਪੋਕੇ ਨੇ ਅਕਾਲੀ ਸਰਕਾਰ ਸਮੇਂ ਰਾਜਾਸਾਂਸੀ ਹਲਕੇ ਵਿਖੇ ਹੋਏ ਵਿਕਾਸ ਕਾਰਜਾਂ ਤੋਂ ਜਾਣੂੰ ਕਰਵਾਇਆ। ਮੌਜੂਦਾ ਸਮੇਂ ਤੇ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਸਾਬਕਾ ਚੇਅਰਮੈਨ ਸਤਿੰਦਰ ਸਿੰਘ ਕਾਲਾ, ਸਰਪੰਚ ਗੁਰਸੇਵਕ ਸਿੰਘ ਗੈਵੀ, ਮਾਸਟਰ ਕਾਬਲ ਸਿੰਘ ਸੰਧੂ, ਸਰਕਲ ਪ੍ਰਧਾਨ ਡਾਕਟਰ ਸ਼ਰਨਜੀਤ ਸਿੰਘ, ਗੁਰਪ੍ਰੀਤ ਸਿੰਘ ਵਡਾਲੀ, ਨਛੱਤਰ ਸਿੰਘ ਗਿੱਲ, ਬਲਕਰਨ ਸਿੰਘ ਸੰਧੂ, ਨਵਜਿੰਦਰ ਸਿੰਘ ਗਾਂਧੀ, ਰੇਸ਼ਮ ਸਿੰਘ ਕੋਟਲੀ, ਗੁਰਮੀਤ ਸਿੰਘ ਭੱਬਾ, ਜਗਬੀਰ ਸਿੰਘ, ਜਸਵਿੰਦਰ ਸਿੰਘ ਉਮਰਪੁਰਾ, ਜਨਰਲ ਕੌਂਸਲ ਪਰਮਜੀਤ ਸਿੰਘ ਡੱਲੇਕੇ, ਮੈਂਬਰ ਤੇਜ ਇਕਬਾਲ ਸਿੰਘ ਮਹਾਰ, ਭਗਤ ਸਿੰਘ ਝੰਜੋਟੀ, ਗੁਰਦੀਪ ਸਿੰਘ ਅਦਲੀ ਵਾਲਾ, ਗੁਰਦੀਪ ਸਿੰਘ ਰਡਾਲਾ, ਡਾ.ਕੇਹਰ ਸਿੰਘ ਬੁੱਟਰ ਰਾਣੀਆ, ਗਿੰਨੂ ਗਿੱਲ  ਲੋਪੋਕੇ, ਪ੍ਰਧਾਨ ਅਮਨਦੀਪ ਲਾਰਾ, ਸੰਦੀਪ ਸਿੰਘ ਲੋਪੋਕੇ, ਰਾਜਪਾਲ ਸਿੰਘ, ਸਾਬਕਾ ਸਰਪੰਚ ਜਸਬੀਰ ਸਿੰਘ ਭੱਗੂਪੁਰ, ਸਲਵਿੰਦਰ ਸਿੰਘ ਮੈਨੇਜਰ ਰਣਜੀਤ, ਰਣਜੀਤ ਕੌਰ ਕਹਾਲੀ ਇਸਤਰੀ ਪ੍ਰਧਾਨ, ਦਲੀਪ ਸਿੰਘ ਭੰਬੀਰਾ, ਵਜਿੰਦਰ ਕੌਰ ਵੇਰਕਾ,  ਸੁਖਦੀਪ ਸਿੰਘ ਪੀ.ਏ., ਹਰਮਨਜੀਤ ਸਿੰਘ ਠੱਠੀ ਆਦਿ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਪਿੰਡਾਂ ਦੇ ਦਰਜਾ-ਬ- ਦਰਜਾ ਵਰਕਰ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸ਼ੱਕੀ ਹਾਲਾਤਾਂ ਵਿਚ ਮਿਲੀ ਰਾਜਮਿਸਤਰੀ ਦੀ ਲਾਸ਼, ਪੁਲਿਸ ਕਰ ਰਹੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਅਗਲੀ ਖ਼ਬਰ ਅਮਰਗੜ੍ਹ ਪੁਲਿਸ ਵਲੋਂ ਪਿੰਡ ਬਾਗੜੀਆਂ 'ਚ ਕਾਸੋ ਤਹਿਤ ਤਲਾਸ਼ੀ ਅਭਿਆਨ, ਕਈ ਸ਼ੱਕੀ ਹਿਰਾਸਤ 'ਚ ਲਏ
Ad Position 24