ਭਾਜਪਾ ਜ਼ਿਲ੍ਹਾ ਪ੍ਰਧਾਨ ਪ੍ਰੋ. ਭੁਪਿੰਦਰ ਚੀਮਾ ਦੀ ਅਗਵਾਈ ਹੇਠ ਵਫ਼ਦ ਵਲੋਂ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਵੱਖ-ਵੱਖ ਮੁੱਦਿਆਂ ਬਾਰੇ ਵਿਚਾਰਾਂ
ਅਜੀਤ ਡੈਸਕ
24-11-2025
•ਪ੍ਰੋ. ਚੀਮਾ ਨੇ ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ 'ਤੇ ਪੰਜਾਬ ਦੇ ਹੱਕ ਬਰਕਰਾਰ ਰੱਖਣ ਦੀ ਮੰਗ ਦੁਹਰਾਈ
ਮਲੌਦ, 23 ਨਵੰਬਰ (ਸਹਾਰਨ ਮਾਜਰਾ)- ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਬੇਬਾਕ ਨੇਤਾ ਪ੍ਰੋ. ਭੁਪਿੰਦਰ ਸਿੰਘ ਚੀਮਾ ਦੀ ਅਗਵਾਈ ਵਿੱਚ ਅਵਤਾਰ ਸਿੰਘ ਗਰੇਵਾਲ ਚੇਅਰਮੈਨ ਸ਼ਹੀਦ ਕਰਤਾਰ ਸਿੰਘ ਸਰਾਭਾ ਚੈਰੀਟੇਬਲ ਟਰੱਸਟ ਤੇ ਕਰਨਲ ਰਣਧੀਰ ਸਿੰਘ ਗੁਰੂਸਰ ਸੁਧਾਰ ਦਾ ਇੱਕ ਵਫ਼ਦ ਵਲੋਂ ਦੇਸ਼ ਦੇ ਰੱਖਿਆ ਮੰਤਰੀ ਤੇ ਬੀ. ਜੇ. ਪੀ ਦੇ ਵਰਿਸ਼ਟ ਨੇਤਾ ਰਾਜਨਾਥ ਸਿੰਘ ਨਾਲ ਪੰਜਾਬ, ਪੰਜਾਬੀਅਤ, ਪੰਜਾਬ ਯੂਨੀਵਰਸਿਟੀ ਅਤੇ ਕਿਸਾਨੀ ਮਸਲਿਆਂ ਸਮੇਤ ਵੱਖ ਵੱਖ ਮੁੱਦਿਆਂ ਬਾਰੇ ਇੱਕ ਬਹੁਤ ਪ੍ਰਭਾਵਸ਼ਾਲੀ ਮੀਟਿੰਗ ਕੀਤੀ ਗਈ | ਇਸ ਮੌਕੇ ਪ੍ਰੋ. ਚੀਮਾ ਨੇ ਰੱਖਿਆ ਮੰਤਰੀ ਰਾਜ ਨਾਥ ਸਿੰਘ ਦੇ ਧਿਆਨ ਵਿਚ ਲਿਆਂਦਾ ਕਿ ਇਸ ਵਕਤ ਪੰਜਾਬ ਦੇ ਬਹੁਤ ਸਾਰੇ ਮਸਲੇ ਅੱਧ ਵਿਚਕਾਰ ਹੀ ਲਟਕ ਰਹੇ ਹਨ | ਜਿਵੇਂ ਕਿਸਾਨੀ ਮਸਲਿਆਂ, ਕਰਜ਼ਿਆਂ ਆਦਿ ਤੋਂ ਇਲਾਵਾ ਸਭ ਤੋਂ ਅਹਿਮ ਗੱਲ ਸਿੱਖਿਆ ਨਾਲ ਸੰਬੰਧਿਤ ਹੈ ਕਿ ਜਿੱਥੋਂ ਪੰਜਾਬ ਸਮੇਤ ਦੇਸ਼ ਦੇ ਸੈਂਕੜੇ ਵਿਦਿਆਰਥੀ ਸਿੱਖਿਆ ਗ੍ਰਹਿਣ ਕਰਕੇ ਉੱਚੀਆਂ ਪਦਵੀਆਂ ਤੇ ਬੈਠ ਕੇ ਦੇਸ਼ ਤੇ ਸਮਾਜ ਦੀ ਵੱਡੀ ਸੇਵਾ ਕਰਦੇ ਆ ਰਹੇ ਹਨ ਉਹ ਨਾਮੀਂ ਪੰਜਾਬ ਯੂਨੀਵਰਸਿਟੀ ਹੈ | ਜਿਸ ਨੂੰ ਜਿਵੇਂ ਹੈ ਉਸ ਤਰ੍ਹਾਂ ਹੀ ਸੇਵਾਵਾਂ ਨਿਭਾਉਣ ਲਈ ਵਚਨਬੱਧਤਾ ਰਹਿਣ ਦਿੱਤੀ ਜਾਵੇ | ਪੰਜਾਬ ਦਾ ਪੂਰਾ ਹੱਕ ਰਹਿਣ ਦਿੱਤਾ ਜਾਵੇ | ਪ੍ਰੋ. ਚੀਮਾ ਨੇ ਕਿਹਾ ਕਿ ਇਸ ਮੌਕੇ 'ਤੇ ਪ੍ਰੋ. ਚੀਮਾ ਨੇ ਰਾਜਨਾਥ ਸਿੰਘ ਨਾਲ ਪੰਜਾਬ ਦੇ ਸਭ ਤੋਂ ਹੋਰ ਅਹਿਮ ਮਸਲਿਆਂ ਤੇ ਗੰਭੀਰ ਚਰਚਾਵਾਂ ਕੀਤੀਆਂ ਅਤੇ ਚੰਡੀਗੜ੍ਹ ਤੇ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਇਸ ਸਭ ਵਿੱਚ ਪੰਜਾਬ ਨੂੰ ਪੰਜਾਬ ਦੇ ਹੱਕ ਬਰਕਰਾਰ ਰੱਖਣ ਦੇ ਗੱਲ ਵੀ ਕੀਤੀ | ਇਸ ਮੌਕੇ ਮਨੁੱਖਤਾ ਦੀ ਸੇਵਾ ਲਈ ਜੋ ਕਾਰਜ ਅਵਤਾਰ ਸਿੰਘ ਗਰੇਵਾਲ ਵਲੋਂ ਟੀਮ ਨਾਲ ਟਰੱਸਟ ਵਲੋ ਜੋ ਡੈਂਟਲ ਕਾਲਜ, ਨਰਸਿੰਗ ਕਾਲਜ ਤੇ ਆਯੁਰਵੈਦਿਕ ਕਾਲਜ ਨੋ ਪ੍ਰੋਫਟ ਤੇ ਨੋ ਲਾਸ ਤੇ ਚੱਲ ਰਹੇ ਹਨ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਇਹ ਸੰਸਥਾਵਾਂ ਆਲੇ ਦੁਆਲੇ ਦੇ ਹਜ਼ਾਰਾਂ ਪਿੰਡਾਂ ਨੂੰ ਬਹੁਤ ਘੱਟ ਫ਼ੀਸਾਂ ਤੇ ਸਿਹਤ ਸਹੂਲਤਾਂ ਅਤੇ ਐਜੂਕੇਸ਼ਨ ਦਿੱਤੀ ਜਾ ਰਹੀ | ਉਸ ਬਾਰੇ ਰਾਜਨਾਥ ਸਿੰਘ ਨੂੰ ਪੂਰੀ ਜਾਣਕਾਰੀ ਦਿੱਤੀ ਗਈ | ਪ੍ਰੋ. ਚੀਮਾ ਅਤੇ ਗਰੇਵਾਲ ਵਲੋਂ ਰੱਖੇ ਗਏ ਮਸਲਿਆਂ ਸਬੰਧੀ ਰਾਜਨਾਥ ਸਿੰਘ ਨੇ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਕਦੇ ਵੀ ਪੰਜਾਬ ਦੇ ਖਿਲਾਫ਼ ਨਹੀਂ ਜਾ ਸਕਦੀ | ਇਸ ਸਬੰਧੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲਬਾਤ ਕਰਨਗੇ ਅਤੇ ਸਾਰੇ ਮਸਲਿਆਂ ਨੂੰ ਬਹੁਤ
ਸੁਹਿਰਦਤਾ ਨਾਲ ਲੈ ਕੇ ਜਲਦੀ ਹੀ ਸਾਰਥਿਕ ਹੱਲ ਕੱਢਣ ਲਈ ਯਤਨ ਕਰਨਗੇ | ਇਸ ਮੌਕੇ ਚੇਅਰਮੈਨ ਅਵਤਾਰ ਸਿੰਘ ਗਰੇਵਾਲ, ਕਰਨਲ ਰਣਧੀਰ ਸਿੰਘ, ਯੂਥ ਆਗੂ ਕੁਲਜੀਤ ਸਿੰਘ ਕਾਕਾ ਦੀਵਾ ਹਾਜ਼ਰ ਸਨ |