ਲੁਧਿਆਣਾ, 23 ਨਵੰਬਰ (ਭੁਪਿੰਦਰ ਸਿੰਘ ਬੈਂਸ)-ਐਚ.ਵੀ.ਐਮ. ਗਲੋਬਲ ਸਕੂਲ ਵਿਖੇ ਬੱਚਿਆਂ ਦਾ ਕਲੇ ਮਾਡਲਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਛੋਟੇ ਬੱਚਿਆਂ ਵਲੋਂ ਆਪਣੀ ਹੱਥੀਂ ਮਿੱਟੀ ਦੇ ਸੋਲਰ ਸਿਸਟਮ, ਪਾਰਕ ਸੀਨ, ਸੇਵ ਭੂਮੀ ਆਦਿ ਮਾਡਲ ਬਣਾਏ ਗਏ | ਇਸ ਮੌਕੇ ਐਚ.ਵੀ.ਐਮ. ਗਲੋਬਲ ਸਕੂਲਜ਼ ਦੇ ਪ੍ਰਧਾਨ ਡੀ.ਪੀ. ਸ਼ਰਮਾ, ਚੇਅਰਪਰਸਨ ਮੀਨਾ ਸ਼ਰਮਾ, ਨਿਰਦੇਸ਼ਕ ਰਾਧਿਕਾ ਜੈਨ, ਪਿ੍ੰਸੀਪਲ ਪ੍ਰਗਤੀ ਕਪੂਰ ਨੇ ਜੇਤੂ ਬੱਚਿਆਂ ਨੰੂ ਵਧਾਈ ਦਿੱਤੀ |