28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਵੈਟਰਨਰੀ ਯੂਨੀਵਰਸਿਟੀ ਵਿਖੇ ਵਿਸ਼ਵ ਮੱਛੀ ਪਾਲਣ ਦਿਵਸ ਸਮਾਰੋਹ ਸ਼ਾਨਦਾਰ ਢੰਗ ਨਾਲ ਸਮਾਪਤ

Ad Position 21
No active advertisement
ਅਜੀਤ ਡੈਸਕ 24-11-2025
ਲੁਧਿਆਣਾ, 23 ਨਵੰਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਫਿਸ਼ਰੀਜ਼ ਕਾਲਜ ਵਿਖੇ ਵਿਸ਼ਵ ਮੱਛੀ ਪਾਲਨ ਦਿਵਸ ਦੇ ਮੌਕੇ 'ਤੇ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਉਲੀਕੀਆਂ ਗਈਆਂ, ਜਿਸ ਵਿਚ ਵਿਸ਼ਵ ਮੱਛੀ ਪਾਲਨ ਦਿਵਸ ਸੰਬੰਧੀ ਜਾਣਕਾਰੀ ਇਕ ਜਾਣਕਾਰੀ ਕਾਰਨਰ ਤੋਂ ਲੈ ਕੇ ਮੱਛੀਆਂ ਅਤੇ ਝੀਂਗਾ ਦੇ ਮੁੱਲ-ਵਧਾਊ ਉਤਪਾਦਾਂ, ਮੱਛੀ/ਝੀਂਗਾ ਵਿਅੰਜਨ ਮੁਕਾਬਲਾ, ਮੱਛੀ ਪ੍ਰਦਰਸ਼ਨੀ ਅਤੇ ਮੱਛੀ ਬੱਚ ਦੀ ਤਲਾਅ ਵਿਚ ਸਟਾਕਿੰਗ ਸ਼ਾਮਿਲ ਸਨ | ਦੂਜੇ ਦਿਨ ਦੇ ਜਸ਼ਨ ਦੀ ਸ਼ੁਰੂਆਤ ਫਿਸ਼ਰੀਜ਼ ਕਾਲਜ ਦੇ ਇੰਸਟ੍ਰਕਸ਼ਨਲ ਅਤੇ ਖੋਜ ਫਾਰਮ ਵਿਖੇ ਇਕ ਮੱਛੀ ਦੇ ਤਲਾਅ ਵਿਚ ਮੱਛੀ ਦੇ ਬੱਚ ਦੀ ਸਟਾਕਿੰਗ ਨਾਲ ਹੋਈ, ਜੋ ਕਿ ਮੁੱਖ ਮਹਿਮਾਨ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ, ਵੈਟਰਨਰੀ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਫਿਸ਼ਰੀਜ਼ ਕਾਲਜ ਦੇ ਸਾਬਕਾ ਡੀਨ, ਡਾ. ਆਸ਼ਾ ਧਵਨ ਦੀ ਮੌਜੂਦਗੀ ਵਿਚ ਕੀਤੀ ਗਈ | ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵਿਸ਼ਵਵਿਆਪੀ, ਰਾਸ਼ਟਰੀ ਅਤੇ ਖੇਤਰੀ ਪੱਧਰ 'ਤੇ ਜਲ ਸਰੋਤਾਂ/ਵਿਭਿੰਨਤਾ ਅਤੇ ਭੋਜਨ, ਪੋਸ਼ਣ ਅਤੇ ਰੋਜ਼ੀ-ਰੋਟੀ ਸੁਰੱਖਿਆ ਵਿਚ ਇਸ ਦੀ ਭੂਮਿਕਾ ਨੂੰ ਪ੍ਰਦਰਸ਼ਿਤ ਕਰਨ ਵਾਲੇ ਵਿੱਦਿਅਕ ਟ੍ਰੀਟ ਲਈ ਫਿਸ਼ਰੀਜ਼ ਕਾਲਜ ਦਾ ਦੌਰਾ ਕੀਤਾ | ''ਜੀਵਨ ਬਚਾਓ'' ਥੀਮ 'ਤੇ ਪੋਸਟਰ ਮੇਕਿੰਗ ਮੁਕਾਬਲੇ ਲਈ ਫਿਸ਼ਰੀਜ਼ ਕਾਲਜ ਦੇ 55 ਵਿਦਿਆਰਥੀਆਂ ਨੇ ਹਿੱਸਾ ਲਿਆ | ਜੇਤੂਆਂ ਨੂੰ ਪੋਸਟਰ ਮੇਕਿੰਗ ਵਿਚ ਉਨ੍ਹਾਂ ਦੇ ਰਚਨਾਤਮਿਕ ਵਿਚਾਰਾਂ ਅਤੇ ਵਿਅੰਜਨ ਮੁਕਾਬਲੇ ਵਿਚ ਨਵੀਨਤਾਕਾਰੀ ਪਕਵਾਨਾਂ ਲਈ ਜੇਤੂਆਂ ਨੂੰ ਸਰਟੀਫਿਕੇਟ ਅਤੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਜਵੱਦੀ ਟਕਸਾਲ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਤਾਗੱਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਅਗਲੀ ਖ਼ਬਰ ਸੰਸਦ ਮੈਂਬਰ ਰੰਧਾਵਾ ਦਾ ਬੈਂਸ ਭਰਾਵਾਂ ਦੇ ਘਰ ਪਹੁੰਚਣ 'ਤੇ ਕਾਂਗਰਸੀ ਵਰਕਰਾਂ ਨੇ ਕੀਤਾ ਸਵਾਗਤ
Ad Position 24