27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਵਾਰਡ ਨੰਬਰ 73 'ਚ ਪੈਚ ਵਰਕ ਨੰੂ ਲੈ ਕੇ ਹੰਗਾਮਾ <br/>

Ad Position 21
No active advertisement
ਅਜੀਤ ਡੈਸਕ 25-11-2025
ਲੁਧਿਆਣਾ, 24 ਨਵੰਬਰ (ਭੁਪਿੰਦਰ ਸਿੰਘ ਬੈਂਸ)-ਵਾਰਡ ਨੰਬਰ 73 ਵਿਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਗੁਲਮੋਹਰ ਹੋਟਲ ਵਾਲੀ ਗਲੀ ਵਿਚ ਪੈਚ ਵਰਕ ਕਰਨ ਪੁੱਜੀ ਨਿਗਮ ਦੀ ਟੀਮ ਨੂੰ ਆਮ ਆਦਮੀ ਪਾਰਟੀ ਦੇ ਇਕ ਆਗੂ ਵਲੋਂ ਰੋਕ ਕੇ ਪਹਿਲਾਂ ਉਸ ਦੇ ਇਲਾਕੇ ਅਸ਼ੋਕ ਨਗਰ ਵਿਚ ਕੰਮ ਕਰਨ ਲਈ ਦਬਾਅ ਬਣਾਇਆ ਗਿਆ | ਇਸ 'ਤੇ ਇਲਾਕਾ ਕੌਂਸਲਰ ਰੂਚਿਕਾ ਗੁਲਾਟੀ ਨੇ ਸਖ਼ਤ ਵਿਰੋਧ ਕੀਤਾ ਤੇ ਰੋਲਰ ਰੋਕ ਕੇ ਆਪਣੇ ਸਮਰਥਕਾਂ ਸਮੇਤ ਰੋਲਰ ਦੇ ਮੋਹਰੇ ਰੋਸ ਪ੍ਰਦਰਸ਼ਨ ਕੀਤਾ | ਜਾਣਕਾਰੀ ਅਨੁਸਾਰ ਇਸ ਗਲੀ ਵਿਚ ਪਹਿਲਾਂ ਅੱਧਾ ਪੈਚ ਵਰਕ ਹੋ ਚੁੱਕਾ ਸੀ ਅਤੇ ਨਿਗਮ ਵਲੋਂ ਅੱਜ ਪੂਰੀ ਪੈਚ ਵਰਕ ਕਰਨ ਦੀ ਯੋਜਨਾ ਬਣਾਈ ਗਈ ਸੀ, ਪਰ 'ਆਪ' ਦੇ ਇਕ ਆਗੂ ਨੇ ਨਿਗਮ ਟੀਮ ਨੰੂ ਕਿਹਾ ਕਿ ਪਹਿਲਾਂ ਟੀਮ ਉਸ ਦੇ ਇਲਾਕੇ ਅਸ਼ੋਕ ਨਗਰ ਵਿਚ ਪੈਚ ਵਰਕ ਕਰੇ | 'ਆਪ' ਆਗੂ ਦੇ ਦਬਾਅ ਕਾਰਨ ਨਿਗਮ ਟੀਮ ਬਿਨਾ ਕੰਮ ਕੀਤੇ ਵਾਪਸ ਜਾਣ ਲੱਗੀ, ਜਿਸ ਦਾ ਕੌਂਸਲਰ ਨੇ ਵਿਰੋਧ ਕਰਦਿਆਂ ਸਮਰਥਕਾਂ ਨਾਲ ਮਿਲ ਕੇ ਰੋਲਰ ਰੋਕ ਲਿਆ ਤੇ ਰੋਸ ਪ੍ਰਦਰਸ਼ਨ ਕੀਤਾ | ਸਥਿਤੀ ਤਣਾਅਪੂਰਨ ਹੋਣ ਤੋਂ ਬਾਅਦ ਸ਼ਾਮ ਵੇਲੇ ਕੌਂਸਲਰ ਰੂਚਿਕਾ ਗੁਲਾਟੀ ਵਲੋਂ ਭਾਜਪਾ ਦੇ ਸੀਨੀਅਰ ਆਗੂ ਜੀਵਨ ਗੁਪਤਾ ਨਾਲ ਮਿਲ ਕੇ ਲੁਧਿਆਣਾ ਕਲੱਬ ਵਿਖੇ ਕਮਿਸ਼ਨਰ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇ ਦਿੱਤਾ ਤੇ ਧੱਕੇਸ਼ਾਹੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਮਾਮਲਾ ਗੰਭੀਰ ਹੁੰਦਾ ਦੇਖ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਨੇ ਕੌਂਸਲਰ ਨਾਲ ਮੀਟਿੰਗ ਕਰਕੇ ਕੰਮ ਜਾਰੀ ਕਰਵਾਉਣ ਦਾ ਭਰੋਸਾ ਦਿੱਤਾ, ਜਿਸ ਨਾਲ ਮਾਮਲੇ ਨੰੂ ਸ਼ਾਂਤ ਕੀਤਾ ਗਿਆ | ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਸੜਕਾਂ ਦੀ ਹਾਲਤ ਖਰਾਬ ਹੈ ਅਤੇ ਪੈਚ ਵਰਕ ਰੁਕਣ ਨਾਲ ਉਨ੍ਹਾਂ ਨੰੂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹੁਣ ਮੇਅਰ ਵਲੋਂ ਦਿੱਤੇ ਭਰੋਸੇ ਤੋਂ ਬਾਅਦ ਲੋਕਾਂ ਨੰੂ ਉਮੀਦ ਹੈ ਕਿ ਕੰਮ ਜਲਦੀ ਮੁਕੰਮਲ ਕਰਵਾਇਆ ਜਾਵੇਗਾ |
24ਐਲਡੀਐਚ33
ਲੁਧਿਆਣਾ ਕਲੱਬ ਵਿਖੇ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦਿੰਦੇ ਹੋਏ ਕੌਂਸਲਰ ਰੂਚਿਕਾ ਗੁਲਾਟੀ ਨਾਲ ਗੱਲਬਾਤ ਕਰਦੇ ਹੋਏ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ |
ਤਸਵੀਰ-ਸੇਵਕ ਸਿੰਘ

Ad Position 22
No active advertisement
ਪਿਛਲੀ ਖ਼ਬਰ ਮਾਸੂਮ ਬਾਲੜੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਨੌਜਵਾਨ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਵਿਧਾਇਕ ਦੇ 'ਚਹੇਤੇ' ਸਮੇਤ ਕਈ ਆੜ੍ਹਤੀਏ ਨਹੀ ਦੇ ਰਹੇ ਮਾਰਕੀਟ ਫ਼ੀਸ! <br/>
Ad Position 24