27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਜਲੰਧਰ ਬਾਈਪਾਸ ਚੌਕ ਤੋਂ ਬਸਤੀ ਜੋਧੋਵਾਲ ਵਾਲਾ ਫਲਾਈਓਵਰ ਕੂੜੇ ਦੇ ਡੰਪ 'ਚ ਹੋ ਰਿਹਾ ਤਬਦੀਲ <br/>

Ad Position 21
No active advertisement
ਅਜੀਤ ਡੈਸਕ 25-11-2025
ਲੁਧਿਆਣਾ, 24 ਨਵੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਵਿਚ ਕੂੜੇ ਦਾ ਪ੍ਰਬੰਧਨ ਪੂਰੀ ਤਰ੍ਹਾਂ ਡਿਗਦਾ ਨਜ਼ਰ ਆ ਰਿਹਾ ਹੈ | ਨਗਰ ਨਿਗਮ ਜਿੱਥੇ ਸ਼ਹਿਰ ਦੇ ਅੰਦਰ ਕੂੜੇ ਨੰੂ ਢੰਗ ਨਾਲ ਸੰਭਾਲਣ ਵਿਚ ਨਾਕਾਮ ਹੋ ਰਿਹਾ ਹੈ, ਉਥੇ ਹੀ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ (ਐਨ.ਐਚ.ਏ.ਆਈ.) ਵੀ ਆਪਣੇ ਕਾਰਜਾਂ ਨੰੂ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ | ਇਸਦੀ ਤਾਜ਼ਾ ਮਿਸਾਲ ਜਲੰਧਰ ਬਾਈਪਾਸ ਚੌਕ ਤਾੋ ਬਸਤੀ ਜੋਧੇਵਾਲ ਚੌਕ ਜਾਣ ਵਾਲੇ ਫਲਾਈਓਵਰ 'ਤੇ ਪਏ ਕੂੜੇ ਤੋਂ ਮਿਲਦੀ ਹੈ, ਜਿੱਥੇ ਇਸਦੀ ਸਫ਼ਾਈ ਨਹੀਂ ਕੀਤੀ ਜਾ ਰਹੀ ਹੈ | ਫਲਾਈਓਵਰ 'ਤੇ ਨਾ ਸਿਰਫ਼ ਕੂੜਾ ਪਿਆ ਹੈ, ਸਗੋਂ ਸੜਕ ਵੀ ਟੁੱਟੀ ਹੋਈ ਹੈ | ਇਕ ਪਾਸੇ ਨਗਰ ਨਿਗਮ ਸ਼ਹਿਰ ਦੀਆਂ ਅੰਦਰੂਨੀ ਸੜਕਾਂ 'ਤੇ ਕੂੜੇ ਦੇ ਪ੍ਰਬੰਧਨ ਨੰੂ ਨਜ਼ਰਅੰਦਾਜ਼ ਕਰ ਰਿਹਾ ਹੈ | ਦੂਜੇ ਪਾਸੇ ਐਨ.ਐਚ.ਏ.ਆਈ. ਵਲੋਂ ਫਲਾਈਓਵਰ ਦੀ ਸਫ਼ਾਈ ਤੇ ਮੁਰੰਮਤ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ | ਕੂੜੇ ਦੇ ਪ੍ਰਬੰਧਨ ਵਿਚ ਕਮੀ ਕਾਰਨ ਲੁਧਿਆਣਾ ਪਹਿਲਾ ਹੀ ਦੇਸ਼ ਦੇ ਸਭ ਤੋ ਗੰਦੇ ਸ਼ਹਿਰਾਂ ਦੀ ਸੂਚੀ ਵਿਚ ਦੂਜੇ ਨੰਬਰ 'ਤੇ ਦਰਜ ਹੋ ਚੁੱਕਾ ਹੈ, ਜਿਸ ਲਈ ਨਗਰ ਨਿਗਮ ਨੰੂ ਮੁੱਖ ਤੌਰ 'ਤੇ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ | ਹਾਲਾਂਕਿ ਇਸ ਮਾਮਲੇ ਵਿਚ ਐਨ.ਐਚ.ਏ.ਆਈ. ਦੀ ਭੂਮਿਕਾ ਵੀ ਘੱਟ ਨਹੀਂ ਕਿਉਂਕਿ ਫਲਾਈਓਵਰ 'ਤੇ ਪਏ ਇਸ ਕੂੜੇ ਨੇ ਇਸ ਹਾਲਤ ਨੰੂ ਹੋਰ ਵੀ ਗੰਭੀਰ ਬਣਾ ਦਿੱਤਾ ਹੈ | ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ 'ਚ ਕੂੜਾ ਉਠਾਉਣ ਤੇ ਸਫ਼ਾਈ ਪ੍ਰਣਾਲੀ ਸਿਰਫ਼ ਕਾਗ਼ਜ਼ਾਂ ਵਿਚ ਚੱਲ ਰਹੀ ਹੈ | ਲੋਕਾਂ ਦੀ ਮੰਗ ਹੈ ਕਿ ਨਗਰ ਨਿਗਮ ਤੇ ਐਨ.ਐਚ.ਏ.ਆਈ. ਦੋਵੇਂ ਸਾਂਝੇ ਤੌਰ 'ਤੇ ਜ਼ਿੰਮੇਵਾਰੀ ਨਿਭਾਉਣ 'ਤੇ ਫਲਾਈਓਵਰ ਤੇ ਸ਼ਹਿਰੀ ਖੇਤਰਾਂ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ ਤੇ ਟੁੱਟੀਆਂ ਸੜਕਾਂ ਦੀ ਮੁਰੰਮਤ ਵੀ ਕਰਵਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਰੈਲੀ ਦੀਆਂ ਤਿਆਰੀਆਂ ਮੁਕੰਮਲ, ਵੱਡੀ ਗਿਣਤੀ 'ਚ ਕਾਫ਼ਲੇ ਹੋਣਗੇ ਸ਼ਾਮਿਲ ਅਗਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਦਾ ਯੁਵਕ ਮੇਲਾ ਹੋਵੇਗਾ ਦੋ ਪੜਾਵਾਂ ਵਿਚ, ਸ਼ੁਰੂਆਤ ਕੱਲ ਤੋਂ <br/>
Ad Position 24