ਲੁਧਿਆਣਾ, 5 ਦਸੰਬਰ (ਅ.ਬ.)- ਐਨ ਪੀ ਸੀ ਆਈ ਭੀਮ ਸਰਵਿਸਿਜ਼ ਲਿਮਿਟੇਡ (ਐਨਬੀਐਸਐਲ ) ਦੁਆਰਾ ਵਿਕਸਿਤ ਭੀਮ ਪੇਮੈਂਟਸ ਐਪ ਨੇ ਸੀਵਾਈ 25 ਵਿੱਚ 8 ਨਵੀਆਂ ਵਿਸ਼ੇਸ਼ਤਾਵਾਂ ਪੇਸ਼ ਕੀਤੀਆਂ ਹਨ, ਜੋ ਰੋਜ਼ਾਨਾ ਡਿਜਿਟਲ ਭੁਗਤਾਨਾਂ ਵਿੱਚ ਉਪਭੋਗਤਾਵਾਂ ਦੇ ਤਜਰਬੇ ਨੂੰ ਮਜ਼ਬੂਤ ਬਣਾਉਂਦੀਆਂ ਹਨ | ਇਨ੍ਹਾਂ ਵਿੱਚ ਯੂਪੀਆਈ ਸਰਕਲ, ਸਪਲਿਟ ਐਕਸਪੈਂਸ, ਸਪੈਂਡਸ ਐਨਾਲਿਟਿਕਸ, ਫੈਮਿਲੀ ਮੋਡ, ਯੂਪੀਆਈ ਲਾਈਟ ਆਟੋ-ਟੌਪ ਅਪ, ਫਾਰੇਕਸ ਭੁਗਤਾਨ, ਪ੍ਰੀਪੇਡ ਰੀਚਾਰਜ ਅਤੇ ਰਿਵਾਰਡਸ ਸ਼ਾਮਲ ਹਨ, ਜਿਨ੍ਹਾਂ ਦਾ ਮਕਸਦ ਭਾਰਤ ਭਰ ਦੇ ਉਪਭੋਗਤਾਵਾਂ ਲਈ ਭੁਗਤਾਨਾਂ ਨੂੰ ਹੋਰ ਸੁਖਾਲਾ, ਸੁਰੱਖਿਅਤ ਅਤੇ ਬੁੱਝਣ ਯੋਗ ਬਣਾਉਣਾ ਹੈ | ਇਹ ਸੁਧਾਰ ਉਸ ਸਮੇਂ ਆਏ ਹਨ ਜਦੋਂ ਭੀਮ ਨੇ ਜਨਵਰੀ ਤੋਂ ਅਕਤੂਬਰ 2025 ਦੇ ਦਰਮਿਆਨ ਮਹੀਨਾਵਾਰ ਲੈਣ-ਦੇਣਾਂ 'ਚ 3 ਗੁਣਾ ਵਾਧਾ ਦਰਜ ਕੀਤਾ ਹੈ, ਜੋ ਡਿਜਿਟਲ ਭੁਗਤਾਨਾਂ ਦੇ ਵਰਤੋਂ 'ਚ ਲਗਾਤਾਰ ਵਾਧੇ ਨੂੰ ਦਰਸਾਉਂਦਾ ਹੈ | ਮਹੀਨਾਵਾਰ ਲੈਣ-ਦੇਣ ਜਨਵਰੀ 2025 ਦੇ 38.97 ਮਿਲੀਅਨ ਤੋਂ ਵੱਧ ਕੇ ਅਕਤੂਬਰ 2025 ਵਿੱਚ 135.90 ਮਿਲੀਅਨ ਤੱਕ ਪਹੁੰਚ ਗਏ, ਜਦਕਿ ਲੈਣ-ਦੇਣ ਦੀ ਕੁੱਲ ਰਕਮ ਅਕਤੂਬਰ 2025 ਵਿੱਚ ਰੁਪਏ 20,026 ਕਰੋੜ ਤੱਕ ਪਹੁੰਚ ਗਈ | ਸੁਸ਼ਰੀ ਲਲੀਤਾ ਨਟਰਾਜ਼, ਪ੍ਰਬੰਧ ਨਿਰਦੇਸ਼ਕ ਅਤੇ ਸੀਈਓ, ਐਨਬੀਐਸਐਲ ਨੇ ਕਿਹਾ, ''ਭੀਮ ਪੇਮੈਂਟਸ ਐਪ ਹਰ ਰੋਜ਼ ਦੇ ਭਾਰਤੀ ਉਪਭੋਗਤਾ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ | ਨਵੀਆਂ ਵਿਸ਼ੇਸ਼ਤਾਵਾਂ ਅਸਲ ਵਰਤੋਂ, ਛੋਟੀ ਰਕਮ ਵਾਲੀਆਂ ਲੈਣ ਦੇਣ, ਸਾਂਝੇ ਖਰਚੇ, ਬਜਟਿੰਗ ਅਤੇ ਪਰਿਵਾਰਕ ਜ਼ਰੂਰਤਾਂ 'ਤੇ ਕੇਂਦਿ੍ਤ ਹਨ, ਜੋ ਲੋਕਾਂ ਨੂੰ ਕੁਦਰਤੀ ਢੰਗ ਨਾਲ ਡਿਜੀਟਲ ਭੁਗਤਾਨਾਂ ਵੱਲ ਬਦਲਣ ਵਿੱਚ ਮਦਦ ਕਰਦੀਆਂ ਹਨ |