ਇਆਲੀ/ਥਰੀਕੇ, 5 ਦਸੰਬਰ (ਮਨਜੀਤ ਸਿੰਘ ਦੁੱਗਰੀ)-ਫ਼ਿਰੋਜ਼ਪੁਰ ਮਾਰਗ ਸਥਿਤ ਗੁਰੂ ਨਾਨਕ ਦਰਬਾਰ ਝਾਂਡੇ ਦੇ ਮੁਖੀ ਸੁਆਮੀ ਰਾਮਪਾਲ ਸਿੰਘ ਝਾਂਡੇ ਦੇ ਪੂਜਨੀਕ ਪਿਤਾ ਸੱਚਖੰਡ ਵਾਸੀ ਬਾਬਾ ਗੁਲਜ਼ਾਰ ਸਿੰਘ ਦੀ 24ਵੀਂ ਬਰਸੀ ਮੌਕੇ ਅੱਜ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਨਤਮਸਤਕ ਹੋਈਆਂ | ਪਰਸੋਂ ਰੋਜ਼ ਤੋਂ ਆਰੰਭ 21 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਸਜੇ ਰੂਹਾਨੀ ਦੀਵਾਨ ਵਿਚ ਪੰਥ ਪ੍ਰਸਿੱਧ ਕਵੀਸ਼ਰੀ ਜਥਿਆਂ ਨੇ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ | ਭਾਈ ਸੁਖਦੇਵ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦਾ ਉਚਾਰਨ ਕੀਤਾ ਅਤੇ ਸੁਆਮੀ ਰਾਮਪਾਲ ਸਿੰਘ ਝਾਂਡੇ ਨੇ ਸ਼ਬਦ ਦੀ ਕਥਾ ਸੰਗਤ ਨੂੰ ਸਰਵਣ ਕਰਵਾਈ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਆਪਣੇ ਸਹਿਯੋਗੀਆਂ ਸਮੇਤ ਹਾਜ਼ਰੀ ਲਵਾਈ, ਚੋਣ ਜ਼ਾਬਤੇ ਦੇ ਚੱਲਦਿਆਂ ਸੁਖਬੀਰ ਬਾਦਲ ਨੇ ਸੰਗਤ ਨਾਲ ਫ਼ਤਿਹ ਦੀ ਸਾਂਝ ਪਾਉਂਦਿਆਂ ਸਟੇਜ 'ਤੇ ਬੋਲਣ ਤੋਂ ਪਾਸਾ ਵਟਿਆ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਸਾਬਕਾ ਕੈਬਨਿਟ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਰਾਜ ਮੰਤਰੀ ਡਾ. ਨਵਜੋਤ ਕੌਰ ਸਿੱਧੂ, ਚੰਦ ਸਿੰਘ ਡੱਲਾ ਦਿਹਾਤੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਰਤਨ ਸਿੰਘ ਕਮਾਲਪੁਰੀ, ਸੀਨੀਅਰ ਕਾਂਗਰਸੀ ਆਗੂ ਕਿ੍ਸ਼ਨ ਕੁਮਾਰ ਬਾਵਾ, ਸੁਖਵੰਤ ਸਿੰਘ ਟਿੱਲੂ ਭਾਜਪਾ ਕਿਸਾਨ ਸੈੱਲ, ਪ੍ਰੇਮ ਸਿੰਘ ਹਰਨਾਮਪੁਰਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਗਿੱਲ, ਮਹਾਰਾਣੀ ਪਰਨੀਤ ਕੌਰ ਸਾਬਕਾ ਕੇਂਦਰੀ ਮੰਤਰੀ, ਹਰਕਮਲ ਸਿੰਘ ਰਿਟਾਇਰਡ ਏ.ਡੀ.ਸੀ., ਸਾਬਕਾ ਕੌਂਸਲਰ ਰਜੀਵ ਕਤਨਾ, ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸੀ.ਪੀ.ਐਮ., ਪ੍ਰਧਾਨ ਅਜੈਬ ਸਿੰਘ, ਸੰਤ ਪਰਮਜੋਤ ਸਿੰਘ, ਕੌਂਸਲਰ ਰਖਵਿੰਦਰ ਸਿੰਘ ਗਾਬੜੀਆ, ਪ੍ਰਭਜੋਤ ਸਿੰਘ ਧਾਲੀਵਾਲ, ਜਸਕਰਨ ਸਿੰਘ ਦਿਓਲ ਇੰਚਾਰਜ ਦਾਖਾ ਸ਼੍ਰੋਮਣੀ ਅਕਾਲੀ ਦਲ, ਸੰਦੀਪ ਸੰਧੂ ਇੰਚਾਰਜ ਕਾਂਗਰਸ ਦਾਖਾ, ਡਿਪਟੀ ਮੇਅਰ ਪਿੰ੍ਰਸ ਜੌਹਰ, ਚਰਨਜੀਤ ਸਿੰਘ ਕਾਲਾ ਦਾਦ, ਸੀਨੀਅਰ ਅਕਾਲੀ ਆਗੂ ਗੁਰਦੀਪ ਸਿੰਘ ਲੀਲ, ਸਾਬਕਾ ਕੌਂਸਲਰ ਹਰਪ੍ਰੀਤ ਸਿੰਘ ਬੇਦੀ, ਸਤਪਾਲ ਸਿੰਘ ਸਹਿਣਾ, ਜਥੇਦਾਰ ਰਘਵੀਰ ਸਿੰਘ ਥਰੀਕੇ, ਜਸਵੰਤ ਸਿੰਘ ਹਰਨਾਮਪੁਰਾ, ਗੁਰਵੀਰ ਸਿੰਘ ਥਰੀਕੇ, ਹਰਦੀਪ ਸਿੰਘ, ਹਰਪ੍ਰੀਤ ਸਿੰਘ ਰਿਟਾਇਰਡ ਪੀ.ਸੀ.ਐਸ., ਹਰਦੀਪ ਸਿੰਘ ਹੈਪੀ ਥਰੀਕੇ, ਸਨੀ ਕੈਂਥ ਇੰਚਾਰਜ ਭਾਜਪਾ ਹਲਕਾ ਗਿੱਲ, ਬਹਾਦਰ ਸਿੰਘ ਰਿਟਾਇਰਡ ਇੰਸਪੈਕਟਰ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਜਸਵੀਰ ਸਿੰਘ, ਬਲਵਿੰਦਰ ਸਿੰਘ ਗੱਗੀ ਗਰੇਵਾਲ, ਹੈਪੀ ਲਾਲੀ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ, ਲਖਵਿੰਦਰ ਸਿੰਘ ਐਮ.ਸੀ., ਸਨੀ ਚੌਧਰੀ ਐਮ.ਸੀ., ਸੁਰਿੰਦਰ ਡਾਵਰ ਸਾਬਕਾ ਵਿਧਾਇਕ, ਸਾਬਕਾ ਡਿਪਟੀ ਮੇਅਰ ਆਰ.ਡੀ. ਸ਼ਰਮਾ, ਬੋਬੀ ਮੁੰਡੇ ਉਪ ਪ੍ਰਧਾਨ ਯੂਥ ਕਾਂਗਰਸ, ਸੰਜੇ ਤਲਵਾੜ ਸਾਬਕਾ ਵਿਧਾਇਕ, ਤਜਿੰਦਰ ਪਾਲ ਸਿੰਘ ਸੰਧੂ ਐਕਸ ਚੇਅਰਮੈਨ, ਲਖਵਿੰਦਰ ਸਿੰਘ ਘਮਨੇਵਾਲ, ਸੁਰਜੀਤ ਸਿੰਘ ਅਬਲੋਵਾਲ ਸਾਬਕਾ ਚੇਅਰਮੈਨ, ਵਰਮਾ ਕੁਮਾਰੀ, ਸਰੀਤਾ ਕੁਮਾਰੀ, ਸੁਦਰਸ਼ਨ ਕੁਮਾਰ ਜੱਸੀ ਪ੍ਰਧਾਨ ਰਾਏਕੋਟ, ਸੌਰਵ ਅਰੋੜਾ ਜ਼ਿਲ੍ਹਾ ਪ੍ਰਧਾਨ, ਗੁਰਦੀਪ ਸਿੰਘ ਸਾਬਕਾ ਸਰਪੰਚ ਥਰੀਕੇ, ਬਿਕਰਮਜੀਤ ਸਿੰਘ ਚੀਮਾ ਭਾਜਪਾ, ਦਲਵੀਰ ਸਿੰਘ ਕੋਕੀ ਥਰੀਕੇ, ਸੁਖਚੈਨ ਸਿੰਘ ਚੈਨਾ ਸਿੱਧਵਾਂ, ਦਿਨੇਸ਼ ਅਗਰਵਾਲ ਰਾਏਕੋਟ, ਸਰਪੰਚ ਚਰਨਜੀਤ ਕੌਰ ਝਾਂਡੇ ਅਤੇ ਸਮੂਹ ਗ੍ਰਾਮ ਪੰਚਾਇਤ ਮੈਂਬਰ, ਪ੍ਰੇਮਜੀਤ ਸਿੰਘ ਵਾਲੀਆ ਮੋਹਾਲੀ, ਐਡਵੋਕੇਟ ਜੰਗ ਸਿੰਘ ਪਟਿਆਲਾ, ਕਰਨਲ ਭੁਪਿੰਦਰ ਸਿੰਘ ਪਟਿਆਲਾ, ਰਮਨਦੀਪ ਸਿੰਘ ਦਿੱਲੀ, ਅਮਿਤ ਲਾਂਬਾ ਦਿੱਲੀ, ਐਡਵੋਕੇਟ ਸੁਰਿੰਦਰ ਕੁਮਾਰ ਸੱਗੂ, ਡਾ. ਅਨੁਪਮਾ ਗੋਇਲ, ਡਾ. ਅਜੀਤ ਖੁਰਾਣਾ ਨੇ ਹਾਜ਼ਰੀ ਭਰਦਿਆਂ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਤੋਂ ਇਲਾਵਾ ਮੈਡੀਵੇਜ ਹਸਪਤਾਲ ਅਪੋਲੋ ਹਸਪਤਾਲ ਸੁਹਾਣਾ ਹਸਪਤਾਲ ਆਦਿ ਵਲੋਂ ਸੰਗਤ ਦੀ ਸਹੂਲਤ ਲਈ ਮੁਫ਼ਤ ਮੈਡੀਕਲ ਕੈਂਪ ਵੀ ਲਗਾਏ ਗਏ |