17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਕੇਂਦਰੀ ਵਾਤਾਵਰਨ ਮੰਤਰਾਲੇ ਅੱਗੇ ਪੀ.ਡੀ.ਏ. ਨੇ ਰੱਖਿਆ ਆਪਣਾ ਪੱਖ <br/>

Ad Position 21
No active advertisement
ਅਜੀਤ ਡੈਸਕ 07-12-2025
ਲੁਧਿਆਣਾ, 6 ਦਸੰਬਰ (ਜਤਿੰਦਰ ਭੰਬੀ)-ਡਾਇੰਗ ਇੰਡਸਟਰੀ ਨਾਲ ਸੰਬੰਧਿਤ ਸੀ.ਈ.ਟੀ.ਪੀਜ਼ ਦੇ ਟਰੀਟਡ ਪਾਣੀ ਨੂੰ ਬੁੱਢਾ ਦਰਿਆ 'ਚ ਡਿਸਪੋਜ਼ਲ ਦੇ ਮਾਮਲੇ ਨੂੰ ਲੈ ਕੇ ਕੇਂਦਰੀ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੁਆਰਾ ਸ਼ੁੱਕਰਵਾਰ ਨੂੰ ਵਿਸ਼ੇਸ਼ ਮੀਟਿੰਗ ਬੁਲਾਈ ਗਈ | ਮੀਟਿੰਗ 'ਚ 40, 50, 15 ਐਮ.ਐਲ.ਡੀ. ਸੀ.ਈ.ਟੀ.ਪੀਜ਼ ਦੇ ਸੰਚਾਲਕਾਂ ਵਲੋਂ ਹਿੱਸਾ ਲਿਆ ਗਿਆ | ਮੀਟਿੰਗ ਸੰਬੰਧੀ ਜਾਣਕਾਰੀ ਦਿੰਦੇ ਉਕਤ ਤਿੰਨੋ ਸੀ.ਈ.ਟੀ.ਪੀਜ਼ ਦੇ ਡਾਇਰੈਕਟਰਾਂ ਵਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਮੰਤਰਾਲੇ ਦੇ ਆਲਾ ਅਧਿਕਾਰੀਆਂ ਵਲੋਂ ਡਾਇੰਗ ਇੰਡਸਟਰੀ ਦੇ ਪੱਖ ਨੂੰ ਧਿਆਨ ਨਾਲ ਸੁਣਿਆ ਗਿਆ | ਪੀ.ਡੀ.ਏ. ਦੇ ਆਗੂਆਂ ਵਲੋਂ ਅੱਜ ਦੀ ਘੜੀ ਬੁੱਢਾ ਦਰਿਆ 'ਚ ਵਹਿੰਦੇ ਸਾਫ਼ ਪਾਣੀ ਦੇ ਹਾਲਾਤ ਅਤੇ ਟੀ.ਡੀ.ਐਸ. ਦੇ ਨਤੀਜਿਆਂ ਨੂੰ ਇਕ ਛੋਟੀ ਵੀਡੀਓ ਕਲਿੱਪ ਪ੍ਰਦਰਸ਼ਿਤ ਕਰ ਮੰਤਰਾਲੇ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ | ਹਾਲਾਂਕਿ ਇਸ 'ਤੇ ਕਾਲਾ ਪਾਣੀ ਮੋਰਚੇ ਦੇ ਆਗੂਆਂ ਵਲੋਂ ਬੇਬੁਨਿਆਦ ਤਰਕ ਦਿੰਦਿਆਂ ਕਿਹਾ ਗਿਆ ਕਿ ਪੀ.ਡੀ.ਏ. ਦੇ ਹੱਥ ਸੀ.ਈ.ਟੀ.ਪੀਜ਼ ਦਾ ਸਾਰਾ ਕੰਟਰੋਲ ਹੈ, ਉਹ ਕਦੀ ਵੀ ਪਾਣੀ ਨੂੰ ਰੋਕ ਜਾਂ ਛੱਡ ਸਕਦੇ ਹਨ | ਪੀ.ਡੀ.ਏ. ਦੇ ਡਾਇਰੈਕਟਰ ਕਮਲਦੇਵ ਚੌਹਾਨ ਨੇ ਕਿਹਾ ਕਿ ਮੰਤਰਾਲੇ ਦੇ ਅਧਿਕਾਰੀਆਂ ਅੱਗੇ ਅਜਿਹੇ ਤੱਥ ਰੱਖ ਕਾਲਾ ਪਾਣੀ ਮੋਰਚੇ ਦੇ ਆਗੂ ਆਪਣੀ ਮੂਰਖਤਾ ਦਾ ਪ੍ਰਦਰਸ਼ਨ ਕਰ ਰਹੇ ਹਨ | ਕਾਲਾ ਪਾਣੀ ਮੋਰਚਿਆਂ ਦੇ ਆਗੂਆਂ ਵਲੋਂ ਦਿੱਤੇ ਗਏ ਉਕਤ ਤੱਥ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਵਲੋਂ ਆਰੰਭੀ ਬੁੱਢਾ ਦਰਿਆ ਸਫ਼ਾਈ ਮੁਹਿੰਮ ਦੇ ਨਤੀਜਿਆਂ 'ਤੇ ਵੀ ਸਵਾਲੀਆ ਨਿਸ਼ਾਨ ਸਥਾਪਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਲੋਂ ਕਿ ਬੁੱਢਾ ਦਰਿਆ ਪਾਣੀ ਦਾ ਨਿਰੀਖਣ ਕਰਦੇ ਹੋਏ ਵੱਖ-ਵੱਖ ਸਮੇਂ ਦੌਰਾਨ ਪਾਣੀ ਦਾ ਟੀ.ਡੀ.ਐਸ. ਚੈੱਕ ਕੀਤਾ ਜਾਂਦਾ ਹੈ | ਇਸ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਵੀ ਸੀ.ਈ.ਟੀ.ਪੀਜ਼ ਦੇ ਆਊਟਲੈੱਟ ਸਮੇਟ ਬੁੱਢਾ ਦਰਿਆ ਦੇ ਵੱਖ-ਵੱਖ ਸੈਂਪਲ ਭਰ ਪਾਣੀ ਦੀ ਜਾਂਚ ਕੀਤੀ ਜਾਂਦੀ ਰਹੀ ਹੈ | ਸੀ.ਈ.ਟੀ.ਪੀਜ਼ ਦੇ ਆਊਟਲੈੱਟ ਬੁੱਢਾ ਦਰਿਆ ਸਬੰਧੀ ਡਿਸਪੋਜ਼ਲ ਹੋਣ 'ਤੇ ਪੀ.ਡੀ.ਏ. ਦੇ ਆਗੂਆਂ ਵਲੋਂ ਕਿਹਾ ਗਿਆ ਕਿ ਸਵੱਛ ਵਾਤਾਵਰਨ ਨੂੰ ਬਣਾਈ ਰੱਖਣ ਲਈ ਡਾਇੰਗ ਇੰਡਸਟਰੀ ਨੂੰ ਸਰਕਾਰ ਤੇ ਵਿਭਾਗਾਂ ਵਲੋਂ ਜੋ ਹਿਦਾਇਤਾਂ ਹੋਈਆਂ, ਇੰਡਸਟਰੀ ਵਲੋਂ ਉਸ ਨੂੰ ਅਪਣਾਇਆ ਗਿਆ ਹੈ | ਉਕਤ ਸੀ.ਈ.ਟੀ.ਪੀਜ਼ ਵੀ ਸਰਕਾਰ ਤੇ ਵਿਭਾਗਾਂ ਵਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਹੀ ਸਥਾਪਿਤ ਕੀਤੇ ਗਏ ਸਨ | ਉਕਤ ਸੀ.ਈ.ਟੀ.ਪੀ. ਦੇ ਆਊਟਲੈੱਟ ਦਾ ਪਾਣੀ ਬੁੱਢਾ ਦਰਿਆ 'ਚ ਜਾਣਾ ਹੈ ਜਾਂ ਇਰੀਗੇਸ਼ਨ, ਪਲਾਂਟੇਸ਼ਨ 'ਚ ਵਰਤਿਆ ਜਾਣਾ ਹੈ, ਇਸ ਦੀ ਯੋਜਨਾ ਦੇ ਜ਼ਿੰਮੇਵਾਰ ਸਰਕਾਰ ਅਤੇ ਵਿਭਾਗ ਹਨ | ਇੰਡਸਟਰੀ ਵਲੋਂ ਵਾਤਾਵਰਨ ਨਿਯਮਾਂ ਸੰਬੰਧੀ ਸਰਕਾਰ ਅਤੇ ਵਿਭਾਗਾਂ ਵਲੋਂ ਸਮੇਂ ਸਮੇਂ ਅਨੁਸਾਰ ਹੁੰਦੀਆਂ ਹਦਾਇਤਾਂ ਦੀ ਪਾਲਨਾ ਕੀਤੀ ਜਾਂਦੀ ਰਹੀ ਹੈ | ਉਕਤ ਸੀ.ਈ.ਟੀ.ਪੀਜ਼ ਵੀ ਸਰਕਾਰਾਂ ਵਲੋਂ ਕੀਤੀਆਂ ਹਿਦਾਇਤਾਂ ਵਿਚੋਂ ਹੀ ਹੈ, ਜਿਸ 'ਤੇ ਡਾਇੰਗ ਇੰਡਸਟਰੀ ਵਲੋਂ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ ਅਤੇ ਕਰੋੜਾਂ ਰੁਪਿਆ ਪਾਣੀ ਨੂੰ ਟਰੀਟ ਕਰਨ 'ਚ ਹਰ ਮਹੀਨੇ ਖਰਚ ਕੀਤੇ ਜਾ ਰਹੇ ਹਨ | ਆਗੂਆਂ ਨੇ ਦੱਸਿਆ ਕਿ ਕੇਂਦਰੀ ਵਾਤਾਵਰਨ ਮੰਤਰਾਲੇ ਦੇ ਅਧਿਕਾਰੀਆਂ ਅੱਗੇ ਤਿੰਨੋ ਸੀ.ਈ.ਟੀ.ਪੀਜ਼ ਦੇ ਨੁਮਾਇੰਦਿਆਂ ਵਲੋਂ ਆਪਣੇ ਵਕੀਲਾਂ ਰਾਹੀਂ ਪੱਖ ਰੱਖ ਦਿੱਤੇ ਗਏ ਹਨ | ਕਾਲਾ ਪਾਣੀ ਮੋਰਚਾ ਦੇ ਆਗੂ ਮੀਟਿੰਗ ਦੀ ਪ੍ਰਕਿਰਿਆ ਨੂੰ ਮੀਡੀਆ 'ਚ ਗਲਤ ਤਰੀਕੇ ਨਾਲ ਪ੍ਰਚਾਰ ਕਰ ਰਹੇ ਹਨ, ਜਿਸ ਦਾ ਨਾਂ ਤਾਂ ਪੀ.ਡੀ.ਏ. ਤੇ ਅਤੇ ਨਾ ਹੀ ਕੇਂਦਰੀ ਵਾਤਾਵਰਨ ਮੰਤਰਾਲੇ 'ਤੇ ਕੋਈ ਪ੍ਰਭਾਵ ਪੈਣ ਵਾਲਾ ਹੈ |

Ad Position 22
No active advertisement
ਪਿਛਲੀ ਖ਼ਬਰ ਦਿਆਨੰਦ ਹਸਪਤਾਲ ਵਿਖੇ 'ਸਟੈਥੋਸਕੋਪ ਤੋਂ ਸਿਮੂਲੇਸ਼ਨ ਤੱਕ' ਥੀਮ 'ਤੇ ਆਧਾਰਤ ਕਾਨਫਰੰਸ ਸਮਾਪਤ <br/> ਅਗਲੀ ਖ਼ਬਰ ਸੂਬੇ ਦੀ 'ਆਪ' ਸਰਕਾਰ ਤੇ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ-ਰਾਜਾ ਵੜਿੰਗ <br/>
Ad Position 24