ਲੁਧਿਆਣਾ, 18 ਦਸੰਬਰ (ਆਹੂਜਾ)- ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਅÏਰਤ ਦੇ ਬੈਗ ਵਿਚੋਂ ਨਗਦੀ ਚੋਰੀ ਕਰਕੇ ਭੱਜ ਰਹੀਆਂ ਤਿੰਨ ਅÏਰਤਾਂ ਨੂੰ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਸੁਨੀਤਾ ਦੇਵੀ ਪਤਨੀ ਸੁਰਿੰਦਰ ਕੁਮਾਰ ਵਾਸੀ ਮੋਗਾ ਕਾਲੋਨੀ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਮਾਮਲੇ ਵਿਚ ਪੁਲਿਸ ਨੇ ਕੁੰਤੀ ਪਤਨੀ ਮਜਨੰੂ, ਹੈਮੂ ਪਤਨੀ ਅਨਿਲ ਅਤੇ ਉਜਦਿਆ ਵਾਸੀ ਮੱਧ ਪ੍ਰਦੇਸ਼ ਨੂੰ ਕਾਬੂ ਕੀਤਾ ਹੈ¢ ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਗਊਸ਼ਾਲਾ ਰੋਡ ਤੋਂ ਕੰਬਲ ਖ਼ਰੀਦ ਕੇ ਵਾਪਸ ਜਾ ਰਹੀ ਸੀ ਕਿ ਉਕਤ ਅÏਰਤਾਂ ਨੇ ਉਸਦੇ ਬੈਗ ਵਿਚੋਂ ਨਗਦੀ ਚੋਰੀ ਕਰ ਲਈ ਅਤੇ ਭੱਜ ਗਈਆਂ | ਸ਼ਿਕਾਇਤਕਰਤਾ ਵਲੋਂ ਰੋਲਾ ਪਾਉਣ 'ਤੇ ਉਥੇ ਲੋਕ ਇਕੱਠੇ ਹੋ ਗਏ, ਜਿਸ 'ਤੇ ਇਹਨਾਂ ਅÏਰਤਾਂ ਨੂੰ ਕਾਬੂ ਕਰ ਲਿਆ ਗਿਆ | ਪੁਲਿਸ ਵਲੋਂ ਇਹਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਤੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ |