21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਇਨਕਲਾਬੀ ਕਵੀ ਜੈਮਲ ਸਿੰਘ ਪੱਡਾ ਦੇ ਜੀਵਨ ਸੰਘਰਸ਼ ਸਮਾਲੋਚਨਾ ਤੇ ਕਾਵਿ ਰਚਨਾ ਤੇ ਆਧਾਰਿਤ ਪੁਸਤਕ ‘ ਲੋਕ ਪੀੜਾਂ ’ ਲੋਕ ਅਰਪਣ

ਲੁਧਿਆਣਾ, 21 ਨਵੰਬਰ (ਡਾ. ਤਰਲੋਚਨ ਸਿੰਘ)-ਇਨਕਲਾਬੀ ਸੋਚ ਧਾਰਾ ਦੇ ਕਵੀ ਜੈਮਲ ਸਿੰਘ ਪੱਡਾ ਦੇ ਜੀਵਨ ਸੰਘਰਸ਼ ਕਵਿਤਾ ਬਾਰੇ ਆਲੋਚਨਾ ਤੇ ਉਸ ਦੀਆਂ ਕਵਿਤਾਵਾਂ ਦਾ ਸੰਗ੍ਰਹਿ ‘ਲੋਕ ਪੀੜਾਂ’ ਨੂੰ ਅੱਜ ਲੁਧਿਆਣਾ ਵਿਚ ਪੰਜਾਬੀ ਲੋਕ ਵਿਰਾਸਤ ਅਕਾਦਮੀ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ.

Ad Position 21
No active advertisement
ਅਜੀਤ ਡੈਸਕ 22-11-2026
ਲੁਧਿਆਣਾ, 21 ਨਵੰਬਰ (ਡਾ. ਤਰਲੋਚਨ ਸਿੰਘ)-ਇਨਕਲਾਬੀ ਸੋਚ ਧਾਰਾ ਦੇ ਕਵੀ ਜੈਮਲ ਸਿੰਘ ਪੱਡਾ ਦੇ ਜੀਵਨ ਸੰਘਰਸ਼ ਕਵਿਤਾ ਬਾਰੇ ਆਲੋਚਨਾ ਤੇ ਉਸ ਦੀਆਂ ਕਵਿਤਾਵਾਂ ਦਾ ਸੰਗ੍ਰਹਿ ‘ਲੋਕ ਪੀੜਾਂ’ ਨੂੰ ਅੱਜ ਲੁਧਿਆਣਾ ਵਿਚ ਪੰਜਾਬੀ ਲੋਕ ਵਿਰਾਸਤ ਅਕਾਦਮੀ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੋਸਾਂਝ ਨੇ ਲੋਕ ਅਰਪਣ ਕੀਤਾ। ਜੈਮਲ ਸਿੰਘ ਪੱਡਾ ਬਾਰੇ ਇਸ ਰਚਨਾ ਨੂੰ ਆਲਮੀ ਵਿਰਾਸਤ ਫਾਊਂਡੇਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਸਹਿਯੋਗ ਨਾਲ ਹਰਨੂਰ ਗਰਾਫ਼ਿਕਸ ਅੰਮ੍ਰਿਤਸਰ ਵਲੋਂ ਪ੍ਰਕਾਸ਼ਿਤ ਕੀਤਾ ਹੈ। ਇਸ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਇਸ ਪੁਸਤਕ ਵਿਚ ਉਸ ਦੀਆਂ ਮੌਲਿਕ ਕਾਵਿ ਰਚਨਾਵਾਂ ਤੋਂ ਇਲਾਵਾ ਗ਼ਦਰੀ ਬਾਬਾ ਭਗਤ ਸਿੰਘ ਬਿਲਗਾ, ਦਰਸ਼ਨ ਖਟਕੜ, ਅਮੋਲਕ ਸਿੰਘ, ਡਾ. ਰਾਜਿੰਦਰਪਾਲ ਸਿੰਘ ਬਰਾੜ, ਮੱਖਣ ਮਾਨ, ਆਨੰਦ ਪਟਵਰਧਨ, ਡਾ. ਗੁਰਇਕਬਾਲ ਸਿੰਘ, ਸੰਤ ਰਾਮ ਉਦਾਸੀ, ਪ੍ਰੋ. ਹਰਭਜਨ ਸਿੰਘ, ਭੁਪਿੰਦਰ ਸਿੰਘ ਸੰਧੂ, ਸਰਦਾਰਾ ਸਿੰਘ ਮਾਹਿਲ, ਸੁਖਦਰਸ਼ਨ ਨੱਤ ਅਤੇ ਮੇਰੀਆਂ ਟਿੱਪਣੀਆਂ ਹਨ। ਲੇਖਕ ਬਾਰੇ ਜਾਣਕਾਰੀ ਦਿੰਦਿਆਂ ਪ੍ਰੋ. ਗਿੱਲ ਨੇ ਹੋਰ ਦੱਸਿਆ ਕਿ ਜੈਮਲ ਸਿੰਘ ਪੱਡਾ ਕਪੂਰਥਲਾ ਦੇ ਪਿੰਡ ਲੱਖਣ ਕੇ ਪੱਡਾ ‘ਚ 4 ਦਸੰਬਰ, 1943 ਨੂੰ ਮਾਤਾ ਚੰਨਣ ਕੌਰ ਦੀ ਕੁਖੋਂ ਕਵੀਸ਼ਰ ਪਿਤਾ ਸੰਤੋਖ ਸਿੰਘ ਮਸਤਾਨਾ ਦੇ ਘਰ ਪੈਦਾ ਹੋਏ ਤੇ 18 ਮਾਰਚ, 1988 ਨੂੰ ਸ਼ਹੀਦ ਹੋ ਗਏ। ਇਸ ਸ਼ਾਇਰ ਦੀ ਸ਼ਹਾਦਤ ਉਪਰੰਤ ਪੰਜਾਬੀ ਕਵੀ ਦਰਸ਼ਨ ਖਟਕੜ ਨੇ ਉਨ੍ਹਾਂ ਦੀ ਕਾਵਿ ਰਚਨਾ ‘ਪੈਰ ਸੂਲਾਂ ‘ਤੇ ਵੀ ਨੱਚਦੇ ਰਹਿਣਗੇ’ ਨਾਮ ਹੇਠ ਗੁਰਸ਼ਰਨ ਸਿੰਘ ਨਾਟਕਕਾਰ ਵਲੋਂ ਸਥਾ ਪਤ ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ ਅੰਮ੍ਰਿਤਸਰ ਰਾਹੀਂ ਛਪਵਾਈ। ਭਾਵੇਂ ਪਹਿਲਾਂ 1978 ‘ਚ ਉਸ ਦੀ ਇਕ ਨਿੱਕੀ ਜਿਹੀ ਪੁਸਤਕ ਛਪੀ ਪਰ ਕਿਰਤੀ ਕਿਸਾਨ ਯੂਨੀਅਨ ਦਾ ਪ੍ਰਧਾਨ ਬਣਨ ਕਾਰਨ ਕਵਿਤਾ ਪਿੱਛੇ ਰਹਿ ਗਈ। ਅਜਮੇਰ ਸਿੱਧੂ ਨੇ ਵੀ ਸ਼ਹੀਦ ਜੈਮਲ ਪੱਡਾ ਦੇ ਜੀਵਨ ਤੇ ਰਚਨਾ ਨਾਮੀ ਪੁਸਤਕ ਵੀ ਸੰਪਾਦਿਤ ਕੀਤੀ ਹੈ। ਜੈਮਲ ਸਿੰਘ ਪੱਡਾ ਦੀਆਂ ਲਿਖਤਾਂ ਹੀ ਹੁਣ ਸਾਡੇ ਕੋਲ ਰਾਹ ਦਸੇਰਾ ਅਮਾਨਤ ਵਾਂਗ ਹਨ। ਦਰਸ਼ਨ ਬੁੱਟਰ ਤੇ ਸੁਸ਼ੀਲ ਦੋਸਾਂਝ ਨੇ ਕਿਹਾ ਕਿ ਭੁਪਿੰਦਰ ਸੰਧੂ ਨੇ ਇਨਕਲਾਬੀ ਵਿਰਾਸਤ ਦੀ ਸੰਭਾਲ ਕਰਕੇ ਇਤਿਹਾਸਕ ਸੰਪਤੀ ਸੰਭਾਲੀ ਹੈ ਜਿਸ ਸਦਕਾ ਉਹ ਮੁਬਾਰਕ ਦੇ ਹੱਕਦਾਰ ਹਨ।
Ad Position 22
No active advertisement
ਪਿਛਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਕਈ ਗਤੀਵਿਧੀਆਂ ਨਾਲ ਰਾਸ਼ਟਰੀ ਦੁੱਧ ਦਿਵਸ ਮਨਾਏਗੀ ਅਗਲੀ ਖ਼ਬਰ ਡੇਢ ਕਿੱਲੋ ਅਫ਼ੀਮ ਸਮੇਤ ਦੋ ਨੌਜਵਾਨ ਗ੍ਰਿਫ਼ਤਾਰ
Ad Position 24