ਲੁਧਿਆਣਾ, 18 ਦਸੰਬਰ (ਜਤਿੰਦਰ ਭੰਬੀ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਹੋਈਆਂ ਚੋਣਾਂ 'ਚ ਜਿੱਥੇ ਪੰਜਾਬ 'ਚ ਰਾਜ ਕਰ ਰਹੀ ਆਮ ਆਦਮੀ ਪਾਰਟੀ ਨੇ ਜਿੱਤ ਦੇ ਝੰਡੇ ਗੱਡੇ ਹਨ, ਉਥੇ ਹਾਰ-ਜਿੱਤ ਦੇ ਫ਼ਰਕ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨੂੰ ਸਵੈ-ਪੜਚੋਲ ਦੀ ਵੀ ਵੱਡੀ ਜ਼ਰੂਰਤ ਹੈ¢ ਜੇਕਰ ਗੱਲ ਲਗਭਗ ਅੱਠ ਵਿਧਾਨ ਸਭਾ ਹਲਕਿਆਂ ਦੀਆਂ 25 ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ ਦੀ ਜਿੱਤ-ਹਾਰ ਦੀ ਕੀਤੀ ਜਾਵੇ, ਤਾਂ ਭਾਵੇਂ ਆਪ ਨੇ 11, ਕਾਂਗਰਸ 8 ਅਤੇ ਸ਼੍ਰੋਮਣੀ ਅਕਾਲੀ ਦਲ (ਬ) ਨੇ 3 ਸੀਟਾਂ ਉਪਰ ਜਿੱਤ ਪ੍ਰਾਪਤ ਕੀਤੀ ਹੈ, ਪਰ ਪੰਥਕ ਏਜੰਡਾ ਲੈ ਕੇ ਅੱਗੇ ਵੱਧ ਰਹੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਸਮਰਥਨ ਵਾਲੇ 3 ਆਜ਼ਾਦ ਉਮੀਦਵਾਰਾਂ ਦੀ ਜਿੱਤ ਨੂੰ ਵੀ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ¢ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਨ੍ਹਾਂ 25 ਸੀਟਾਂ 'ਚ ਹਾਰ-ਜਿੱਤ ਦੇ ਫ਼ਰਕ ਦੀ ਪੜਤਾਲ ਕਰਨ 'ਤੇ ਪਤਾ ਚੱਲਦਾ ਹੈ ਕਿ ਆਮ ਆਦਮੀ ਪਾਰਟੀ ਵਲੋਂ ਜਿੱਤੀਆਂ ਗਈਆਂ 11 ਸੀਟਾਂ 'ਚ ਕੁੱਝ ਸੀਟਾਂ ਉਪਰ ਬਹੁਤ ਹੀ ਘੱਟ ਫ਼ਰਕ ਨਾਲ ਜਿੱਤ ਪ੍ਰਾਪਤ ਹੋਈ ਹੈ¢ ਜ਼ਿਲ੍ਹਾ ਪ੍ਰੀਸ਼ਦ ਦੀ ਸੀਟ ਜਿੱਤਣ ਲਈ ਸਭ ਤੋਂ ਵੱਧ ਵੋਟਾਂ ਲੈਣ ਵਾਲੇ ਉਮੀਦਵਾਰ ਦੀ ਗੱਲ ਕੀਤੀ ਜਾਵੇ ਤਾਂ ਵਿਧਾਨ ਸਭਾ ਹਲਕਾ ਪਾਇਲ ਦੀ ਕੱਦੋਂ ਸੀਟ ਤੋਂ ਕਾਂਗਰਸ ਉਮੀਦਵਾਰ ਗੁਰਵਿੰਦਰ ਸਿੰਘ ਗਿੱਲ ਨੇ 13156 ਵੋਟਾਂ ਹਾਸਿਲ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਅਭੈ ਸਿੰਘ ਬੈਂਸ ਨੂੰ 992 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ¢ ਉਥੇ ਸਭ ਤੋਂ ਘੱਟ 4472 ਵੋਟਾਂ ਲੈ ਕੇ ਆਪ ਦੇ ਹਲਕਾ ਗਿੱਲ ਦੇ ਜ਼ੋਨ ਧਾਂਦਰਾ ਤੋਂ ਉਮੀਦਵਾਰ ਲਖਵੀਰ ਕÏਰ ਨੇ ਕਾਂਗਰਸ ਉਮੀਦਵਾਰ ਸੁਖਵਿੰਦਰ ਕÏਰ ਨੂੰ 1272 ਵੋਟਾਂ ਦੇ ਫ਼ਰਕ ਨਾਲ ਹਰਾਇਆ¢ ਹੁਣ ਜੇਕਰ 8 ਵਿਧਾਨ ਸਭਾ ਹਲਕਿਆਂ ਦੀਆਂ ਇਨ੍ਹਾਂ 25 ਜ਼ਿਲ੍ਹਾ ਪ੍ਰੀਸ਼ਦ ਸੀਟਾਂ ਦੀ ਗੱਲ ਕੀਤੀ ਜਾਵੇ ਤਾਂ ਤਿੰਨੋਂ ਪ੍ਰਮੁੱਖ ਪਾਰਟੀਆਂ ਆਪ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ 'ਚੋਂ ਕਿਸੇ ਨੂੰ ਵੀ ਮਜ਼ਬੂਤ ਸਥਿਤੀ 'ਚ ਕਹਿਣਾ ਸਹੀ ਨਹੀਂ ਹੋਵੇਗਾ ਕਿਉਂਕਿ ਭਾਵੇਂ ਆਪ ਨੇ 11 ਸੀਟਾਂ ਉਪਰ ਜਿੱਤ ਪ੍ਰਾਪਤ ਕੀਤੀ ਹੈ, ਪਰ ਇਨ੍ਹਾਂ ਸੀਟਾਂ ਉਪਰ ਕ੍ਰਮਵਾਰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ 8 ਅਤੇ 7 ਸੀਟਾਂ ਉਪਰ ਉਪ-ਜੇਤੂ ਰਹਿ ਕੇ ਵੱਡੀ ਗਿਣਤੀ 'ਚ ਵੋਟਾਂ ਪ੍ਰਾਪਤ ਕੀਤੀਆਂ ਹਨ¢ ਇਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਸੀਟਾਂ ਦੀ ਜਿੱਤ ਸੱਤਾ ਧਿਰ ਆਪ ਲਈ 2027 ਨੂੰ ਲੈ ਕੇ ਮੰਥਨ ਕਰਨ ਲਈ ਜਾਗਰੂਕ ਕਰਨ ਵਾਲੀ ਹੈ, ਤਾਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਲਈ ਥੋੜ੍ਹੀ-ਬਹੁਤ ਰਾਹਤ ਮੰਨੀ ਜਾ ਸਕਦੀ ਹੈ, ਪਰ 2027 ਵਿਧਾਨ ਸਭਾ ਚੋਣਾਂ ਦੀ ਤਿਆਰੀ ਦੇ ਰੂਪ 'ਚ ਨਹੀਂ ਦੇਖੀ ਜਾ ਸਕਦੀ¢ ਇਹ ਚੋਣ ਸਭ ਤੋਂ ਵੱਡੇ ਮੰਥਨ ਅਤੇ ਡੂੰਘੇ ਵਿਚਾਰ ਵਟਾਂਦਰੇ ਲਈ ਕੇਂਦਰ ਦੀ ਸੱਤਾ 'ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਲਈ ਸਾਬਤ ਹੋਈ ਹੈ, ਜਿਸ ਨੰੂ ਪ੍ਰਾਪਤ ਹੋਈਆਂ ਵੋਟਾਂ ਦੀ ਗਿਣਤੀ ਪੰਜਾਬ ਭਾਜਪਾ ਦੇ ਆਗੂਆਂ ਲਈ ਚਿੰਤਾ ਪੈਦਾ ਕਰਨ ਵਾਲੀ ਹੈ¢ ਜੇਕਰ ਸਿਆਸੀ ਪੰਡਿਤਾਂ ਦੀ ਮੰਨੀ ਜਾਵੇ ਤਾਂ ਇਨ੍ਹਾਂ ਚੋਣਾਂ ਤੋਂ ਇਹ ਸਿੱਧ ਹੋਇਆ ਮੰਨਿਆ ਜਾ ਰਿਹਾ ਹੈ ਕਿ ਪੰਜਾਬ 'ਚ ਭਾਜਪਾ ਦੀ ਬੇੜੀ ਸ਼੍ਰੋਮਣੀ ਅਕਾਲੀ ਦਲ ਦੇ ਸਹਾਰੇ ਹੀ ਪਾਰ ਲੱਗ ਸਕਦੀ ਹੈ¢