22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਕਾਂਗਰਸ 'ਚ ਆਪਸੀ ਤਾਲਮੇਲ ਦੀ ਘਾਟ, ਸ਼੍ਰੋਮਣੀ ਅਕਾਲੀ ਦਲ ਵਿਚ ਮਿਹਨਤੀ ਆਗੂ ਦੀ ਘਾਟ ਦੇ ਚੱਲਦਿਆਂ 'ਆਪ' ਆਪਣੀ ਮਜ਼ਬੂਤ ਪਕੜ ਬਣਾਈ ਰੱਖਣ ਵਿਚ ਰਹੀ ਕਾਮਯਾਬ <br/>

Ad Position 21
No active advertisement
ਅਜੀਤ ਡੈਸਕ 19-12-2025
ਫੁੱਲਾਂਵਾਲ/ਇਆਲੀ/ਥਰੀਕੇ, 18 ਦਸੰਬਰ (ਮਨਜੀਤ ਸਿੰਘ ਦੁੱਗਰੀ)-ਫੁੱਲਾਂਵਾਲ, ਇਆਲੀ ਅਤੇ ਥਰੀਕੇ ਅਧੀਨ ਆਉਂਦੇ 17 ਬਲਾਕ ਸੰਮਤੀ ਜ਼ੋਨਾਂ ਵਿਚੋਂ 'ਆਪ' ਨੇ 10 ਸੀਟਾਂ ਜਿੱਤ ਕੇ ਪਹਿਲੇ ਸਥਾਨ 'ਤੇ ਰਹਿੰਦਿਆਂ ਆਪਣੀ ਪਕੜ ਮਜ਼ਬੂਤ ਬਣਾਈ ਰੱਖੀ, ਜਦ ਕਿ ਕਾਂਗਰਸ ਨੇ ਦੂਜੇ ਸਥਾਨ 'ਤੇ ਰਹਿੰਦਿਆਂ 3 ਜ਼ੋਨ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਤੀਜੇ ਸਥਾਨ 'ਤੇ ਰਹਿੰਦਿਆਂ 2 ਜ਼ੋਨਾਂ ਅਤੇ ਇਆਲੀ ਸਮਰਥਕ ਆਜ਼ਾਦ ਉਮੀਦਵਾਰ ਵੀ ਆਪਣੇ 2 ਜ਼ੋਨਾਂ ਵਿਚ ਜਿੱਤ ਦਰਜ ਕਰਵਾਉਣ ਵਿਚ ਕਾਮਯਾਬ ਰਹੇ, ਭਾਜਪਾ ਆਪਣਾ ਖਾਤਾ ਖੋਲ੍ਹਣ ਵਿਚ ਨਾਕਾਮ ਰਹੀ | ਇਸ ਤੋਂ ਇਲਾਵਾ ਲਲਤੋਂ ਕਲਾਂ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਵਲੋਂ ਪੇਪਰ ਵਾਪਸ ਲਏ ਜਾਣ ਕਰਕੇ 'ਆਪ' ਦੀ ਗਗਨਦੀਪ ਕੌਰ ਨਿਰਵਿਰੋਧ ਇਹ ਚੋਣ ਜਿੱਤ ਗਏ ਸਨ, ਬਾਕੀ ਰਹਿੰਦੇ 9 ਬਲਾਕ ਸੰਮਤੀ ਜ਼ੋਨ ਭਾਈ ਹਿੰਮਤ ਸਿੰਘ ਨਗਰ ਤੋਂ 'ਆਪ' ਦੇ ਮੰਗਾ ਸਿੰਘ ਚਾਹਲ, ਸ਼ਹੀਦ ਭਗਤ ਸਿੰਘ ਨਗਰ ਤੋਂ 'ਆਪ' ਦੀ ਬੀਬੀ ਰਣਜੀਤ ਕੌਰ, ਧਾਂਦਰੇ ਤੋਂ 'ਆਪ' ਦੇ ਵਿਨੀਤ ਕੁਮਾਰ, ਸਤਜੋਤ ਨਗਰ ਤੋਂ 'ਆਪ' ਦੇ ਪ੍ਰੀਤਮਹਿੰਦਰ ਸਿੰਘ, ਦਾਦ ਤੋਂ 'ਆਪ' ਦੇ ਭਰਪੂਰ ਸਿੰਘ ਫਲਾਵਰ ਇਨਕਲੇਵ ਤੋਂ 'ਆਪ' ਦੇ ਦਲਜੀਤ ਸਿੰਘ, ਪ੍ਰਤਾਪ ਸਿੰਘ ਵਾਲਾ ਤੋਂ 'ਆਪ' ਦੀ ਸੁਮਨ ਬਾਲਾ ਕਿ੍ਸ਼ਨਾ ਨਗਰ ਤੋਂ 'ਆਪ' ਦੀ ਨੈਨਸੀ, ਬਾਰਨਹਾਰਾ ਤੋਂ 'ਆਪ' ਦੀ ਆਸ਼ਾ ਰਾਣੀ ਜੇਤੂ ਰਹੇ, ਜਦ ਕਿ 3 ਜ਼ੋਨ ਜਿਨ੍ਹਾਂ ਵਿਚ ਠੱਕਰਵਾਲ ਤੋਂ ਕਾਂਗਰਸ ਦੇ ਉਮੀਦਵਾਰ ਗੁਰਮੀਤ ਸਿੰਘ, ਥਰੀਕੇ ਤੋਂ ਕਾਂਗਰਸ ਦੇ ਉਮੀਦਵਾਰ ਜਸਵਿੰਦਰ ਕੌਰ ਅਤੇ ਫੁੱਲਾਂਵਾਲ ਤੋਂ ਕਾਂਗਰਸ ਦੇ ਉਮੀਦਵਾਰ ਬੀਬੀ ਕਮਲਜੀਤ ਕੌਰ, 2 ਬਲਾਕ ਸੰਮਤੀ ਜ਼ੋਨ ਇਆਲੀ ਖੁਰਦ ਅਤੇ ਇਆਲੀ ਕਲਾਂ ਤੋਂ ਮਨਪ੍ਰੀਤ ਸਿੰਘ ਇਆਲੀ ਸਮਰਥਕ ਆਜ਼ਾਦ ਉਮੀਦਵਾਰਾਂ ਤੋਂ ਇਲਾਵਾ 2 ਬਲਾਕ ਸੰਮਤੀ ਜ਼ੋਨ ਥਰੀਕੇ ਕਾਲੋਨੀ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਕੁਲਵੰਤ ਕੌਰ ਅਤੇ ਮਲਕਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਕੁਲਵਿੰਦਰ ਕੌਰ ਨੇ ਇਹ ਸੀਟਾਂ ਜਿੱਤ ਕੇ ਆਪੋ ਆਪਣੀ ਪਾਰਟੀਆਂ ਦੀ ਝੋਲੀ ਵਿਚ ਪਾਈਆਂ | ਇਨ੍ਹਾਂ ਹਲਕਿਆਂ ਵਿਚ ਕਾਂਗਰਸ ਦੀ ਚੰਗੀ ਪਕੜ ਹੋਣ ਦੇ ਬਾਵਜੂਦ ਕਾਂਗਰਸੀ ਆਗੂਆਂ ਦਾ ਜ਼ਮੀਨੀ ਪੱਧਰ 'ਤੇ ਵਰਕਰਾਂ ਅਤੇ ਵੋਟਰਾਂ ਇੱਥੋਂ ਤੱਕ ਚੋਣਾਂ ਲੜ ਰਹੇ ਉਮੀਦਵਾਰਾਂ ਦਰਮਿਆਨ ਆਪਸੀ ਤਾਲਮੇਲ ਦੀ ਘਾਟ ਕਰਕੇ ਇਹ ਖ਼ਮਿਆਜ਼ਾ ਭੁਗਤਣਾ ਪਿਆ, ਉੱਥੇ ਹੀ ਇਸ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਕਈ ਜ਼ੋਨਾਂ ਵਿਚ ਆਪਣੇ ਵਿਰੋਧੀਆਂ ਨੂੰ ਚੰਗੀ ਟੱਕਰ ਦਿੱਤੀ, ਪਰ ਕਿਸੇ ਕੱਦਵਾਰ ਅਤੇ ਮਿਹਨਤੀ ਆਗੂ ਦੀ ਘਾਟ ਕਾਰਨ ਕਈ ਜ਼ੋਨਾਂ ਤੋਂ ਆਪਣੇ ਉਮੀਦਵਾਰ ਖੜੇ ਕਰਨ ਵਿਚ ਨਾਕਾਮ ਰਿਹਾ, ਜਦਕਿ ਵਿਧਾਇਕ ਇਆਲੀ ਨੇ ਆਪਣੇ ਜੱਦੀ ਪਿੰਡ ਇਆਲੀ ਖੁਰਦ ਤੋਂ ਰਵਿੰਦਰ ਕੌਰ ਅਤੇ ਗੁਆਂਢੀ ਪਿੰਡ ਇਆਲੀ ਕਲਾਂ ਤੋਂ ਕੁਲਵਿੰਦਰ ਸਿੰਘ ਨੂੰ ਆਪਣੀ ਮਜ਼ਬੂਤ ਪਕੜ ਦੇ ਹੁੰਦਿਆਂ ਦੋਵੇਂ ਸਮਰਥਕਾਂ ਨੂੰ ਜਿਤਾਉਣ ਵਿਚ ਕਾਮਯਾਬ ਰਹੇ | ਜੇਕਰ ਇਨ੍ਹਾਂ ਨਤੀਜਿਆਂ 'ਤੇ ਸਰਸਰੀ ਝਾਤ ਮਾਰੀ ਜਾਵੇ ਤਾਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਛੱਡ ਕੇ 'ਆਪ' ਦੇ ਵਿਧਾਇਕ ਸੰਗੋਵਾਲ ਹਲਕੇ ਵਿਚ ਆਪਣੀ ਮਜ਼ਬੂਤ ਪਕੜ ਬਣਾਈ ਰੱਖਣ ਵਿਚ ਕਾਮਯਾਬ ਰਹੇ |

Ad Position 22
No active advertisement
ਪਿਛਲੀ ਖ਼ਬਰ ਡਾ. ਕੋਟਨਿਸ ਹਸਪਤਾਲ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ 7 ਰੋਜ਼ਾ ਮੁਫ਼ਤ ਐਕਿਊਪੰਕਚਰ ਕੈਂਪ ਅੱਜ ਤੋਂ ਸ਼ੁਰੂ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ 'ਆਪ' ਦੀ ਹੂੰਝਾ ਫੇਰੂ ਜਿੱਤ 'ਤੇ ਐਮ.ਪੀ. ਜਵੱਦੀ ਨੇ ਕੀਤਾ ਖੁਸ਼ੀ...
Ad Position 24