ਲੁਧਿਆਣਾ, 18 ਦਸੰਬਰ (ਡਾ. ਤਰਲੋਚਨ ਸਿੰਘ)-ਵਿਧਾਨ ਸਭਾ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦੀ ਮਿਹਨਤ ਅਤੇ ਅਣਥੱਕ ਯਤਨਾਂ ਸਦਕਾ ਕੈਲਾਸ਼ ਨਗਰ ਨੇੜੇ ਲੱਗਦੇ ਹਾਈਵੇਅ 'ਤੇ ਅੰਡਰ ਪਾਸ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ | ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਇਕ ਵਫ਼ਦ ਕੁੱਝ ਸਮਾਂ ਪਹਿਲਾਂ ਦਿੱਲੀ ਵਿਖੇ ਕੇਂਦਰੀ ਸੜਕੀ ਆਵਾਜਾਈ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੂੰ ਮਿਲਿਆ ਸੀ ¢ ਇਸ ਮÏਕੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੀ ਉਨ੍ਹਾਂ ਦੇ ਨਾਲ ਮÏਜੂਦ ਸਨ ਅਤੇ ਉਨ੍ਹਾਂ ਆਪਣੇ ਹਲਕੇ ਦੇ ਨਾਲ ਲਗਦੇ ਹਾਈਵੇਅ ਸਬੰਧੀ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਉਂਦਿਆਂ ਅੰਡਰ ਪਾਸ ਬਣਾਉਣ ਸਬੰਧੀ ਮੰਗ ਪੱਤਰ ਸੌਂਪਿਆ ਸੀ¢ ਇਸ ਮੰਗ ਪੱਤਰ ਦੌਰਾਨ ਸੰਜੀਵ ਅਰੋੜਾ ਅਤੇ ਵਿਧਾਇਕ ਗਰੇਵਾਲ ਨੇ ਟਰੈਫ਼ਿਕ ਸਮੱਸਿਆ ਸਬੰਧੀ ਕੇਂਦਰੀ ਮੰਤਰੀ ਗਡਕਰੀ ਦਾ ਧਿਆਨ ਦੁਆਇਆ ਅਤੇ ਹਲਕਾ ਪੂਰਬੀ ਦੇ ਨਾਲੋਂ ਲੰਘ ਰਹੇ ਹਾਈਵੇਅ ਨੂੰ ਪਾਰ ਕਰਨ ਲਈ ਕੈਲਾਸ਼ ਨਗਰ ਅਤੇ ਹੋਰ ਥਾਵਾਂ 'ਤੇ ਅੰਡਰ ਪਾਸ ਬਣਾਉਣ ਦੀ ਮੰਗ ਵੀ ਰੱਖੀ ਗਈ, ਜਿਸ 'ਤੇ ਫ਼ੌਰੀ ਤÏਰ 'ਤੇ ਐਕਸ਼ਨ ਲੈਂਦੇ ਹੋਏ ਕੇਂਦਰੀ ਮੰਤਰੀ ਗਡਕਰੀ ਵਲੋਂ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਦੀ ਟੀਮ ਨੂੰ ਮੁਆਇਨਾ ਕਰਨ ਲਈ ਲੁਧਿਆਣਾ ਭੇਜਿਆ, ਜਿਨ੍ਹਾਂ ਆਪਣੀ ਰਿਪੋਰਟ ਤਿਆਰ ਕਰਕੇ ਕੇਂਦਰੀ ਮੰਤਰੀ ਨੂੰ ਸੌਂਪੀ | ਕੇਂਦਰੀ ਮੰਤਰੀ ਵਲੋਂ ਕੈਲਾਸ਼ ਨਗਰ ਅੰਡਰ ਪਾਸ ਬਣਾਉਣ ਲਈ ਹਰੀ ਝੰਡੀ ਦੇ ਦਿੱਤੀ ਗਈ, ਜਿਸ ਦੇ ਕੰਮ ਦੀ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਕੰਮ ਨੂੰ ਮੁਕੰਮਲ ਕਰ ਲਿਆ ਜਾਵੇਗਾ¢ ਵਿਧਾਇਕ ਗਰੇਵਾਲ ਭੋਲਾ ਨੇ ਕੈਬਨਿਟ ਮੰਤਰੀ ਅਰੋੜਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਹਲਕਾ ਪੂਰਬੀ ਦੇ ਨਾਲ ਲਗਦੇ ਹਾਈਵੇਜ਼ 'ਤੇ ਅੰਡਰ ਪਾਸ ਬਣਨ ਨਾਲ ਇਲਾਕਾ ਨਿਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਇਸ ਦੇ ਤਿਆਰ ਹੋਣ ਨਾਲ ਵਾਪਰ ਰਹੀਆਂ ਘਟਨਾਵਾਂ ਤੋਂ ਛੁਟਕਾਰਾ ਮਿਲੇਗਾ¢ ਵਿਧਾਇਕ ਗਰੇਵਾਲ ਨੇ ਹਲਕਾ ਪੂਰਬੀ ਦੇ ਵਸਨੀਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਅੰਡਰ ਪਾਸ ਦੇ ਬਣਨ ਨਾਲ ਟਰੈਫ਼ਿਕ ਸਬੰਧੀ ਆ ਰਹੀ ਹਰ ਤਰ੍ਹਾਂ ਦੀ ਮੁਸ਼ਕਿਲ ਦਾ ਹੱਲ ਹੋਵੇਗਾ | ਇਸ ਮÏਕੇ ਕੌਂਸਲਰ ਲਖਵਿੰਦਰ ਚÏਧਰੀ, ਜਸਬੀਰ ਸਿੰਘ ਸ਼ੀਰਾ, ਵਿਪਨ ਸ਼ਰਮਾ, ਜਸਪਾਲ ਬਿੱਟੂ, ਰਾਜੂ ਚÏਧਰੀ ਨਰਿੰਦਰ ਸਿੰਘ ਦਰਸ਼ਨ ਸਿੰਘ ਮਹਿਤੋ, ਰਾਹੁਲ ਧਵਨ, ਗੁਰਮੀਤ ਸਿੰਘ ਮੀਤਾ, ਅਸ਼ੋਕ ਕੁਮਾਰ, ਮਾਨਸ ਮਿਸ਼ਰਾ, ਬੱਬੀ ਖਾਲਸਾ, ਹੁਸਨ ਲਾਲ, ਰਾਜੇਸ਼ ਬਾਤਿਸ਼ ਤੇ ਪਾਰਟੀ ਵਰਕਰ ਹਾਜ਼ਰ ਸਨ¢